Author : Lovepreet Singh
ਫਤਿਹਗੜ ਚੂੜੀਆਂ ਵਿੱਚ ਪੰਜਾਬ ਪੁਲਿਸ ਨੇ Operation Prahar ਦੇ ਤਹਿਤ ਸਰਚ Operation ਕੀਤਾ। DSP ਕੱਕੜ ਅਤੇ SHO ਵੱਲੋਂ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ। ਇਹ Operation ਮਾਨਯੋਗ ਡੀਜੀਪੀ ਪੰਜਾਬ ਵੱਲੋਂ ਚਲਾਏ ਗਏ ਪਹਿਲੇ Prahar Operation ਦੇ ਸ਼ਲਾਗਾ ਯੋਗ ਨਤੀਜਿਆਂ ਦੇ ਬਾਅਦ ਹੋਇਆ। ਹੁਣ ‘ਪ੍ਰਹਾਰ 2’ ਦੇ ਤਹਿਤ Operation ਚੱਲ ਰਿਹਾ ਹੈ, ਜੋ ਕਿ ਅੱਜ ਆਪਣੇ ਤੀਜੇ ਦਿਨ ਵਿੱਚ ਹੈ।
Operation ਦੌਰਾਨ, ਮਾਨਯੋਗ DG Border Range Goel ਜੀ ਅਤੇ SSP Batala Dr. Mehtab ਸਾਹਿਬ ਦੇ ਦਿਸ਼ਾ-ਨਿਰਦੇਸ਼ ਵਿੱਚ ਬੱਸ ਸਟੈਂਡ Fatehgarh Churian ਤੇ ਚੈਕਿੰਗ ਕੀਤੀ ਗਈ। ਇਸ Operation ਵਿੱਚ Fatehgarh Churi ਦੀ Sub-Force ਵੀ ਸ਼ਾਮਿਲ ਸੀ।
ਪੁਲਿਸ ਨੇ ਆਪਣੇ ਇਲਾਕੇ ਦੇ ਮੁੱਖ ਬੀੜੇ ਅਤੇ ਭੀੜ ਵਾਲੇ ਸਥਾਨਾਂ ਦਾ Operation Search ਕੀਤਾ, ਜਿਸ ਵਿੱਚ ਬੱਸ ਸਟੈਂਡ, ਸਟੇਸ਼ਨ ਅਤੇ ਰੇਡ ਸਟੇਸ਼ਨ ਸ਼ਾਮਿਲ ਹਨ। ਇਸ ਦੇ ਨਾਲ ਹੀ ਆਮ ਜਨਤਾ ਨੂੰ ਪੁਲਿਸ ਵੱਲੋਂ ਅਪੀਲ ਕੀਤੀ ਗਈ ਕਿ ਉਹ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਕਰਨ ਵਿੱਚ ਸਹਿਯੋਗ ਦੇਵੇ। ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੈ, ਤਾਂ ਉਹ ਸਿੱਧਾ ਐਸਐਚਓ ਸਾਹਿਬਾਂ ਨੂੰ ਦੇ ਸਕਦੇ ਹਨ। ਐਸਐਚਓ ਨੇ ਵੀ ਕਿਹਾ ਕਿ ਉਹ 24 ਘੰਟੇ ਉਪਲਬਧ ਹਨ।
ਇਸ ਤੋਂ ਇਲਾਵਾ, ਪੰਜਾਬ ਸਰਕਾਰ ਦੀ Safe Punjab Helpline (9797910020) ਅਤੇ 112 ਦੀ ਹੈਲਪਲਾਈਨ ਵੀ ਜਨਤਾ ਲਈ ਖੁੱਲੀ ਹੈ। ਕੋਈ ਵੀ ਵਿਅਕਤੀ ਆਪਣੀ ਜਾਣਕਾਰੀ ਸੁਰੱਖਿਅਤ ਤਰੀਕੇ ਨਾਲ Operation ਵਿੱਚ ਸਾਂਝਾ ਕਰ ਸਕਦਾ ਹੈ। ਪੁਲਿਸ ਵਾਅਦਾ ਕਰਦੀ ਹੈ ਕਿ ਜਾਣਕਾਰੀ ਦੀ ਪੂਰੀ ਤਰ੍ਹਾਂ ਸੁਰੱਖਿਆ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਨੁਕਸਾਨ ਨਹੀਂ ਹੋਵੇਗਾ। ਲੋਕ ਆਪਣੇ ਸਬੂਤ, ਵੀਡੀਓ ਜਾਂ ਫੋਟੋਜ਼ ਵੀ ਸੁਰੱਖਿਅਤ ਤਰੀਕੇ ਨਾਲ ਪੁਲਿਸ ਨਾਲ ਸਾਂਝੇ ਕਰ ਸਕਦੇ ਹਨ।
ਪੰਜਾਬ ਪੁਲਿਸ ਨੇ ਆਮ ਜਨਤਾ ਨੂੰ ਭਰੋਸਾ ਦਿਵਾਇਆ ਹੈ ਕਿ ਇਹ Operation ਨਸ਼ਾ ਮੁਕਤ ਪੰਜਾਬ ਲਈ ਚਲਾਇਆ ਜਾ ਰਿਹਾ ਹੈ ਅਤੇ ਕੋਈ ਵੀ ਗਲਤ ਅਫਵਾਹਾਂ ਨੂੰ ਧਿਆਨ ਵਿੱਚ ਨਹੀਂ ਲਿਆ ਜਾਵੇਗਾ। ਸਿਰਫ਼ ਉਹਨਾਂ ਲੋਕਾਂ ਤੇ ਕਾਰਵਾਈ ਕੀਤੀ ਜਾਵੇਗੀ ਜੋ ਕਿਸੇ ਕੇਸ ਨਾਲ ਸਬੰਧਿਤ ਹੋਣਗੇ। ਇਸ ਤਰ੍ਹਾਂ ਪੰਜਾਬ ਪੁਲਿਸ ਆਪਣੇ ਵਚਨਬੱਧ ਰਹੇਗੀ ਅਤੇ ਆਪਣੇ ਇਲਾਕੇ ਨੂੰ ਸੁਰੱਖਿਅਤ ਬਣਾਉਣ ਲਈ ਇਹ Operation ਜਾਰੀ ਰੱਖੇਗੀ।
Amritsar Airport Drone Activity: ਅੰਮ੍ਰਿਤਸਰ ਹਵਾਈ ਅੱਡੇ ਨੇੜੇ 3 ...
ਅੰਮ੍ਰਿਤਸਰ ਹਵਾਈ ਅੱਡੇ ਨੇੜੇ ਤਿੰਨ ਸ਼ੱਕੀ ਡਰੋਨ ਦਿਖਾਈ ਦੇਣ ਮਗਰੋਂ ਏਅਰ ਇੰਡੀਆ, ਇੰਡੀਗੋ ਤੇ ਮਲੇਸ਼ੀਆ ਏਅਰਲਾਈਨਜ਼ ਦੀਆਂ
Amritsar Police Action: 15 ਕਿਲੋ ਅਫੀਮ, M16 ਰਾਈਫਲ ਅਤੇ 9 ਪਿਸਤੌਲ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ। 4 ਮੁਲਜ਼ਮ
Punjab CBI Case: CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ ਕੇਸ, ...
ਪੰਜਾਬ CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ CBI ਕੇਸ ਦਰਜ, 7 ਸ਼ਹਿਰਾਂ ’ਚ 8 ਥਾਵਾਂ ’ਤੇ ਤਲਾਸ਼ੀ