'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਤਹਿਤ ਗੁਰਦਾਸਪੁਰ ਦੇ 2 ਵਿਅਕਤੀਆਂ ਨੇ ਕਰਵਾਇਆ ਮੁਫ਼ਤ ਇਲਾਜ਼

'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਤਹਿਤ ਗੁਰਦਾਸਪੁਰ ਦੇ 2 ਵਿਅਕਤੀਆਂ ਨੇ ਕਰਵਾਇਆ ਮੁਫ਼ਤ ਇਲਾਜ਼

Author : Sonu Samyal

Feb. 18, 2026 6:27 p.m. 2094

ਗੁਰਦਾਸਪੁਰ 18 ਫਰਵਰੀ  :  ਪੰਜਾਬ ਸਰਕਾਰ ਵੱਲੋਂ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਤਹਿਤ ਸੂਬੇ ਦੇ ਲੋਕਾਂ ਨੂੰ ਸਿਹਤ ਸਹੂਲਤਾ ਦੇਣ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਅਤੇ ਇਸ ਤਹਿਤ ਬਣੇ ਹੈਲਥ ਕਾਰਡ ਲੋਕਾਂ ਲਈ ਵਰਦਾਨ ਬਣੇ ਹਨ। ਇਸ ਸਬੰਧੀ ਗੱਲ ਕਰਦਿਆਂ ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ, ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਦੀ ਸ਼ੂਰੁਆਤ ਕੀਤੀ ਗਈ ਸੀ। 

ਉਨ੍ਹਾਂ ਦੱਸਿਆ ਕਿ ਸਿਹਤ ਯੋਜਨਾ ਤਹਿਤ ਬਣੇ ਹੈਲਥ ਕਾਰਡ ਲੋਕਾਂ ਲਈ ਵਰਦਾਨ ਬਣੇ ਹਨ। ਉਨ੍ਹਾਂ ਦੱਸਿਆ ਕਿ ਹੈਲਥ ਕਾਰਡਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ।ਰਮਨ ਬਹਿਲ ਨੇ ਦੱਸਿਆ ਕਿ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਨਿਵਾਸੀ ਚੇਤਨ ਮਹਾਜਨ ਅਤੇ ਡੇਰਾ ਬਾਬਾ ਨਾਨਕ ਦੇ ਨਿਵਾਸੀ ਨਵਜੋਤ ਸਿੰਘ ਵਲੋਂ ਆਪਣਾ ਮੁਫ਼ਤ ਇਲਾਜ ਗੁਰਦਾਸਪੁਰ ਦੇ ਹਸਪਤਾਲ ਵਿੱਚੋਂ ਮੁਫ਼ਤ  ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੁਕਾਨ 'ਤੇ ਕੰਮ ਕਰਨ ਵਾਲੇ ਚੇਤਨ ਮਹਾਜਨ ਦੇ ਗੁਰਦੇ ਵਿੱਚ ਪੱਥਰੀ ਹੋਣ ਕਾਰਨ ਉਹਨਾ ਦੀ ਸਿਹਤ ਠੀਕ ਨਹੀ ਰਹਿੰਦੀ ਸੀ, ਉਨ੍ਹਾ ਦੇ ਇਲਾਜ ਦਾ ਖ਼ਰਚਾ ਡਾਕਟਰਾਂ ਨੇ ਕਰੀਬ 90 ਹਜਾਰ ਰੁਪਏ ਦੱਸਿਆ ਸੀ । ਆਰਥਿਕ ਤੰਗੀ ਕਾਰਨ ਪਰਿਵਾਰ ਲਈ ਇਹ ਖ਼ਰਚਾ ਚੁੱਕਣਾ ਅਸੰਭਵ ਸੀ ਪਰ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਤਹਿਤ ਮਹਿਜ਼ ਇਕ ਦਿਨ ਵਿਚ ਉਨ੍ਹਾਂ ਦਾ ਸਿਹਤ ਕਾਰਡ ਬਣ ਗਿਆ। ਇਸ ਤੋਂ ਬਾਅਦ ਗੁਰਦਾਸਪੁਰ ਦੇ ਆਰ.ਪੀ ਅਰੋੜਾ ਹਸਪਤਾਲ ਵਿਚ ਬਿਨਾਂ ਕੋਈ ਪੈਸਾ ਖ਼ਰਚ ਕੀਤੇ ਉਨ੍ਹਾ ਦੇ ਗੁਰਦੇ ਦੀ ਪੱਥਰੀ ਦਾ ਸਫਲ ਆਪ੍ਰੇਸ਼ਨ ਹੋਇਆ।

