Author : Vikram Singh
ਅੰਮ੍ਰਿਤਸਰ — ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਪੰਜਾਬ ਦੇ ਡੀਜੀਪੀ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਅਪਰਾਧ ‘ਤੇ ਨਕੇਲ ਕਸਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤਹਿਤ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਡੇ ਪੱਧਰ ‘ਤੇ CASO (ਕੋਰਡਨ ਐਂਡ ਸਰਚ ਆਪ੍ਰੇਸ਼ਨ) ਚਲਾਇਆ ਗਿਆ।
ਇਹ ਵਿਸ਼ੇਸ਼ ਮੁਹਿੰਮ ਵਿਸ਼ੇਸ਼ ਡੀਜੀਪੀ ਰੇਲਵੇ ਪੰਜਾਬ, ਚੰਡੀਗੜ੍ਹ ਸ਼੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ ਦੀ ਰਹਿਨੁਮਾਈ ਹੇਠ ਅੰਜ਼ਾਮ ਦਿੱਤੀ ਗਈ। ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਤਿੰਨਾਂ ਜ਼ੋਨਾਂ ਵਿੱਚ ਇਹ ਕਾਰਵਾਈ ਸਬੰਧਤ ਡੀਸੀਪੀਜ਼ ਦੀ ਨਿਗਰਾਨੀ ਹੇਠ ਕੀਤੀ ਗਈ। ਇਸ ਆਪ੍ਰੇਸ਼ਨ ਵਿੱਚ 3 ਏਡੀਸੀਪੀ, 5 ਏਸੀਪੀ, 5 ਐਸਐਚਓਜ਼, ਵੱਖ-ਵੱਖ ਯੂਨਿਟਾਂ ਅਤੇ ਵਿਸ਼ੇਸ਼ ਟੀਮਾਂ ਸਮੇਤ ਕੁੱਲ 385 ਪੁਲਿਸ ਕਰਮਚਾਰੀ ਸ਼ਾਮਲ ਰਹੇ।
ਪੁਲਿਸ ਵੱਲੋਂ ਛੇ ਸੰਵੇਦਨਸ਼ੀਲ ਥਾਵਾਂ — ਅੰਨਗੜ੍ਹ, ਗੁੱਜਰਪੁਰਾ, ਗੁਮਟਾਲਾ, ਮੁਸਤਫਾਬਾਦ, ਮਕਬੂਲਪੁਰਾ (ਗਲੀ ਨੰਬਰ 2 ਤੋਂ 12) ਅਤੇ ਸ਼੍ਰੀ ਗੁਰੂ ਤੇਗ ਬਹਾਦਰ ਫਲੈਟ — ਵਿੱਚ ਇਕੋ ਸਮੇਂ CASO ਚਲਾਇਆ ਗਿਆ। ਇਸ ਦੌਰਾਨ ਘਰ-ਘਰ ਜਾਂਚ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਦੇ ਰਿਕਾਰਡ ਦੀ ਜਾਂਚ ਕੀਤੀ ਗਈ। ਜ਼ਮਾਨਤ ‘ਤੇ ਬਾਹਰ ਆਏ ਲੋਕਾਂ ਦੀਆਂ ਗਤੀਵਿਧੀਆਂ ‘ਤੇ ਵੀ ਨਿਗਰਾਨੀ ਰੱਖੀ ਗਈ।
ਜ਼ੋਨ ਵਾਰ ਕਾਰਵਾਈ ਦੀ ਗੱਲ ਕਰੀਏ ਤਾਂ ਜ਼ੋਨ-1 ਵਿੱਚ ਏਡੀਸੀਪੀ ਸਿਟੀ-1 ਵਿਸ਼ਾਲਜੀਤ ਸਿੰਘ ਦੀ ਅਗਵਾਈ ਹੇਠ ਅੰਨਗੜ੍ਹ ਅਤੇ ਗੁੱਜਰਪੁਰਾ ਵਿੱਚ ਚੈਕਿੰਗ ਕੀਤੀ ਗਈ। ਜ਼ੋਨ-2 ਵਿੱਚ ਏਡੀਸੀਪੀ ਸਿਟੀ-2 ਸ਼੍ਰੀਵੇਨੇਲਾ ਦੀ ਅਗਵਾਈ ਹੇਠ ਗੁਮਟਾਲਾ ਅਤੇ ਮੁਸਤਫਾਬਾਦ ਵਿੱਚ ਕਾਰਵਾਈ ਹੋਈ। ਜਦਕਿ ਜ਼ੋਨ-3 ਵਿੱਚ ਏਡੀਸੀਪੀ ਸਿਟੀ-3 ਹਰਪਾਲ ਸਿੰਘ ਦੀ ਅਗਵਾਈ ਹੇਠ ਮਕਬੂਲਪੁਰਾ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਗਿਆ।
ਪੁਲਿਸ ਅਧਿਕਾਰੀਆਂ ਦੇ ਮੁਤਾਬਕ, ਸਾਲ 2026 ਦੌਰਾਨ ਹੁਣ ਤੱਕ ਕੁੱਲ 17 CASO ਆਪ੍ਰੇਸ਼ਨ ਕੀਤੇ ਜਾ ਚੁੱਕੇ ਹਨ, ਜੋ ਕਿ ਅਪਰਾਧ ‘ਤੇ ਕਾਬੂ ਪਾਉਣ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਵੱਲ ਇਕ ਮਜ਼ਬੂਤ ਕਦਮ ਹੈ।
