Post by : Jan Punjab Bureau
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਧ ਰਹੀ ਦੁਰਵਰਤੋਂ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਤੱਤ AI ਤਕਨਾਲੋਜੀ ਦਾ ਗਲਤ ਇਸਤੇਮਾਲ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸਮੱਗਰੀ ਤਿਆਰ ਕਰ ਰਹੇ ਹਨ, ਜੋ ਸਮਾਜ ਲਈ ਖਤਰਨਾਕ ਹੈ।
ਉਨ੍ਹਾਂ ਦੱਸਿਆ ਕਿ ਅਕਸਰ ਲੋਕ ਅਜਿਹੀ ਇਤਰਾਜ਼ਯੋਗ ਵੀਡੀਓ ਜਾਂ ਤਸਵੀਰ ਨੂੰ ਰੋਕਣ ਦੀ ਬਜਾਏ ਹੋਰ ਵੱਧ ਸ਼ੇਅਰ ਕਰ ਦਿੰਦੇ ਹਨ, ਜਿਸ ਨਾਲ ਇਹ ਸਮੱਗਰੀ ਤੇਜ਼ੀ ਨਾਲ ਫੈਲਦੀ ਹੈ ਅਤੇ ਗਲਤ ਮਨਸੂਬੇ ਰੱਖਣ ਵਾਲਿਆਂ ਨੂੰ ਫਾਇਦਾ ਮਿਲਦਾ ਹੈ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ AI ਨਾਲ ਬਣੀ ਗਲਤ ਸਮੱਗਰੀ ਸਾਹਮਣੇ ਆਵੇ, ਤਾਂ ਉਸਨੂੰ ਕਿਸੇ ਨਾਲ ਸਾਂਝਾ ਨਾ ਕੀਤਾ ਜਾਵੇ। ਇਸ ਦੀ ਬਜਾਏ ਉਸਨੂੰ ਤੁਰੰਤ ਸੰਬੰਧਤ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਰਿਪੋਰਟ ਕੀਤਾ ਜਾਵੇ, ਤਾਂ ਜੋ ਉਸਦੀ ਫੈਲਾਵਟ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਮੀਡੀਆ ਅਤੇ ਡਿਜ਼ੀਟਲ ਪਲੇਟਫਾਰਮਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਉਹ ਅਜਿਹੀ ਸੰਵੇਦਨਸ਼ੀਲ ਸਮੱਗਰੀ ਨੂੰ ਡਾਊਨਲੋਡ ਜਾਂ ਪ੍ਰਸਾਰਿਤ ਨਾ ਕਰਨ, ਕਿਉਂਕਿ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਹੋਰ ਠੇਸ ਪਹੁੰਚਦੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਕਿ AI ਦੀ ਦੁਰਵਰਤੋਂ ਖਿਲਾਫ਼ ਸਖ਼ਤ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਅਜਿਹੇ ਮਾਮਲਿਆਂ ਵਿੱਚ ਆਪਣੇ ਆਪ ਨੋਟਿਸ ਲੈ ਕੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇੱਕ ਮਜ਼ਬੂਤ AI ਨੀਤੀ ਤਿਆਰ ਕਰਨੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਮਾਮਲੇ ਰੋਕੇ ਜਾ ਸਕਣ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਹ ਵੀ ਕਿਹਾ ਕਿ AI ਤਕਨਾਲੋਜੀ ਆਪਣੇ ਆਪ ਵਿੱਚ ਮਾੜੀ ਨਹੀਂ ਹੈ, ਪਰ ਇਸਦੀ ਗਲਤ ਵਰਤੋਂ ਸਮਾਜ ਵਿੱਚ ਨਕਾਰਾਤਮਕ ਪ੍ਰਭਾਵ ਪੈਦਾ ਕਰਦੀ ਹੈ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਜਾਗਰੂਕ ਰਹਿਣ ਅਤੇ ਇਕੱਠੇ ਹੋ ਕੇ ਅਜਿਹੀ ਗਲਤ ਵਰਤੋਂ ਦੇ ਖ਼ਿਲਾਫ਼ ਅਵਾਜ਼ ਉਠਾਉਣ, ਤਾਂ ਜੋ ਸਮਾਜ ਵਿੱਚ ਅਮਨ ਤੇ ਸਾਂਝ ਬਣੀ ਰਹੇ।
US Plane Crash: ਉਡਾਣ ਭਰਦਿਆਂ ਹੀ ਮੌਤ ਦਾ ਮੰਜ਼ਰ, 11 ਸਕਾਈਡਾਈਵਰਾਂ ...
