Post by : Jan Punjab Bureau
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪੰਜਵੇਂ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸੁਜਾਨਪੁਰ ਤੋਂ ਵਿਧਾਇਕ ਨਰੇਸ਼ ਪੁਰੀ ਨੇ ਪਠਾਨਕੋਟ ਜ਼ਿਲ੍ਹੇ ਦੇ ਜੰਡੋਲਾ ਪੁੱਲ ਦੀ ਖਸਤਾ ਹਾਲਤ ਨੂੰ ਲੈ ਕੇ ਚਰਚਾ ਕੀਤੀ। ਉਨ੍ਹਾਂ ਸਦਨ ਵਿੱਚ ਮੰਗ ਕੀਤੀ ਕਿ ਭਾਰੀ ਬਰਸਾਤਾਂ ਕਾਰਨ ਨੁਕਸਾਨੇ ਪੁੱਲ ਦੀ ਮੁਰੰਮਤ ਜਾਂ ਨਵੀਂ ਉਸਾਰੀ ਜਲਦ ਕਰਵਾਈ ਜਾਵੇ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਸਕੇ।
ਇਸ ਸਵਾਲ ਦੇ ਜਵਾਬ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਰਕਾਰ ਜੰਡੋਲਾ ਪੁੱਲ ਦੀ ਮਹੱਤਤਾ ਤੋਂ ਪੂਰੀ ਤਰ੍ਹਾਂ ਜਾਣੂ ਹੈ। ਉਨ੍ਹਾਂ ਐਲਾਨ ਕੀਤਾ ਕਿ ਸਾਲ 2026-27 ਦੇ ਬਜਟ ਵਿੱਚ 3.5 ਕਰੋੜ ਰੁਪਏ ਦੀ ਵਿਸ਼ੇਸ਼ ਐਸਟੀਮੇਟ ਇਸ ਪੁੱਲ ਦੀ ਨਵੀਂ ਉਸਾਰੀ ਲਈ ਸ਼ਾਮਿਲ ਕੀਤੀ ਗਈ ਹੈ। ਮੰਤਰੀ ਨੇ ਭਰੋਸਾ ਦਿਵਾਇਆ ਕਿ ਉਸਾਰੀ ਦਾ ਕੰਮ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਸੈਸ਼ਨ ਦੌਰਾਨ ਫਾਜ਼ਿਲਕਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਨਵੇਂ ਫਾਜ਼ਿਲਕਾ ਬੱਸ ਅੱਡੇ ਦੀ ਹਾਲਤ ਤੇ ਸਵਾਲ ਉਠਾਇਆ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜਵਾਬ ਦਿੱਤਾ ਕਿ ਇਹ ਬੱਸ ਅੱਡਾ ਤਕਨੀਕੀ ਅਤੇ ਕਾਨੂੰਨੀ ਤੌਰ ‘ਤੇ ਗਲਤ ਢੰਗ ਨਾਲ ਬਣਾਇਆ ਗਿਆ ਸੀ। ਮੰਤਰੀ ਨੇ ਸਪਸ਼ਟ ਕੀਤਾ ਕਿ ਟਰਾਂਸਪੋਰਟ ਵਿਭਾਗ ਤੋਂ ਇਸ ਦੀ ਉਸਾਰੀ ਲਈ ਕੋਈ ਲੋੜੀਂਦੀ ਪ੍ਰਵਾਨਗੀ ਨਹੀਂ ਲਈ ਗਈ ਸੀ, ਜਿਸ ਕਾਰਨ ਲੋਕ ਵਿਰੋਧ ਕਰ ਰਹੇ ਹਨ।
ਉਨ੍ਹਾਂ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਗਏ ਨੀਤੀਆਂ ਤੇ ਪ੍ਰੋਜੈਕਟ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ। ਮੰਤਰੀ ਨੇ ਬਰੋਕਰਡ ਕੀਤਾ ਕਿ ਇਸ ਅਸਮਰਥਿਤ ਉਸਾਰੀ ਦੀ ਗਹਿਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਇਸ ਤੋਂ ਇਲਾਵਾ, ਪੰਜਾਬ ਵਿਧਾਨ ਸਭਾ ਵਿੱਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ETO ਨੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਸਵਾਲ ਦੇ ਜਵਾਬ ਵਿੱਚ ਸੁਖਨਾ ਚੋਅ (ਬਲਡਾਨਾ) ‘ਤੇ ਬਣ ਰਹੇ ਬ੍ਰਿਜ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ।
ਮੰਤਰੀ ਨੇ ਦੱਸਿਆ ਕਿ ਪ੍ਰੋਜੈਕਟ ਲਈ ਮਿਊਂਸੀਪਲ ਕੌਂਸਲ ਜ਼ੀਰਕਪੁਰ ਤੋਂ 592 ਲੱਖ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਮਾਰਚ 2025 ਵਿੱਚ ਮਿਲੀ ਸੀ ਅਤੇ ਜੁਲਾਈ 2025 ਵਿੱਚ 500 ਲੱਖ ਰੁਪਏ ਨਾਲ ਕੰਮ ਅਲਾਟ ਕੀਤਾ ਗਿਆ। ਮੰਤਰੀ ਨੇ ਭਰੋਸਾ ਦਿਵਾਇਆ ਕਿ ਜਲ ਸਰੋਤ ਵਿਭਾਗ ਦੇ ਨਿਯਮਾਂ ਅਨੁਸਾਰ ਕੰਮ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।
ਉੱਥੇ ਹੀ ਕਾਂਗਰਸੀ ਆਗੂ ਸੁਖਪਾਲ ਖਹਿਹਾ ਪੰਜਾਬ ਵਿਧਾਨ ਸਭਾ ਇਜਲਾਸ ਵਿਚ ਭਾਗ ਲੈਣ ਲਈ ਵਿਧਾਨ ਸਭਾ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਉਹ ਸੋਸ਼ਲ ਮੀਡੀਆ ‘ਤੇ 1 ਹਜ਼ਾਰ ਰੁਪਏ ਨੂੰ ਲੈ ਕੇ ਕੀਤੀਆਂ ਟਿੱਪਣੀਆਂ ’ਤੇ ਕਾਇਮ ਹਨ। ਉਹਨਾਂ ਕਿਹਾ ਕਿ ਕਾਂਗਰਸ ਵਿਧਾਇਕ ਦਲ ਦੀ ਜਲਦੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।
South Africa Road Accident: ਦੋ ਮਿੰਨੀਬੱਸ ਟੈਕਸੀਆਂ ਦੀ ਟੱਕਰ, 21 ...
