ਮੋਗਾ ਰੈਲੀ ਨੂੰ ਲੈ ਕੇ ਸਸਪੈਂਸ ਖਤਮ : CM ਮਾਨ ਰੈਲੀ 'ਚ ਹੋਣਗੇ ਸ਼ਾਮਲ

ਮੋਗਾ ਰੈਲੀ ਨੂੰ ਲੈ ਕੇ ਸਸਪੈਂਸ ਖਤਮ : CM ਮਾਨ ਰੈਲੀ 'ਚ ਹੋਣਗੇ ਸ਼ਾਮਲ

Post by : Jan Punjab Bureau

Feb. 16, 2026 1:51 p.m. 2040

ਮੋਗਾ ਵਿਖੇ ਨਸ਼ਿਆਂ ਖ਼ਿਲਾਫ਼ ਕਰਵਾਈ ਜਾ ਰਹੀ ਵਿਸ਼ਾਲ ਮੈਗਾ ਰੈਲੀ ਨੂੰ ਲੈ ਕੇ ਪਿੱਛਲੇ ਕੁਝ ਘੰਟਿਆ ਤੋਂ ਚੱਲ ਰਹੀਆਂ ਅਟਕਲਾਂ ਹੁਣ ਸਪੱਸ਼ਟ ਹੋ ਗਈਆਂ ਹਨ। ਪਹਿਲਾਂ ਖ਼ਬਰਾਂ ਆ ਰਹੀਆਂ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਰੈਲੀ ਵਿੱਚ ਸ਼ਾਮਿਲ ਨਹੀਂ ਹੋਣਗੇ, ਪਰ ਹੁਣ CM ਮਾਨ ਨੇ ਸੋਸ਼ਲ ਮੀਡੀਆ ਐਕਸ 'ਤੇ ਜਾਣਕਾਰੀ ਸਾਂਝੀ ਕਰਕੇ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਰੈਲੀ ਵਿੱਚ ਸ਼ਾਮਿਲ ਹੋਣਗੇ।

CM ਮਾਨ ਨੇ  ਆਪਣੇ ਅੰਦਾਜ਼ ਵਿੱਚ ਲਿਖਿਆ, ਮੋਗਾ ਦੇ ਪਿੰਡ ਕਿਲੀ ਚਹਿਲਾਂ ਵਿਖੇ ਵਿਸ਼ਾਲ ਰੈਲੀ ਹੋਣ ਜਾ ਰਹੀ ਹੈ, "ਮਿਲਦੇ ਹਾਂ ਦੋਸਤੋ", ਜਿਸ ਨੇ ਵਰਕਰਾਂ ਵਿੱਚ ਨਵਾਂ ਉਤਸ਼ਾਹ ਭਰ ਦਿੱਤਾ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਰੈਲੀ ਮੋਗਾ ਦੇ ਪਿੰਡ ਕਿਲੀ ਚਹਿਲਾਂ ਵਿਖੇ ਹੋਵੇਗੀ ਅਤੇ ਉਹ ਦੁਪਹਿਰ 2 ਵਜੇ ਰੈਲੀ ਵਿੱਚ ਪਹੁੰਚਣਗੇ।

ਪਿਛਲੇ ਕੁਝ ਘੰਟਿਆਂ ਤੋਂ ਇਹ ਅਟਕਲਾਂ ਆ ਰਹੀਆਂ ਸਨ ਕਿ ਮੁੱਖ ਮੰਤਰੀ ਰੈਲੀ ਵਿੱਚ ਨਹੀਂ ਜਾਣਗੇ, ਪਰ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਸ਼ਾਮਿਲ ਹੋਣਗੇ। ਇਸ ਦੇ ਨਾਲ ਹੀ ਪ੍ਰਸ਼ਾਸਨ ਅਤੇ ਪਾਰਟੀ ਵਰਕਰਾਂ ਨੇ ਰੈਲੀ ਦੀਆਂ ਤਿਆਰੀਆਂ ਪੂਰੀਆਂ ਕਰ ਲਿਆ ਹਨ।

ਇਹ ਰੈਲੀ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ। CM ਮਾਨ ਦੀ ਸ਼ਮੂਲੀਅਤ ਨਾਲ ਸਰਕਾਰ ਇਸ ਮੁਹਿੰਮ ਰਾਹੀਂ ਲੋਕਾਂ ਵਿੱਚ ਨਸ਼ਿਆਂ ਖ਼ਿਲਾਫ਼  ਜਾਗਰੂਕਤਾ ਪੈਦਾ ਕਰਨ ਅਤੇ ਵਿਰੋਧੀਆਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕਰੇਗੀ।

#World News #ਜਨ ਪੰਜਾਬ #ਰਾਜਨੀਤੀ #latest news punjab
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स