Author : Lovepreet Singh
ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਨੌਜਵਾਨ ਮਨਪ੍ਰੀਤ ਸਿੰਘ ਆਪਣੇ ਹੀਰੋ ਹਾਂਡਾ ਮੋਟਰਸਾਈਕਲ ‘ਤੇ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਜਾ ਰਿਹਾ ਸੀ, ਜਦਕਿ ਪਿਛੋਂ ਆ ਰਹੀ ਤੇਜ਼ ਰਫਤਾਰ ਸਵਿਫਟ ਡਜਾਇਰ ਕਾਰ ਵੱਲੋਂ ਉਸ ਦੀ ਮੋਟਰਸਾਈਕਲ ਨੂੰ ਜਬਰਦਸਤ ਟੱਕਰ ਮਾਰ ਦਿੱਤੀ ਗਈ। ਹਾਦਸੇ ਦੀ ਭਿਆਨਕਤਾ ਇਸ ਗੱਲ ਤੋਂ ਵੀ ਪਤਾ ਲੱਗਦੀ ਹੈ ਕਿ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਤਿੰਨ ਵੱਖ-ਵੱਖ ਬਾਜ਼ੀਆਂ ਪਾਈਆਂ ਅਤੇ ਮੋਟਰਸਾਈਕਲ ਚਕਨਾਚੂਰ ਹੋ ਗਿਆ।
ਮਨਪ੍ਰੀਤ ਸਿੰਘ ਗੰਭੀਰ ਜਖਮੀ ਹੋਣ ਕਾਰਨ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਭੇਜਿਆ ਗਿਆ। ਉਸ ਦੇ ਪਿਤਾ ਸੰਤੋਖ ਸਿੰਘ ਨੇ ਦੱਸਿਆ ਕਿ ਪੁਲਿਸ ਅਤੇ ਸੁਰੱਖਿਆ ਅਧਿਕਾਰੀਆਂ ਕੋਲ ਉਨ੍ਹਾਂ ਦੀ ਮੰਗ ਹੈ ਕਿ ਕਾਰ ਚਾਲਕ ਖਿਲਾਫ਼ ਕਨੂੰਨੀ ਕਾਰਵਾਈ ਕੀਤੀ ਜਾਵੇ।
ਪੁਲਿਸ ਥਾ ਡੇਰਾ ਬਾਬਾ ਨਾਨਕ ਦੇ ਐਸਐਚਓ ਅਸ਼ੋਕ ਕੁਮਾਰ ਨੇ ਪੁਸ਼ਟੀ ਕੀਤੀ ਹੈ ਕਿ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਤਫਤੀਸ਼ ਦੇ ਬਾਅਦ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਥਾਨਕ ਲੋਕਾਂ ਨੂੰ ਵੀ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
ਇਹ ਹਾਦਸਾ ਸਥਾਨਕ ਲੋਕਾਂ ਲਈ ਚੇਤਾਵਨੀ ਵਜੋਂ ਹੈ ਕਿ ਸੜਕਾਂ ‘ਤੇ ਤੇਜ਼ ਰਫਤਾਰ ਕਾਰਾਂ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਗਤਿਵਿਧੀਆਂ ਘੱਟ ਤੋਂ ਘੱਟ ਹੋਣ।
Delhi Pollution: 4 ਦਿਨਾਂ 'ਚ ਵਿਗੜੀ ਦਿੱਲੀ ਦੀ ਹਵਾ, Sirsa ਨੇ ਪੰਜ...
Delhi Pollution ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਸਰਕਾਰ 'ਤੇ ਸਵਾਲ ਚੁੱਕੇ। 7 ਦਿਨਾਂ 'ਚ 1,479 ਪਰਾਲੀ ਸ
Parvinder Singh Jhota Case: 5 ਘੰਟੇ ਦੀ ਮੀਟਿੰਗ ਮਗਰੋਂ ਝੁਕੀ ਪੰਜਾ...
ਪਰਵਿੰਦਰ ਝੋਟਾ ਮਾਮਲੇ 'ਚ ਸਰਕਾਰ ਤੇ ਐਕਸ਼ਨ ਕਮੇਟੀ ਵਿਚਾਲੇ ਸਹਿਮਤੀ। ਪਰਿਵਾਰ ਨੂੰ 2 ਕਰੋੜ ਮੁਆਵਜ਼ਾ, ਨੌਕਰੀ ਅਤੇ ਟਰਾਮਾ
Oman Ship Accident: ਓਮਾਨ ਦੇ ਤੱਟ 'ਤੇ ਭਾਰਤੀ ਕਾਰਗੋ ਜਹਾਜ਼ ਨਾਲ ਹਾ...
ਓਮਾਨ ਦੇ ਤੱਟ 'ਤੇ ਭਾਰਤੀ ਕਾਰਗੋ ਜਹਾਜ਼ ਨਾਲ ਹਾਦਸਾ, 13 ਮਲਾਹਾਂ ਨੂੰ ਬਚਾਇਆ ਗਿਆ, ਗੁਜਰਾਤ ਦੇ ਇੱਕ ਮਲਾਹ ਦੀ ਮੌਤ