Sports Punjab: ਨੈਸ਼ਨਲ ਜੂਡੋ ਕਰਾਟੇ ਖਿਡਾਰਣ ਸੀਰਤ ਲੂਣਾ ਨੂੰ ਰਮਨ ਬਹਿਲ ਨੇ ਕੀਤਾ ਸਨਮਾਨਿਤ

Sports Punjab: ਨੈਸ਼ਨਲ ਜੂਡੋ ਕਰਾਟੇ ਖਿਡਾਰਣ ਸੀਰਤ ਲੂਣਾ ਨੂੰ ਰਮਨ ਬਹਿਲ ਨੇ ਕੀਤਾ ਸਨਮਾਨਿਤ

Author : Sonu Samyal

Jan. 19, 2026 1:21 p.m. 211

ਗੁਰਦਾਸਪੁਰ, 19 ਜਨਵਰੀ — ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਵੱਲੋਂ ਪਿੰਡ ਕੋਠੇ ਘੁਰਾਲਾ ਦੀ ਨੈਸ਼ਨਲ ਖਿਡਾਰਣ ਸੀਰਤ ਲੂਣਾ ਨੂੰ ਜੂਡੋ ਕਰਾਟੇ ਦੇ ਖੇਤਰ ਵਿੱਚ ਦੇਸ਼ ਪੱਧਰ ’ਤੇ ਜਿਲੇ ਦਾ ਨਾਮ ਰੌਸ਼ਨ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਖਿਡਾਰਣ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਗੱਲਬਾਤ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਵਚਨਬੱਧ ਹੈ। ਸਰਕਾਰ ਵੱਲੋਂ ਖਿਡਾਰੀਆਂ ਨੂੰ ਅੱਗੇ ਵਧਣ ਲਈ ਮੌਕੇ ਦਿੱਤੇ ਜਾ ਰਹੇ ਹਨ ਅਤੇ ‘ਖੇਡਾਂ ਵਤਨ ਪੰਜਾਬ’ ਵਰਗੇ ਪ੍ਰੋਗਰਾਮਾਂ ਦਾ ਮੁੱਖ ਮਕਸਦ ਨਵੇਂ ਤੇ ਚੰਗੇ ਖਿਡਾਰੀਆਂ ਨੂੰ ਅੱਗੇ ਲਿਆਉਣਾ ਹੈ।

ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਜਿਲੇ ਦੀ ਖਿਡਾਰਣ ਸੀਰਤ ਲੂਣਾ ਅੰਡਰ-14 ਜੂਡੋ ਕਰਾਟੇ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਸੀਰਤ ਲੂਣਾ ਨੇ 2023 ਵਿੱਚ ਖੇਡਾਂ ਵਤਨ ਪੰਜਾਬ ਦੇ ਸਟੇਟ ਪੱਧਰੀ ਮੁਕਾਬਲਿਆਂ ਦੌਰਾਨ ਗੋਲਡ ਮੈਡਲ ਜਿੱਤਿਆ। 2024 ਵਿੱਚ ਵੀ ਉਸਨੇ ਗੋਲਡ ਮੈਡਲ ਹਾਸਲ ਕੀਤਾ।

68ਵੀਂ ਸਕੂਲ ਖੇਡਾਂ 2024 ਵਿੱਚ ਸੀਰਤ ਲੂਣਾ ਮੋਹਰੀ ਰਹੀ ਅਤੇ ਗੋਲਡ ਮੈਡਲ ਜਿੱਤ ਕੇ ਗੁਜਰਾਤ ਵਿਖੇ ਹੋਣ ਵਾਲੇ ਨੈਸ਼ਨਲ ਮੁਕਾਬਲਿਆਂ ਲਈ ਕੁਆਲੀਫਾਈ ਕੀਤਾ। 48ਵੀਆਂ ਸਬ ਜੂਨੀਅਰ ਖੇਡਾਂ 2024 ਵਿੱਚ ਉਸਨੇ ਗੋਲਡ ਮੈਡਲ ਜਿੱਤਿਆ ਅਤੇ ਸਟੇਟ ਤੇ ਨੈਸ਼ਨਲ ਲੈਵਲ ਲਈ ਕੁਆਲੀਫਾਈ ਕੀਤਾ, ਜਿੱਥੇ ਉਸਨੇ ਨੈਸ਼ਨਲ ਪੱਧਰ ’ਤੇ ਪੰਜਵਾਂ ਸਥਾਨ ਹਾਸਲ ਕੀਤਾ।

ਸੀਰਤ ਲੂਣਾ ਡੀ.ਏ.ਵੀ ਨੈਸ਼ਨਲ ਸਪੋਰਟਸ ਵਿੱਚ ਦੋ ਵਾਰ ਨੈਸ਼ਨਲ ਚੈਂਪੀਅਨ ਰਹੀ ਹੈ ਅਤੇ 2025–26 ਵਿੱਚ ਵੀ ਗੋਲਡ ਮੈਡਲ ਜਿੱਤਿਆ। 49ਵੀਆਂ ਸਬ ਜੂਨੀਅਰ ਖੇਡਾਂ ਜੋ ਹੈਦਰਾਬਾਦ, ਤੇਲੰਗਾਨਾ ਵਿੱਚ ਹੋਈਆਂ, ਉੱਥੇ ਉਸਨੇ ਸਟੇਟ ਪੱਧਰ ’ਤੇ ਗੋਲਡ ਮੈਡਲ ਜਿੱਤ ਕੇ 2025–26 ਲਈ ਕੁਆਲੀਫਾਈ ਕੀਤਾ।

ਇਸ ਤੋਂ ਇਲਾਵਾ, 69ਵੀਆਂ ਸਕੂਲ ਖੇਡਾਂ 2025–26 ਵਿੱਚ ਸੀਰਤ ਲੂਣਾ ਨੇ ਨੈਸ਼ਨਲ ਲੈਵਲ ’ਤੇ ਗੋਲਡ ਮੈਡਲ ਜਿੱਤ ਕੇ ਨੈਸ਼ਨਲ ਖੇਡਾਂ 2025–26 ਲਈ ਵੀ ਆਪਣੀ ਜਗ੍ਹਾ ਪੱਕੀ ਕੀਤੀ। ਖੇਡਾਂ ਵਿੱਚ ਉਸਦੀ ਲਗਾਤਾਰ ਕਾਮਯਾਬੀ ਗੁਰਦਾਸਪੁਰ ਜਿਲੇ ਅਤੇ ਪੰਜਾਬ ਲਈ ਮਾਣ ਦੀ ਗੱਲ ਹੈ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਖੇਡ | ਮਨੋਰੰਜਨ - ਰਾਸ਼ਟਰੀ ਖੇਡਾਂ अपडेट्स