ਥਾਣਾ ਸਿਟੀ ਧੂਰੀ ਨੇ ਕੀਤਾ ਵੱਡਾ ਸਫਲ ਕਦਮ, 1004 ਚਾਈਨਾ ਡੋਰ ਦੇ ਗੱਟੇ ਸਮੇਤ ਦੋਸ਼ੀ ਗ੍ਰਿਫਤਾਰ

Author : Ravinder Jolly

ਸੰਗਰੂਰ: ਥਾਣਾ ਸਿਟੀ ਧੂਰੀ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਚਾਈਨਾ ਡੋਰ ਵੇਚਣ ਵਾਲਾ ਦੋਸ਼ੀ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ 1004 ਚਾਈਨਾ ਡੋਰ ਦੇ ਗੱਟੇ ਬਰਾਮਦ ਕੀਤੇ ਹਨ। ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ।

ਸ੍ਰੀ ਸਰਤਾਜ ਸਿੰਘ ਚਹਿਲ, ਆਈ ਪੀ ਐਸ ਅਤੇ ਐਸ ਐਸ ਪੀ ਸੰਗਰੂਰ ਦੇ ਦਿਸ਼ਾ-ਨਿਰਦੇਸ਼ ਹੇਠ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ਼ ਵੱਡੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ, ਡੀ ਐਸ ਪੀ ਧੂਰੀ ਸ੍ਰੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ, ਇੰਸਪੈਕਟਰ ਜਸਵੀਰ ਸਿੰਘ ਤੂਰ ਮੁੱਖ ਅਫਸਰ ਹੋਣ ਦੇ ਨਾਤੇ, ਇੱਕ ਸਟੋਰ ਤੇ ਰੇਡ ਕਰ ਕੇ ਦੋਸ਼ੀ ਜਤਿੰਦਰ ਕੁਮਾਰ ਨੂੰ ਗ੍ਰਿਫਤਾਰ ਕੀਤਾ।

ਗ੍ਰਿਫਤਾਰ ਦੋਸ਼ੀ ਦਸ਼ਮੇਸ਼ ਨਗਰ ਧੂਰੀ ਦਾ ਰਹਿਣ ਵਾਲਾ ਹੈ ਅਤੇ ਆਪਣੇ ਸਟੋਰ ਵਿੱਚ ਰੱਖੇ ਚਾਈਨਾ ਡੋਰ ਨੂੰ ਸ਼ਹਿਰ ਵਿੱਚ ਵੱਧ ਵੱਧ ਲੋਕਾਂ ਨੂੰ ਵੇਚਦਾ ਸੀ। ਪੁਲਿਸ ਨੇ ਉਸਦੇ ਛੋਟੇ ਹਾਥੀ ਨੰਬਰ PB-29 R-6505 ਵਿੱਚੋਂ ਇਹ ਸਾਰੇ ਗੱਟੇ ਬਰਾਮਦ ਕੀਤੇ।

ਡਿਪਟੀ ਸੂਪਰਿਨਟੈਂਡੈਂਟ ਧੂਰੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਅਤੇ ਆਪਣੇ ਆਪ ਨੂੰ ਇਸ ਮਾਰੂ ਡੋਰ ਤੋਂ ਬਚਾ ਕੇ ਰੱਖੋ। ਜੇ ਕੋਈ ਇਸ ਦਾ ਇਸਤੇਮਾਲ ਕਰਦਾ ਹੈ, ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁੱਛ-ਤੱਛ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਉਮੀਦ ਹੈ।

Dec. 27, 2025 11:42 a.m. 15
#World News #ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Watch Special Video
Sponsored
Trending News