ਜੇਕਰ 1 ਜਨਵਰੀ 2026 ਤੋਂ 18 ਮਾਰਚ 2026 ਤੱਕ ਦੀ ਕਾਰਗੁਜ਼ਾਰੀ ‘ਤੇ ਨਜ਼ਰ ਮਾਰੀ ਜਾਵੇ ਤਾਂ ਐਨਡੀਪੀਐਸ ਐਕਟ ਤਹਿਤ 404 ਕੇਸ ਦਰਜ ਕੀਤੇ ਗਏ ਹਨ ਅਤੇ 693 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ 24.956 ਕਿਲੋਗ੍ਰਾਮ ਹੈਰੋਇਨ, 7.130 ਕਿਲੋਗ੍ਰਾਮ ਅਫੀਮ, 0.523 ਕਿਲੋਗ੍ਰਾਮ ਮੈਥਾਮਫੇਟਾਮਾਈਨ (ਆਈਸ), 0.240 ਕਿਲੋਗ੍ਰਾਮ ਚਰਸ ਅਤੇ 4,560 ਨਸ਼ੀਲੇ ਕੈਪਸੂਲ ਅਤੇ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਦੇ ਨਾਲ 17,33,630 ਰੁਪਏ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਨਸ਼ਾ ਤਸਕਰੀ ਵਿੱਚ ਵਰਤੇ ਜਾ ਰਹੇ 17 ਵਾਹਨਾਂ (6 ਚਾਰ ਪਹੀਆ ਅਤੇ 11 ਦੋ ਪਹੀਆ) ਨੂੰ ਵੀ ਕਬਜ਼ੇ ਵਿੱਚ ਲਿਆ ਗਿਆ ਹੈ।
ਇਸ ਤੋਂ ਇਲਾਵਾ ਆਰਮਜ਼ ਐਕਟ ਤਹਿਤ 21 ਮਾਮਲੇ ਦਰਜ ਕਰਕੇ 50 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ 48 ਪਿਸਤੌਲ/ਮਾਊਜ਼ਰ, 1 ਰਿਵਾਲਵਰ, 49 ਮੈਗਜ਼ੀਨ ਅਤੇ 150 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਦੇ ਨਾਲ 3,80,000 ਰੁਪਏ ਦੀ ਹਵਾਲਾ ਰਕਮ ਵੀ ਕਬਜ਼ੇ ਵਿੱਚ ਲਈ ਗਈ ਹੈ।
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਦੱਸਿਆ ਕਿ ਇਹ ਲਗਾਤਾਰ ਅਤੇ ਯੋਜਨਾਬੱਧ ਕਾਰਵਾਈਆਂ ਨਸ਼ਾ ਤਸਕਰੀ ਅਤੇ ਅਪਰਾਧਿਕ ਗਿਰੋਹਾਂ ਨੂੰ ਖਤਮ ਕਰਨ ਲਈ ਕੀਤੀਆਂ ਜਾ ਰਹੀਆਂ ਹਨ। ਪੁਲਿਸ ਦਾ ਮਕਸਦ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨਾ ਅਤੇ ਨਾਗਰਿਕਾਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾਉਣਾ ਹੈ।
Amritsar Airport Drone Activity: ਅੰਮ੍ਰਿਤਸਰ ਹਵਾਈ ਅੱਡੇ ਨੇੜੇ 3 ...
ਅੰਮ੍ਰਿਤਸਰ ਹਵਾਈ ਅੱਡੇ ਨੇੜੇ ਤਿੰਨ ਸ਼ੱਕੀ ਡਰੋਨ ਦਿਖਾਈ ਦੇਣ ਮਗਰੋਂ ਏਅਰ ਇੰਡੀਆ, ਇੰਡੀਗੋ ਤੇ ਮਲੇਸ਼ੀਆ ਏਅਰਲਾਈਨਜ਼ ਦੀਆਂ
Amritsar Police Action: 15 ਕਿਲੋ ਅਫੀਮ, M16 ਰਾਈਫਲ ਅਤੇ 9 ਪਿਸਤੌਲ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ। 4 ਮੁਲਜ਼ਮ
Punjab CBI Case: CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ ਕੇਸ, ...
ਪੰਜਾਬ CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ CBI ਕੇਸ ਦਰਜ, 7 ਸ਼ਹਿਰਾਂ ’ਚ 8 ਥਾਵਾਂ ’ਤੇ ਤਲਾਸ਼ੀ