ਦੱਖਣੀ ਅਫ਼ਰੀਕਾ ਦੇ ਵੈਸਟਰਨ ਕੇਪ ਵਿੱਚ ਦੋ ਮਿੰਨੀਬੱਸ ਟੈਕਸੀਆਂ ਦੀ ਟੱਕਰ ਤੋਂ ਬਾਅਦ 21 ਲੋਕਾਂ ਦੀ ਮੌਤ, ਕਈ ਜ਼ਖਮੀ
Gurdaspur Bus Accident: ਬਰਨਾਲਾ ਨੇੜੇ ਸੜਕ ਤੋਂ ਹੇਠਾਂ ਪਲਟੀ ਮੁੱਖ ...
ਗੁਰਦਾਸਪੁਰ ਦੇ ਬਰਨਾਲਾ ਨੇੜੇ ਮੁੱਖ ਮੰਤਰੀ ਤੀਰਥ ਯਾਤਰਾ ਦੀ ਬੱਸ ਪਲਟੀ। ਬੱਸ ਵਿੱਚ ਸ਼ਰਧਾਲੂ ਨਹੀਂ ਸਨ, ਡਰਾਈਵਰ ਤੇ ਦੋ ਸ
Amritsar Illegal Arms Supply Network ਦਾ ਪਰਦਾਫਾਸ਼, 2 AK-47 ਸਮ...
ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਨੈੱਟਵਰਕ ਦਾ ਪਰਦਾਫਾਸ਼, 3 ਮੁਲਜ਼ਮ ਗ੍ਰਿਫ਼ਤਾਰ; 2 AK-47, ਮੈਗਜ਼ੀਨ ਅਤੇ 50 ਕਾ
AAP ਦਾ ਵੱਡਾ ਫੈਸਲਾ: CM Bhagwant Mann ਤੇ ਹਰਪਾਲ ਚੀਮਾ ਨੂੰ PAC ’ਚ...
AAP ਨੇ CM ਭਗਵੰਤ ਮਾਨ ਅਤੇ ਹਰਪਾਲ ਚੀਮਾ ਨੂੰ PAC ਵਿੱਚ ਸ਼ਾਮਲ ਕੀਤਾ, ਚੋਣਾਂ ਤੋਂ ਪਹਿਲਾਂ ਪਾਰਟੀ ਦੀ ਰਣਨੀਤੀ ਨੂੰ ਮਿਲ
Tech Layoffs ਦਾ ਵੱਡਾ ਝਟਕਾ, Samsung ਸਮੇਤ ਕਈ ਕੰਪਨੀਆਂ ’ਚ ਨੌਕਰੀਆ...
Samsung ਸਮੇਤ ਵੱਡੀਆਂ ਟੈਕ ਕੰਪਨੀਆਂ ਵਿੱਚ ਛਾਂਟੀਆਂ ਵਧੀਆਂ। ਸਤੰਬਰ ਦੇ ਪਹਿਲੇ ਦਸ ਦਿਨਾਂ ਵਿੱਚ 6,300 ਤੋਂ ਵੱਧ ਟੈਕ ਨ
Sri Darbar Sahib ’ਚ ਬੇਅਦਬੀ ਦੀ ਘਟਨਾ, ਪਰਿਕਰਮਾ ’ਚ Gutka Sahib ਦ...
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਗੁਟਕਾ ਸਾਹਿਬ ਦੇ ਅੰਗ ਪਾੜਨ ਦਾ ਮਾਮਲਾ ਸਾਹਮਣੇ ਆਇਆ, ਮੁਲਜ਼ਮ ਪੁਲਿਸ ਹਵਾਲੇ
ISRO ਦਾ ਵੱਡਾ Space Mission, EOS-05 ਦੀ ਸਫਲ Launch ਨਾਲ ਭਾਰਤ ਦੀ...
ISRO ਨੇ GSLV-F17 ਰਾਹੀਂ EOS-05 ਸੈਟੇਲਾਈਟ ਲਾਂਚ ਕੀਤਾ, ਜਿਸ ਨਾਲ ਭਾਰਤ ਦੀ Earth Monitoring ਅਤੇ Disaster Mana