ਫਰੀਦਕੋਟ ਵਿੱਚ ਓਪਨ ਲਾਇਬ੍ਰੇਰੀ ਲਈ ਪੁਸਤਕਾਂ ਭੇਟ, ਜਲਦ ਖੋਲ੍ਹੀ ਜਾਵੇਗੀ

ਫਰੀਦਕੋਟ ਵਿੱਚ ਓਪਨ ਲਾਇਬ੍ਰੇਰੀ ਲਈ ਪੁਸਤਕਾਂ ਭੇਟ, ਜਲਦ ਖੋਲ੍ਹੀ ਜਾਵੇਗੀ

Post by : Jan Punjab Bureau

Dec. 29, 2025 5:46 p.m. 361

ਪ੍ਰਸਿੱਧ ਲੇਖਕ ਅਤੇ ਅਧਿਆਪਕ ਸਟੇਟ ਐਵਾਰਡ ਵਿਜੇਤਾ ਸ. ਜਗਤਾਰ ਸਿੰਘ ਸੋਖੀ ਨੇ ਆਪਣੀਆਂ ਅਤੇ ਹੋਰ ਪ੍ਰਸਿੱਧ ਲੇਖਕਾਂ ਦੀਆਂ ਪੁਸਤਕਾਂ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ.) ਫਰੀਦਕੋਟ ਵੱਲੋਂ ਜਲਦ ਖੋਲ੍ਹੀ ਜਾਣ ਵਾਲੀ ਓਪਨ ਲਾਇਬ੍ਰੇਰੀ ਲਈ ਸੁਸਾਇਟੀ ਦੇ ਪ੍ਰਧਾਨ ਸੁਰੇਸ਼ ਅਰੋੜਾ (ਪ੍ਰਿੰਸੀਪਲ ਰਿਟਾ.) ਨੂੰ ਭੇਟ ਕੀਤੀਆਂ। ਸੁਸਾਇਟੀ ਦੇ ਪ੍ਰਧਾਨ ਸੁਰੇਸ਼ ਅਰੋੜਾ ਨੇ ਸ. ਜਗਤਾਰ ਸਿੰਘ ਸੋਖੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪੁਸਤਕਾਂ ਸਾਡੀ ਸੁਸਾਇਟੀ ਵੱਲੋਂ ਖੋਲ੍ਹੀ ਜਾ ਰਹੀ ਓਪਨ ਲਾਇਬ੍ਰੇਰੀ ਦਾ ਸ਼ਿੰਗਾਰ ਬਣਨਗੀਆਂ।

ਉਹਨਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਸ. ਨਰਿੰਦਰ ਸਿੰਘ ਗਿੱਲ, ਮੀਤ ਪ੍ਰਧਾਨ ਫਰੀਡਮ ਫਾਈਟਰਜ਼ ਡੀਪੈਂਡੈਂਟਸ ਐਸੋਸੀਏਸ਼ਨ ਪੰਜਾਬ ਅਤੇ ਪ੍ਰਸਿੱਧ ਮੰਚ ਸੰਚਾਲਕ ਜਸਬੀਰ ਜੱਸੀ ਨੇ ਵੀ ਲਾਇਬ੍ਰੇਰੀ ਲਈ ਪੁਸਤਕਾਂ ਭੇਟ ਕੀਤੀਆਂ ਹਨ।

ਸੁਰੇਸ਼ ਅਰੋੜਾ ਨੇ ਫਰੀਦਕੋਟ ਵਾਸੀਆਂ ਨੂੰ ਅਪੀਲ ਕੀਤੀ ਕਿ ਜੋ ਕੋਈ ਵੀ ਵਿਅਕਤੀ ਓਪਨ ਲਾਇਬ੍ਰੇਰੀ ਲਈ ਪੁਸਤਕਾਂ ਦਾਨ ਕਰਨਾ ਚਾਹੁੰਦਾ ਹੈ, ਉਹ ਸੁਸਾਇਟੀ ਨਾਲ ਸੰਪਰਕ ਕਰ ਸਕਦਾ ਹੈ।
ਉਹਨਾਂ ਦੱਸਿਆ ਕਿ ਜਲਦੀ ਹੀ ਇਹ ਓਪਨ ਲਾਇਬ੍ਰੇਰੀ ਖੁੱਲਣ ਵਾਲੀ ਹੈ, ਜੋ ਜ਼ਿਲ੍ਹਾ ਫਰੀਦਕੋਟ ਵਿੱਚ ਪਹਿਲੀ ਹੋਵੇਗੀ। ਇਸ ਲਾਇਬ੍ਰੇਰੀ ਵਿੱਚ ਆਮ ਲੋਕਾਂ ਨੂੰ ਪੁਸਤਕਾਂ, ਰਸਾਲੇ ਅਤੇ ਅਖ਼ਬਾਰਾਂ ਪੜ੍ਹਨ ਲਈ ਮਿਲਣਗੇ।

#ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਸਿੱਖਿਆ ਖੇਤਰ - ਵਿਦਿਆਈ ਉਪਲਬਧੀਆਂ अपडेट्स