ਧਰਮਕੋਟ: ਭਿੰਡਰਖੁਰਦ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

Author : Harpal Singh

ਥਾਣਾ ਧਰਮਕੋਟ ਦੇ ਪਿੰਡ ਭਿੰਡਰਕਲਾਂ ਵਿੱਚ ਭਿੰਡਰਖੁਰਦ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਸਵੇਰੇ ਨੇਸਲੇ ਕੰਪਨੀ ਵਿੱਚ ਨੌਕਰੀ ਲਈ ਜਾ ਰਿਹਾ ਸੀ ਕਿ ਕੁਝ ਅਣਪਛਾਤੇ ਵਿਅਕਤੀ ਕਾਲੀ ਗੱਡੀ ਵਿੱਚ ਆਏ, ਉਸਨੂੰ ਰੋਕ ਕੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਉਸਦੀ ਮੌਤ ਹੋ ਗਈ।

ਪੁਲਿਸ ਨੇ ਪਰਿਵਾਰ ਦੇ ਬਿਆਨਾਂ ‘ਤੇ ਕੁਝ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਮੁਤਾਬਕ ਕੁਝ ਦੋਸ਼ੀ ਪਿੰਡ ਦੇ ਅਤੇ ਕੁਝ ਬਾਹਰਲੇ ਦੱਸੇ ਜਾ ਰਹੇ ਹਨ। ਫਿਲਹਾਲ ਕੋਈ ਗਿਰਫ਼ਤਾਰੀ ਨਹੀਂ ਹੋਈ। ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ। ਮਾਮਲੇ ਨਾਲ ਜੁੜੇ ਪੁਰਾਣੇ ਵਿਵਾਦ ਅਤੇ ਚੋਣੀ ਰੰਜਿਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Jan. 5, 2026 12:36 p.m. 3
Watch Special Video
Sponsored
Trending News