ਅੰਤਿਮ ਅਰਦਾਸ ਸਮਾਗਮ ਮੌਕੇ ਮਨੁੱਖਤਾ ਲਈ 21 ਯੂਨਿਟ ਖੂਨ ਦਾਨ, ਵਲੰਟੀਅਰਾਂ ਨੂੰ ਸਨਮਾਨ

ਅੰਤਿਮ ਅਰਦਾਸ ਸਮਾਗਮ ਮੌਕੇ ਮਨੁੱਖਤਾ ਲਈ 21 ਯੂਨਿਟ ਖੂਨ ਦਾਨ, ਵਲੰਟੀਅਰਾਂ ਨੂੰ ਸਨਮਾਨ

Author : Beant Singh

Dec. 23, 2025 11:18 a.m. 427

ਪਟਿਆਲਾ – ਮਨੁੱਖਤਾ ਦੀ ਭਲਾਈ ਲਈ ਕੈਲਾਸ਼ ਭਵਨ ਤ੍ਰਿਪੜੀ ਵਿਖੇ ਸਵ. ਸੁਸ਼ੀਲ ਕੁਮਾਰ ਜੈਨ ਜੀ ਦੀ ਅੰਤਿਮ ਅਰਦਾਸ ਸਮਾਗਮ ਦੌਰਾਨ ਮਿਸ਼ਨ ਲਾਲੀ ਅਤੇ ਹਰਿਆਲੀ ਗਰੁੱਪ ਵਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਮਨੋਜ ਜੈਨ, ਡਿਵੈਲਪਮੈਂਟ ਅਫਸਰ ਐਲ.ਆਈ.ਸੀ. ਅਤੇ ਧਰਮਿੰਦਰ ਜੈਨ ਸਮੇਤ ਕੁੱਲ 21 ਵਲੰਟੀਅਰਾਂ ਨੇ ਖੂਨਦਾਨ ਕੀਤਾ।

ਕੈਂਪ ਵਿਚ ਖੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਅਤੇ ਮਫਲਰ ਦੇ ਕੇ ਸਨਮਾਨਿਤ ਕੀਤਾ ਗਿਆ। ਮਿਸ਼ਨਰੀ ਆਗੂ ਅਤੇ ਮਾਸਟਰ ਮੋਟੀਵੇਟਰ ਹਰਦੀਪ ਸਿੰਘ ਸਨੌਰ ਅਤੇ ਗੋਲਡਨ ਸਟਾਰ ਬਲੱਡ ਡੋਨਰ ਸੁਖਦੀਪ ਸਿੰਘ ਸੋਹਲ ਨੇ ਕਿਹਾ ਕਿ ਨੌਜਵਾਨਾਂ ਵੱਲੋਂ ਦਿੱਤਾ ਗਿਆ ਖੂਨ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਤੰਦਰੁਸਤ ਇਨਸਾਨ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਖੂਨ ਇੱਕ ਐਸਾ ਤਰਲ ਪਦਾਰਥ ਹੈ ਜੋ ਕਿਸੇ ਫੈਕਟਰੀ ਜਾਂ ਕਾਰਖਾਨੇ ਵਿੱਚ ਨਹੀਂ ਬਣਦਾ, ਸਿਰਫ ਮਨੁੱਖੀ ਸਰੀਰ ਹੀ ਇਸ ਦਾ ਸਰੋਤ ਹੈ।

ਇਸ ਮੌਕੇ ਤੇ ਦਵਿੰਦਰ ਕੁਮਾਰ, ਸੰਦੀਪ ਥਾਪਰ, ਵਿਨੀਤ ਕੁਮਾਰ, ਸੁਨੀਲ ਕੁਮਾਰ, ਮੈਡਮ ਨਿਸ਼ੂ ਸ਼ਰਮਾ, ਸਾਕਸ਼ੀ ਸ਼ਰਮਾ, ਨਵਜੋਤ ਸਿੰਘ ਸੱਪਲ, ਅਵਤਾਰ ਸਿੰਘ ਕੈਟਰਿੰਗ ਵਾਲੇ ਅਤੇ ਬੰਟੀ ਬੱਲ ਨੇ ਵੱਡੇ ਪੱਧਰ ‘ਤੇ ਸਹਿਯੋਗ ਦਿੱਤਾ।

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਪੰਜਾਬ - ਮਾਲਵਾ अपडेट्स