ਇਸੇ ਤਰ੍ਹਾਂ ਇਕ ਗਰੀਬ ਕਿਸਾਨ ਦੇ ਬੇਟੇ ਨਵਜੋਤ ਸਿੰਘ ਦੇ ਵੀ ਗੁਰਦੇ ਵਿੱਚ ਪੱਥਰੀ ਹੋਣ ਕਾਰਨ ਡਾਕਟਰਾਂ ਨੇ ਆਪ੍ਰੇਸ਼ਨ ਦਾ ਕਰੀਬ 70 ਹਜਾਰ ਰੁਪਏ ਖ਼ਰਚਾ ਦੱਸਿਆ ਸੀ, ਆਰਥਿਕ ਤੰਗੀ ਹੋਣ ਕਾਰਨ ਉਨ੍ਹਾਂ ਲ਼ਈ ਇਹ ਰਕਮ ਖਰਚ ਕਰਨੀ ਬਹੁਤ ਮੁਸ਼ਕਿਲ ਸੀ, ਪਰ ਗੁਰਦਾਸਪੁਰ ਦੇ ਆਰ.ਪੀ ਅਰੋੜਾ ਹਸਪਤਾਲ ਵਿਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਉਨ੍ਹਾ ਦੇ ਗੁਰਦੇ ਦੀ ਪੱਥਰੀ ਦਾ ਆਪ੍ਰੇਸ਼ਨ ਬਿਨਾ ਕੋਈ ਪੈਸਾ ਖ਼ਰਚ ਕੀਤੇ ਹੋਇਆ।ਰਮਲ ਬਹਿਲ ਨੇ ਕਿਹਾ ਕਿ ਦੋਵੇਂ ਮਰੀਜ ਦਾ ਸਿਹਤਮੰਦ ਹੋ ਕੇ ਘਰ ਵਾਪਸ ਪਰਤ ਗਏ ਹਨ। ਰਮਲ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਸਿਹਤ ਦੇ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਸਿਹਤ ਖੇਤਰ ਵਿਚ ਨਿਵੇਸ਼ ਕਰ ਕੇ ਸਰਕਾਰ ਆਉਣ ਵਾਲੀਆ ਪੀੜੀਆ ਲਈ ਸੁਰੱਖਿਅਤ ਭਵਿੱਖ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆ ਸਰਕਾਰਾਂ ਦੌਰਾਨ ਗਰੀਬ ਵਰਗ ਮਹਿੰਗੇ ਇਲਾਜ ਕਾਰਨ ਜਾਂ ਤਾ ਕਰਜ਼ੇ ਵਿੱਚ ਡੁੱਬ ਜਾਦਾਂ ਸੀ ਜਾ ਇਲਾਜ ਦੀ ਘਾਟ ਕਾਰਨ ਦਮ ਤੋੜ ਦਿੰਦਾ ਸੀ ਪਰ ਮਾਨ ਸਰਕਾਰ ਨੇ ਸਿਹਤ ਨੂੰ ਹਰ ਨਾਗਰਿਕ ਦਾ ਬੁਨਿਆਦੀ ਅਧਿਕਾਰ ਬਣਾਇਆ ਹੈ।

ਇਸ ਮੌਕੇ ਚੇਤਨ ਮਹਾਜਨ ਅਤੇ ਨਵਜੋਤ ਸਿੰਘ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਬਣੇ ਹੈਲਥ ਕਾਰਡ ਉਨ੍ਹਾਂ ਲਈ ਵਰਦਾਨ ਸਾਬਤ ਹੋਏ ਹਨ, ਜਿਸ ਲਈ ਉਹ ਸਰਕਾਰ ਦਾ ਧੰਨਵਾਦ ਕਰਦੇ ਹਨ।

#ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਖਾਸ ਰਿਪੋਰਟ - ਗਰਾਊਂਡ ਰਿਪੋਰਟਾਂ अपडेट्स