ਹਿੰਦੂ ਪਰਿਵਾਰ ਦੀਆਂ ਧੀਆਂ ਤਾਨੀਆ ਤੇ ਮਾਣੀਆਂ ਸ਼ਬਦ ਗਾਇਕੀ ਨਾਲ ਦਿਲ ਛੂਹ ਰਹੀਆਂ

Author : Lovepreet Singh

ਹਿੰਦੂ ਪਰਿਵਾਰ ਵਿੱਚ ਜਨਮ ਲੈਣ ਵਾਲੀਆਂ ਦੋ ਨੰਨੀ ਭੈਣਾਂ—ਤਾਨੀਆ ਅਤੇ ਮਾਣੀਆਂ—ਜਿਨ੍ਹਾਂ ਦੀ ਉਮਰ ਮਹਿਜ਼ 13 ਸਾਲ ਹੈ, ਆਪਣੀ ਡੂੰਘੀ ਭਗਤੀ ਅਤੇ ਰੂਹ ਨੂੰ ਛੂਹਣ ਵਾਲੀ ਸ਼ਬਦ ਗਾਇਕੀ ਨਾਲ ਹਰ ਕਿਸੇ ਦਾ ਮਨ ਮੋਹ ਲੈਂਦੀਆਂ ਹਨ। ਜਦੋਂ ਇਹ ਦੋਨੋਂ ਭੈਣਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਬਦ ਗਾਂਦੀਆਂ ਹਨ, ਤਾਂ ਸੁਣਨ ਵਾਲਿਆਂ ਦੀਆਂ ਅੱਖਾਂ ਆਪਣੇ ਆਪ ਨਮੀ ਹੋ ਜਾਂਦੀਆਂ ਹਨ। ਉਹਨਾਂ ਦੀ ਆਵਾਜ਼ ਵਿੱਚ ਇੰਨੀ ਭਾਵਨਾਤਮਕ ਤਾਕਤ ਹੈ ਕਿ ਕੋਈ ਵੀ ਦਿਲ ਅਡੋਲ ਨਹੀਂ ਰਹਿੰਦਾ।

ਤਾਨੀਆ ਅਤੇ ਮਾਣੀਆਂ ਟੀਵੀ ਰਾਹੀਂ ਸ਼ਬਦਾਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਜੀਵਨ ਕਥਾ ਨੂੰ ਦੇਖ-ਸੁਣ ਕੇ ਆਪ ਸਿੱਖਦੀਆਂ ਹਨ ਅਤੇ ਫਿਰ ਉਸਨੂੰ ਸ਼ਰਧਾ ਨਾਲ ਗਾਇਨ ਕਰਦੀਆਂ ਹਨ। ਗੱਲਬਾਤ ਦੌਰਾਨ ਦੋਨੋਂ ਨੇ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਉਹ ਸੰਗਰੂਰ ਵਿੱਚ ਹੋਏ ਇੱਕ ਸ਼ਬਦ ਮੁਕਾਬਲੇ ਵਿੱਚ ਸ਼ਾਮਿਲ ਹੋਈਆਂ ਸਨ, ਜਿੱਥੇ ਉਹਨਾਂ ਨੇ ਪਹਿਲਾ ਸਥਾਨ ਹਾਸਿਲ ਕੀਤਾ।

ਉਹਨਾਂ ਦੀ ਮਾਂ ਦੱਸਦੀ ਹੈ ਕਿ ਜਦੋਂ ਵੀ ਸ਼ਹੀਦੀ ਦਿਹਾੜੇ ਆਉਂਦੇ ਹਨ, ਉਹ ਬੇਟੀਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਜਾਣੂ ਕਰਵਾਉਂਦੀ ਹੈ ਅਤੇ ਟੀਵੀ ‘ਤੇ ਸ਼ਬਦ ਲਗਾ ਕੇ ਸੁਣਾਉਂਦੀ ਹੈ। ਬੇਟੀਆਂ ਦੀ ਗਾਇਕੀ ਸੁਣ ਕੇ ਮਾਂ ਖੁਦ ਵੀ ਆਪਣੇ ਹੰਜੂ ਨਹੀਂ ਰੋਕ ਪਾਂਦੀ। ਇਹ ਕਹਾਣੀ ਸਿਰਫ਼ ਭਗਤੀ ਦੀ ਨਹੀਂ, ਸਗੋਂ ਧਰਮ ਤੋਂ ਉੱਪਰ ਉੱਠ ਕੇ ਸ਼ਹੀਦੀ ਅਤੇ ਕੁਰਬਾਨੀ ਲਈ ਆਦਰ ਦੀ ਇੱਕ ਅਨੋਖੀ ਮਿਸਾਲ ਹੈ।

 

Dec. 26, 2025 6:58 p.m. 108
#latest news punjab #jan punjab news
Watch Special Video
Sponsored
Trending News