ਹਰਸਿਮਰਤ ਬਾਦਲ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਕੀਤਾ ਤਿੱਖਾ ਵਾਰ

ਹਰਸਿਮਰਤ ਬਾਦਲ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਕੀਤਾ ਤਿੱਖਾ ਵਾਰ

Post by : Jan Punjab Bureau

Feb. 17, 2026 1:27 p.m. 2324

ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੈ ਕੇ ਤਿੱਖਾ ਨਿਸ਼ਾਨਾ ਸਾਧਿਆ ਹੈ। ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ X 'ਤੇ ਇੱਕ ਖ਼ਬਰ ਸਾਂਝੀ ਕਰਦਿਆਂ ਇਸ ਮੁਹਿੰਮ ਨੂੰ ‘ਪਬਲੀਸਿਟੀ ਸਟੰਟ’ ਕਰਾਰ ਦਿੱਤਾ ਹੈ। 

ਹਰਸਿਮਰਤ ਕੌਰ ਬਾਦਲ ਨੇ ਸੂਬਾ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ 'ਚ ਨਸ਼ਿਆਂ ਖ਼ਿਲਾਫ਼ ਜ਼ਰੂਰੀ ਅਤੇ ਠੋਸ ਕਦਮ ਚੁੱਕਣ ਦੀ ਥਾਂ ਸਿਰਫ ਸਿਆਸਤ ਕਰ ਰਹੀ ਹੈ।ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਰੇਲਵੇ ਰੋਡ-ਸੰਤਪੁਰਾ ਰੋਡ ਦੇ ਨੇੜੇ ਰੇਲਵੇ ਲਾਈਨਾਂ ਕੋਲ ਕੁਝ ਨੌਜਵਾਨ ਖੁੱਲ੍ਹੇਆਮ ਨਸ਼ਿਆਂ ਦੇ ਟੀਕੇ ਲਗਾਉਂਦੇ ਵੇਖੇ ਗਏ। ਸਭ ਤੋਂ ਹੈਰਾਨੀ ਗੱਲ ਇਹ ਸੀ ਕਿ ਇਹ ਘਟਨਾ ਉਸ ਕੰਧ ਦੇ ਪਿੱਛੇ ਵਾਪਰੀ ਜਿੱਥੇ ਵੱਡੇ ਅੱਖਰਾਂ ਵਿੱਚ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਲਿਖਿਆ ਹੋਇਆ ਸੀ।
 
ਬਠਿੰਡਾ ਵਿੱਚ ਨਸ਼ਿਆਂ ਨਾਲ ਸਬੰਧਤ ਇਹ ਪਹਿਲੀ ਘਟਨਾ ਨਹੀਂ ਹੈ। ਇੱਥੋਂ ਪਹਿਲਾਂ ਵੀ ਕਈ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ ਜੋ ਇਹ ਦਰਸਾਉਂਦੀਆਂ ਹਨ ਕਿ ਨਸ਼ਿਆਂ ਦੀ ਸਮੱਸਿਆ ਸਥਾਨਕ ਤੌਰ ‘ਤੇ ਅਜੇ ਵੀ ਮੌਜੂਦ ਹੈ।ਇਸ ਘਟਨਾ ਨਾਲ ਸੂਬਾ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ‘ਤੇ ਲੋਕਾਂ ਵਿੱਚ ਸਵਾਲ ਖੜੇ ਹੋ ਰਹੇ ਹਨ। ਹਰਸਿਮਰਤ ਬਾਦਲ ਦਾ ਮੰਨਣਾ ਹੈ ਕਿ ਇਸ ਗੰਭੀਰ ਸਮੱਸਿਆ ਨੂੰ ਲੈ ਕੇ ਸਿਰਫ ਪਬਲਿਸਿਟੀ ਨਹੀਂ, ਬਲਕਿ ਪ੍ਰਭਾਵਸ਼ਾਲੀ ਅਤੇ ਕਾਰਗਰ ਪਹੁੰਚ ਲੈਣੀ ਜ਼ਰੂਰੀ ਹੈ।

#World News #ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ #latest news punjab
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स