ਪਿੰਡ ਲੱਧਾਹੇੜੀ ਦੀ ਧੀ ਰਮਨਦੀਪ ਕੌਰ ਨੇ ਪੰਜਾਬ ਭਰ ‘ਚ ਟਾਪ ਰੈਂਕ ਹਾਸਲ ਕੀਤੇ

ਪਿੰਡ ਲੱਧਾਹੇੜੀ ਦੀ ਧੀ ਰਮਨਦੀਪ ਕੌਰ ਨੇ ਪੰਜਾਬ ਭਰ ‘ਚ ਟਾਪ ਰੈਂਕ ਹਾਸਲ ਕੀਤੇ

Post by : Jan Punjab Bureau

Jan. 2, 2026 11:07 a.m. 250

ਪਿੰਡ ਲੱਧਾਹੇੜੀ (ਜ਼ਿਲ੍ਹਾ ਪਟਿਆਲਾ) ਲਈ ਇਹ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਪਿੰਡ ਦੀ ਹੋਨਹਾਰ ਧੀ ਰਮਨਦੀਪ ਕੌਰ ਨੇ ਸਰਕਾਰੀ ਭਰਤੀ ਪ੍ਰਕਿਰਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੂਰੇ ਪੰਜਾਬ ਪੱਧਰ ‘ਤੇ ਉੱਚੇ ਰੈਂਕ ਹਾਸਲ ਕੀਤੇ ਹਨ।

ਰਮਨਦੀਪ ਕੌਰ ਨੇ ਜੂਨੀਅਰ ਆਡੀਟਰ (ਸਥਾਨਕ ਆਡਿਟ ਵਿੰਗ) ਵਿੱਚ ਪੂਰੇ ਪੰਜਾਬ ‘ਚ ਰੈਂਕ 2, ਜੂਨੀਅਰ ਆਡੀਟਰ (ਖ਼ਜ਼ਾਨਾ ਅਤੇ ਲੇਖਾ) ਵਿੱਚ ਵੀ ਰੈਂਕ 2 ਅਤੇ ਇੰਸਪੈਕਟਰ ਆਡੀਟ ਦੇ ਅਹੁਦੇ ਲਈ ਪੂਰੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਇਕ ਵਿਲੱਖਣ ਉਪਲਬਧੀ ਆਪਣੇ ਨਾਮ ਕੀਤੀ ਹੈ।

ਰਮਨਦੀਪ ਕੌਰ ਸ੍ਰੀ ਯਾਦਵਿੰਦਰ ਸਿੰਘ ਅਤੇ ਮਾਤਾ ਸ੍ਰੀਮਤੀ ਬਲਜਿੰਦਰ ਕੌਰ ਦੀ ਸਪੁੱਤਰੀ ਹਨ। ਉਨ੍ਹਾਂ ਦੀ ਇਹ ਕਾਮਯਾਬੀ ਉਨ੍ਹਾਂ ਦੀ ਕੜੀ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਲਗਾਤਾਰ ਅਭਿਆਸ ਦਾ ਨਤੀਜਾ ਹੈ, ਜੋ ਨੌਜਵਾਨ ਵਰਗ ਲਈ ਪ੍ਰੇਰਣਾ ਬਣੀ ਹੈ।

ਇਸ ਖੁਸ਼ੀ ਦੇ ਮੌਕੇ ‘ਤੇ ਭਰਾ ਗੁਰਿੰਦਰਦੀਪ ਸਿੰਘ (ਕੈਨੇਡਾ), ਦਾਦੀ ਰਣਜੀਤ ਕੌਰ ਸਮੇਤ ਪੂਰੇ ਨਿਗਾਹ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਹ ਸਫ਼ਲਤਾ ਸਿਰਫ਼ ਪਰਿਵਾਰ ਦੀ ਨਹੀਂ, ਸਗੋਂ ਪੂਰੇ ਪਿੰਡ ਅਤੇ ਸਮਾਜ ਲਈ ਮਾਣ ਦੀ ਗੱਲ ਹੈ।

ਪੂਰੇ ਨਿਗਾਹ ਪਰਿਵਾਰ ਵੱਲੋਂ ਰਮਨਦੀਪ ਕੌਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਵਧਾਈਆਂ ਅਤੇ ਉਜਜਵਲ ਭਵਿੱਖ ਲਈ ਅਨੇਕਾਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ।

#ਜਨ ਪੰਜਾਬ #ਪੰਜਾਬ ਖ਼ਬਰਾਂ #jan punjab news
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਪੰਜਾਬ - ਮਾਲਵਾ अपडेट्स