Weather Update : ਪੰਜਾਬ ‘ਚ ਅੱਜ ਮੌਸਮ ਰਹੇਗਾ ਸਾਫ਼, ਮੌਸਮ ਦਾ ਕੋਈ ਅਲਰਟ ਨਹੀਂ

Weather Update : ਪੰਜਾਬ ‘ਚ ਅੱਜ ਮੌਸਮ ਰਹੇਗਾ ਸਾਫ਼,  ਮੌਸਮ ਦਾ ਕੋਈ ਅਲਰਟ ਨਹੀਂ

Post by : Jan Punjab Bureau

Feb. 26, 2026 10:29 a.m. 2169

ਪੰਜਾਬ ਵਿੱਚ ਅੱਜ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਅਤੇ ਮੌਸਮ ਵਿਭਾਗ ਵੱਲੋਂ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ। ਸੂਬੇ ਵਿੱਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਦਰਜ ਹੋ ਰਿਹਾ ਹੈ। ਦਿਨ ਦੇ ਸਮੇਂ ਹਲਕੀ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ, ਜਦਕਿ ਸਵੇਰ ਅਤੇ ਰਾਤ ਨੂੰ ਹਲਕੀ ਠੰਡ ਬਰਕਰਾਰ ਹੈ।

ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ ਵਿੱਚ 0.6 ਡਿਗਰੀ ਦੀ ਹਲਕੀ ਕਮੀ ਦਰਜ ਕੀਤੀ ਗਈ, ਪਰ ਇਹ ਅਜੇ ਵੀ ਆਮ ਨਾਲੋਂ 3.6 ਡਿਗਰੀ ਵੱਧ ਰਿਹਾ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 28.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 26.3 ਡਿਗਰੀ, ਲੁਧਿਆਣਾ ਵਿੱਚ 27.4 ਡਿਗਰੀ, ਪਟਿਆਲਾ ਵਿੱਚ 28.2 ਡਿਗਰੀ, ਫਿਰੋਜ਼ਪੁਰ ਵਿੱਚ 27.5 ਡਿਗਰੀ, ਹੁਸ਼ਿਆਰਪੁਰ ਵਿੱਚ 25.9 ਡਿਗਰੀ, ਪਠਾਨਕੋਟ ਵਿੱਚ 24.5 ਡਿਗਰੀ ਅਤੇ ਚੰਡੀਗੜ੍ਹ ਵਿੱਚ 27.8 ਡਿਗਰੀ ਤਾਪਮਾਨ ਦਰਜ ਹੋਇਆ।

ਘੱਟੋ-ਘੱਟ ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਬੀਤੇ 24 ਘੰਟਿਆਂ ਦੌਰਾਨ ਇਸ ਵਿੱਚ 0.9 ਡਿਗਰੀ ਦਾ ਵਾਧਾ ਹੋਇਆ, ਜੋ ਆਮ ਨਾਲੋਂ 2.5 ਡਿਗਰੀ ਜ਼ਿਆਦਾ ਹੈ। ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਵਿੱਚ 9 ਡਿਗਰੀ ਸੈਲਸੀਅਸ ਰਿਹਾ। ਹੋਰ ਸ਼ਹਿਰਾਂ ਵਿੱਚ ਅੰਮ੍ਰਿਤਸਰ 10.4 ਡਿਗਰੀ, ਲੁਧਿਆਣਾ 13.5 ਡਿਗਰੀ, ਪਟਿਆਲਾ 14 ਡਿਗਰੀ, ਬਠਿੰਡਾ 11 ਡਿਗਰੀ, ਫਿਰੋਜ਼ਪੁਰ 10.5 ਡਿਗਰੀ ਅਤੇ ਚੰਡੀਗੜ੍ਹ 13.3 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿੱਚ ਆ ਰਹੇ ਬਦਲਾਅ ਨਾਲ ਸੂਬੇ ਵਿੱਚ ਹੌਲੀ-ਹੌਲੀ ਗਰਮੀ ਦੀ ਸ਼ੁਰੂਆਤ ਦੇ ਸੰਕੇਤ ਮਿਲ ਰਹੇ ਹਨ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स