ਨਜਾਇਜ ਸ਼ਰਾਬ ਦੀ ਤਸਕਰੀ ਕਰਦਾ ਇਕ ਦੋਸ਼ੀ ਕਾਬੂ, ਭਾਰੀ ਮਾਤਰਾ ‘ਚ ਸ਼ਰਾਬ ਅਤੇ ਕਾਰ ਬਰਾਮਦ

Author : Bhupinder Kumar

ਫਰੀਦਕੋਟ ਚ ਨਜਾਇਜ ਸ਼ਰਾਬ ਦੀ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ CIA ਸਟਾਫ਼ ਫਰੀਦਕੋਟ ਵੱਲੋਂ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। CIA ਇੰਸਪੈਕਟਰ ਮਨੀੰਦਰ ਸਿੰਘ ਦੀ ਨਿਗਰਾਨੀ ਹੇਠ, ASI ਪਰਮਿੰਦਰ ਸਿੰਘ ਅਤੇ ਪੁਲਿਸ ਪਾਰਟੀ ਵੱਲੋਂ ਇੱਕ ਅਹਿਮ ਆਪਰੇਸ਼ਨ ਦੌਰਾਨ ਨਜਾਇਜ ਸ਼ਰਾਬ ਦੀ ਭਾਰੀ ਮਾਤਰਾ ਬਰਾਮਦ ਕਰਕੇ ਇੱਕ ਤਸਕਰ ਨੂੰ ਕਾਬੂ ਕੀਤਾ ਗਿਆ ਹੈ।

ਪੁਲਿਸ ਮੁਤਾਬਕ ਕਾਬੂ ਕੀਤੇ ਗਏ ਦੋਸ਼ੀ ਦੀ ਪਹਿਚਾਣ ਮਨੋਜ ਕੁਮਾਰ ਉਰਫ਼ ਸੋਨੂ, ਵਾਸੀ ਨਿਊਜ਼ ਕੈਂਟ ਰੋਡ, ਫਰੀਦਕੋਟ ਵਜੋਂ ਹੋਈ ਹੈ। ਸ਼ੁਰੂਆਤੀ ਜਾਂਚ ਚ ਸਾਹਮਣੇ ਆਇਆ ਹੈ ਕਿ ਦੋਸ਼ੀ ਬਾਹਰਲੇ ਰਾਜਾਂ ਤੋਂ ਸਸਤੀ ਸ਼ਰਾਬ ਲਿਆ ਕੇ ਆਪਣੇ ਇਲਾਕੇ ਚ ਮਹਿੰਗੇ ਭਾਅ ਤੇ ਵੇਚਦਾ ਸੀ।

ਪੁਲਿਸ ਨੂੰ ਮਨੋਜ ਕੁਮਾਰ ਦੀ ਨਜਾਇਜ ਸ਼ਰਾਬ ਤਸਕਰੀ ਬਾਰੇ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ CIA ਟੀਮ ਵੱਲੋਂ ਉਸ ਤੇ ਨਿਗਰਾਨੀ ਸ਼ੁਰੂ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਦੋਸ਼ੀ ਨੂੰ ਗਿਆਨੀ ਜੈਲ ਸਿੰਘ ਨਗਰ ਸਥਿਤ ਇੱਕ ਮਕਾਨ ਤੋਂ ਨਜਾਇਜ ਸ਼ਰਾਬ ਆਪਣੀ ਕਾਰ ਚ ਲੋਡ ਕਰਕੇ ਸਪਲਾਈ ਲਈ ਲਿਜਾਂਦੇ ਹੋਏ ਕਾਬੂ ਕਰ ਲਿਆ।

ਤਲਾਸ਼ੀ ਦੌਰਾਨ ਪੁਲਿਸ ਨੇ, 7 ਪੇਟੀਆਂ ਇੰਗਲਿਸ਼ ਸ਼ਰਾਬ, 720 ਬੋਤਲਾਂ ਵੱਖ-ਵੱਖ ਬ੍ਰਾਂਡਾਂ ਦੀ ਸ਼ਰਾਬ, ਦੇਸੀ ਸ਼ਰਾਬ ਦੇ 2 ਡਰਮ (60-60 ਲਿਟਰ ਹਰ ਇੱਕ), ਨਜਾਇਜ ਸ਼ਰਾਬ ਦੀ ਤਸਕਰੀ ਲਈ ਵਰਤੀ ਗਈ ਕਾਰ  ਬਰਾਮਦ ਕਰਕੇ ਕਬਜ਼ੇ ਚ ਲੈ ਲਈ।

ਇਸ ਮਾਮਲੇ ਚ ਦੋਸ਼ੀ ਖ਼ਿਲਾਫ਼ ਮੁਕੱਦਮਾ ਨੰਬਰ 8 ਐਕਸਾਈਜ਼ ਐਕਟ ਅਧੀਨ ਥਾਣਾ ਸਿਟੀ ਫਰੀਦਕੋਟ ਵਿਖੇ ਦਰਜ ਕੀਤਾ ਗਿਆ ਹੈ। ਪੁਲਿਸ ਜਾਂਚ ਚ ਇਹ ਵੀ ਸਾਹਮਣੇ ਆਇਆ ਹੈ ਕਿ ਮਨੋਜ ਕੁਮਾਰ ਦੇ ਖ਼ਿਲਾਫ਼ ਪਹਿਲਾਂ ਵੀ ਐਕਸਾਈਜ਼ ਐਕਟ ਤਹਿਤ ਦੋ ਮੁਕੱਦਮੇ ਦਰਜ ਹਨ।

ਦੋਸ਼ੀ ਨੂੰ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਨਜਾਇਜ ਸ਼ਰਾਬ ਕਿੱਥੋਂ ਲਿਆਈ ਜਾਂਦੀ ਸੀ ਅਤੇ ਇਸ ਤਸਕਰੀ ਨੈੱਟਵਰਕ ਚ ਹੋਰ ਕੌਣ–ਕੌਣ ਸ਼ਾਮਲ ਹੈ। ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ ਨਾਲ ਜੁੜੇ ਹੋਰ ਦੋਸ਼ੀਆਂ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਫਰੀਦਕੋਟ ਪੁਲਿਸ ਨੇ ਕਿਹਾ ਹੈ ਕਿ ਨਜਾਇਜ ਸ਼ਰਾਬ ਦੀ ਤਸਕਰੀ ਸਿਹਤ ਅਤੇ ਕਾਨੂੰਨ-ਵਿਵਸਥਾ ਦੋਵਾਂ ਲਈ ਖ਼ਤਰਨਾਕ ਹੈ ਅਤੇ ਅਜਿਹੀਆਂ ਗੈਰਕਾਨੂੰਨੀ ਗਤਿਵਿਧੀਆਂ ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Jan. 8, 2026 11:52 a.m. 49
#World News #ਜਨ ਪੰਜਾਬ #ਪੰਜਾਬ ਖ਼ਬਰਾਂ
Watch Special Video
Sponsored
Trending News