ਮਿਸੂਰੀ ਵਿੱਚ ਸਕਾਈਡਾਈਵਿੰਗ ਜਹਾਜ਼ ਕ੍ਰੈਸ਼, ਪਾਇਲਟ ਸਮੇਤ 12 ਲੋਕਾਂ ਦੀ ਮੌਤ। ਜਾਂਚ ਸ਼ੁਰੂ, ਹਾਦਸੇ ਨੇ ਸਭ ਨੂੰ ਝੰਝੋੜਿ
BFUHS Pharmacist Recruitment 2026: ਪੰਜਾਬ ਵਿੱਚ 454 Pharmacy O...
BFUHS ਨੇ 454 Pharmacy Officer ਅਸਾਮੀਆਂ ਲਈ ਭਰਤੀ ਸ਼ੁਰੂ ਕੀਤੀ, ਯੋਗ ਉਮੀਦਵਾਰ 1 ਜੁਲਾਈ 2026 ਤੱਕ ਆਨਲਾਈਨ ਅਪਲਾਈ
Plastic Notes: ਕੀ ਹੁਣ ਭਾਰਤ ਵਿੱਚ ਆਉਣਗੇ ਪਲਾਸਟਿਕ ਨੋਟ? ਨਾ ਫਟਣਗੇ,...
ਭਾਰਤ ਵਿੱਚ Plastic Notes ਲਿਆਉਣ 'ਤੇ RBI ਕਰ ਰਿਹਾ ਵਿਚਾਰ, ਜਾਣੋ ਇਹ ਨੋਟ ਕਿਵੇਂ ਬਣਣਗੇ ਅਤੇ ਕੀ ਹੋਣਗੇ ਫਾਇਦੇ
FIFA World Cup 2026: ਦੁਨੀਆ ਦਾ ਸਭ ਤੋਂ ਵੱਡਾ ਫੁੱਟਬਾਲ ਟੂਰਨਾਮੈਂਟ ...
FIFA ਵਰਲਡ ਕੱਪ 2026 USA, Canada, Mexico ਵਿੱਚ ਹੋਣ ਵਾਲੇ ਮੈਚਾਂ, 48 ਟੀਮਾਂ ਅਤੇ ਓਪਨਿੰਗ ਸੈਰੇਮਨੀ ਦੀ ਪੂਰੀ ਜਾਣਕ
Gym Owner Murder: Hansi 'ਚ ਸਵੇਰ ਦੀ ਵਰਕਆਊਟ ਬਣੀ ਮੌਤ ਦਾ ਕਾਰਨ, 1...
ਹਾਂਸੀ ਵਿੱਚ ਜਿੰਮ ਮਾਲਕ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ। ਗੋਲੀਬਾਰੀ ਵਿੱਚ ਇੱਕ ਨੌਜਵਾਨ ਔਰਤ ਵੀ ਜ਼ਖਮੀ, ਪੁਲਿਸ
Firing Outside Guru Randhawa Gym: ਦਿੱਲੀ 'ਚ ਗੁਰੂ ਰੰਧਾਵਾ ਦੇ ਜਿ...
ਦਿੱਲੀ ਵਿੱਚ ਗੁਰੂ ਰੰਧਾਵਾ ਦੇ ਜਿੰਮ ਦੇ ਬਾਹਰ ਫਾਈਰਿੰਗ ਮਗਰੋਂ ਹੜਕੰਪ। ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ, ਪੁਲਿਸ ਜਾਂਚ
PM Modi ਨੇ ਰਚਿਆ ਇਤਿਹਾਸ, 4399 ਦਿਨਾਂ ਨਾਲ ਜਵਾਹਰ ਲਾਲ ਨਹਿਰੂ ਦਾ ਰਿ...
ਪੀਐਮ ਮੋਦੀ ਨੇ 4399 ਦਿਨ ਪੂਰੇ ਕਰਕੇ ਨਹਿਰੂ ਦਾ ਰਿਕਾਰਡ ਤੋੜਿਆ, ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