ਛੱਜੂ ਮਾਜਰਾ ਦੇ ਨੌਜਵਾਨ ਬਣੇ ਸੇਵਾ ਤੇ ਸੰਸਕਾਰਾਂ ਦੀ ਮਿਸਾਲ, ਲੋਹੜੀ ਮੌਕੇ ਗੁਰੂ ਘਰ ਵਿੱਚ ਨਿਸ਼ਕਾਮ ਭੂਮਿਕਾ

ਛੱਜੂ ਮਾਜਰਾ ਦੇ ਨੌਜਵਾਨ ਬਣੇ ਸੇਵਾ ਤੇ ਸੰਸਕਾਰਾਂ ਦੀ ਮਿਸਾਲ, ਲੋਹੜੀ ਮੌਕੇ ਗੁਰੂ ਘਰ ਵਿੱਚ ਨਿਸ਼ਕਾਮ ਭੂਮਿਕਾ

Post by : Jan Punjab Bureau

Jan. 13, 2026 1:48 p.m. 227

ਮੋਹਾਲੀ/ਛੱਜੂ ਮਾਜਰਾ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਛੱਜੂ ਮਾਜਰਾ ਦੀ ਸੰਗਤ ਵੱਲੋਂ ਗੁਰੂਦੁਆਰਾ ਸ੍ਰੀ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਛੱਜੂ ਮਾਜਰਾ ਚੌਕ ਵਿਖੇ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੇ ਤਹਿਤ ਕੱਲ੍ਹ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ, ਜਿਸ ਦਾ ਭੋਗ 14 ਜਨਵਰੀ ਨੂੰ ਪਾਇਆ ਜਾਵੇਗਾ।

ਲੋਹੜੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਤੌਰ ‘ਤੇ ਗੁਰੂਦੁਆਰਾ ਸਾਹਿਬ ਵਿੱਚ ਤਿੰਨ ਦਿਨਾਂ ਦਾ ਲਗਾਤਾਰ ਲੰਗਰ ਵਰਤਾਇਆ ਜਾ ਰਿਹਾ ਹੈ। ਸੰਗਤ ਵੱਲੋਂ ਚਾਹ, ਪਕੌੜਿਆਂ ਅਤੇ ਲੰਗਰ ਦੀ ਸੇਵਾ ਦਿਨ-ਰਾਤ ਪੂਰੀ ਸ਼ਰਧਾ ਨਾਲ ਤਨ, ਮਨ ਅਤੇ ਧਨ ਦੁਆਰਾ ਕੀਤੀ ਜਾ ਰਹੀ ਹੈ।

ਇਸ ਮੌਕੇ ਪਿੰਡ ਦੇ ਨੌਜਵਾਨਾਂ ਦੀ ਭੂਮਿਕਾ ਖਾਸ ਤੌਰ ‘ਤੇ ਸਰਾਹਣਯੋਗ ਰਹੀ। ਨੌਜਵਾਨ ਪੀੜ੍ਹੀ ਵੱਲੋਂ ਗੁਰੂ ਘਰ ਵਿੱਚ ਨਿਸ਼ਕਾਮ ਸੇਵਾ ਕਰਕੇ ਸਮਾਜ ਲਈ ਇੱਕ ਸਕਾਰਾਤਮਕ ਸੰਦੇਸ਼ ਦਿੱਤਾ ਜਾ ਰਿਹਾ ਹੈ। ਪਿੰਡ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਦੇ ਲੋਕ ਸੇਵਾ ਵਿੱਚ ਵੱਧ-ਚੜ੍ਹ ਕੇ ਭਾਗ ਲੈ ਰਹੇ ਹਨ।

ਪਿੰਡ ਛੱਜੂ ਮਾਜਰਾ ਮੋਹਾਲੀ ਜ਼ਿਲ੍ਹੇ ਦੇ ਉਹਨਾਂ ਪਿੰਡਾਂ ਵਿੱਚ ਸ਼ਾਮਲ ਹੈ, ਜਿੱਥੇ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਪੜ੍ਹਾਈ-ਲਿਖਾਈ, ਖੇਤੀਬਾੜੀ ਅਤੇ ਸਮਾਜ ਸੇਵਾ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ, ਜੋ ਕਿ ਹੋਰ ਪਿੰਡਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣ ਰਹੇ ਹਨ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਪੰਜਾਬ - ਮਾਲਵਾ अपडेट्स