Author : Lovepreet Singh
ਦੀਨਾਨਗਰ ਪ੍ਰੈਸ ਕਲੱਬ ਦੀ ਹਰ ਸਾਲ ਦੀ ਤਰ੍ਹਾਂ ਅੱਜ ਸਥਾਨਕ ਪੱਤਰਕਾਰਾਂ ਵਿੱਚ ਪ੍ਰਧਾਨ ਦੀ ਚੋਣ ਕੀਤੀ ਗਈ ਜਿਸ ਦੌਰਾਨ ਪੱਤਰਕਾਰਾਂ ਵਿੱਚ ਕਾਫੀ ਭਾਰੀ ਉਤਸ਼ਾਹ ਸੀ ਇੱਥੇ ਇਹ ਵੀ ਜਿਕਰਯੋਗ ਹੈ ਕਿ ਹਰ ਸਾਲ ਦੀ ਤਰ੍ਹਾਂ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ ਜਾਂਦੀ ਹੈ। ਜੋ ਪਿਛਲੇ ਸਮੇਂ ਤੋਂ ਲਗਾਤਾਰ ਦੋ ਸਾਲਾ ਤੋ ਗੁਰਪ੍ਰੀਤ ਸਿੰਘ ਡਾਲਾ ਪ੍ਰਧਾਨ ਦੀ ਜਿੰਮੇਵਾਰੀ ਨਿਭਾ ਰਹੇ ਸਨ ਪਰ ਅੱਜ ਸਮੂਹ ਮੈਂਬਰਾਂ ਦੀ ਸਹਿਮਤੀ ਦੇ ਨਾਲ ਉਨ੍ਹਾਂ ਦੀ ਜਗਾ ਨਵੇਂ ਪ੍ਰਧਾਨ ਲੀਡ ਸਟੋਰੀ ਦੇ ਸੰਪਾਦਕ ਰਜਿੰਦਰ ਸੈਣੀ ਨੂੰ ਪ੍ਰੈਸ ਕਲੱਬ ਦੀਨਾਨਗਰ ਦੇ ਪ੍ਰਧਾਨ ਚੁਣਿਆ ਗਿਆ ਇਸ ਮੌਕੇ ਰਜਿੰਦਰ ਸੈਣੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੋ ਮੈਨੂੰ ਸਮੂਹ ਮੈਂਬਰਾਂ ਵੱਲੋਂ ਜਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਦੀਨਾਨਗਰ ਅੰਦਰ ਸਮੂਹ ਪੱਤਰਕਾਰਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਏਗੀ
ਉਹਨਾਂ ਪੱਤਰਕਾਰ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਇਮਾਨਦਾਰੀ ਨਾਲ ਅਤੇ ਸੱਚੀ ਪੱਤਰਕਾਰੀ ਕਰਨ ਤਾਂ ਕਿ ਪੱਤਰਕਾਰੀ ਦਾ ਨਾਂ ਕਿਸੇ ਮਾੜੇ ਕੰਮਾਂ ਵਿੱਚ ਬਦਨਾਮ ਨਾ ਹੋ ਸਕੇ ਉਹਨਾਂ ਸਮੂਹ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਮੈਂ 24 ਘੰਟੇ ਤੁਹਾਡੇ ਨਾਲ ਆ ਕਿਸੇ ਵੀ ਤਰਾਂ ਦੀ ਪੱਤਰਕਾਰੀ ਫੀਲਡ ਵਿੱਚ ਮੁਸ਼ਕਿਲ ਆਉਂਦੀ ਹੈ ਤਾਂ ਸਮੂਹ ਕਲੱਬ ਦੇ ਮੈਂਬਰ ਇਸ ਮੁਸ਼ਕਿਲ ਦਾ ਹੱਲ ਕੱਢਣ ਲਈ ਇੱਕਜੁੱਟ ਹੋਣਗੇ ਤਾਂ ਕਿ ਕਿਸੇ ਤਰ੍ਹਾਂ ਦੀ ਪੱਤਰਕਾਰ ਭਾਈਚਾਰੇ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆ ਸਕੇ।
ਇਸ ਮੌਕੇ ਪੱਤਰਕਾਰ ਹਰਜਿੰਦਰ ਸਿੰਘ ਗੋਰਾਇਆ, ਕਮਲ ਸਰਮਾ, ਸਰਬਜੀਤ ਸਾਬੀ, ਕਮਲ ਮਹਾਜਨ, ਰਾਜ ਕੁਮਾਰ ਸਰਮਾ, ਸੁਰਿੰਦਰ ਸਿੰਘ ਸੋਨੀ, ਸੰਜੀਵ ਟੋਨੀ, ਰਵਿੰਦਰ ਠਾਕੁਰ ਭੋਲਾ, ਬਲਵਿੰਦਰ ਸਿੰਘ ਬਿੱਲਾ, ਰਜਿੰਦਰ ਰਾਜ,ਪੑਦੀਪ ਦੀਪ,ਪ੍ਰਿੰਸ ਆਨੰਦ,ਅਮਿਤ ਪੰਡੋਰੀ,ਰਾਜੀਵ ਡੋਗਰਾ,ਨਿਤਿਨ ਟੰਡਨ, ਵਿਪਨ ਪੰਡੋਰੀ ਆਦਿ ਹਾਜਰ ਸਨ।
Amritsar Airport Drone Activity: ਅੰਮ੍ਰਿਤਸਰ ਹਵਾਈ ਅੱਡੇ ਨੇੜੇ 3 ...
ਅੰਮ੍ਰਿਤਸਰ ਹਵਾਈ ਅੱਡੇ ਨੇੜੇ ਤਿੰਨ ਸ਼ੱਕੀ ਡਰੋਨ ਦਿਖਾਈ ਦੇਣ ਮਗਰੋਂ ਏਅਰ ਇੰਡੀਆ, ਇੰਡੀਗੋ ਤੇ ਮਲੇਸ਼ੀਆ ਏਅਰਲਾਈਨਜ਼ ਦੀਆਂ
Amritsar Police Action: 15 ਕਿਲੋ ਅਫੀਮ, M16 ਰਾਈਫਲ ਅਤੇ 9 ਪਿਸਤੌਲ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ। 4 ਮੁਲਜ਼ਮ
Punjab CBI Case: CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ ਕੇਸ, ...
ਪੰਜਾਬ CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ CBI ਕੇਸ ਦਰਜ, 7 ਸ਼ਹਿਰਾਂ ’ਚ 8 ਥਾਵਾਂ ’ਤੇ ਤਲਾਸ਼ੀ