Author : Lovepreet Singh
ਗੁਰਦਾਸਪੁਰ – ਗੁਰਦਾਸਪੁਰ ਦੇ ਪਿੰਡ ਸਿਧੋ ਮੀਰੀ ਵਿੱਚ ਸਥਿਤ ਇੱਛਾਧਾਰੀ ਨਾਗਾਂ ਦਾ ਦਰਬਾਰ ਅੱਜ-ਕੱਲ੍ਹ ਸੰਗਤਾਂ ਲਈ ਆਕਰਸ਼ਣ ਦਾ ਕੇਂਦਰ ਬਣ ਗਿਆ ਹੈ। ਇਹ ਦਰਬਾਰ ਅਧਿਆਤਮਿਕਤਾ ਅਤੇ ਲੋਕ-ਵਿਸ਼ਵਾਸ ਦਾ ਮੇਲ ਹੈ, ਜਿੱਥੇ ਸੱਚੇ ਮਨ ਨਾਲ ਕੀਤੀ ਗਈਆਂ ਮੰਗਾਂ ਪੂਰੀਆਂ ਹੋਣ ਦੀ ਮਾਨਤਾ ਹੈ। ਦੂਰ-ਦੁਰਾਡੇ ਤੋਂ ਲੋਕ ਆਪਣੀਆਂ ਦੁੱਖ-ਤਕਲੀਫ਼ਾਂ, ਮਾਨਸਿਕ ਤਣਾਅ ਅਤੇ ਸਿਹਤ ਸਮੱਸਿਆਵਾਂ ਦੇ ਹੱਲ ਲਈ ਇੱਥੇ ਨਤਮਸਤਕ ਹੁੰਦੇ ਹਨ।
ਇਸ ਦਰਬਾਰ ਦੀ ਖਾਸ ਮਹੱਤਤਾ ਬੱਚਿਆਂ ਅਤੇ ਚਮੜੀ ਦੇ ਰੋਗਾਂ ਨਾਲ ਜੁੜੀ ਹੋਈ ਹੈ। ਮੰਨਿਆ ਜਾਂਦਾ ਹੈ ਕਿ ਜੇ ਕੋਈ ਬੱਚਾ ਸੱਤਵੇਂ ਮਹੀਨੇ ਵਿੱਚ ਹੋਵੇ ਅਤੇ ‘ਸੋਕੜੇ’ ਦੀ ਬਿਮਾਰੀ ਤੋਂ ਪੀੜਤ ਹੋਵੇ, ਤਾਂ ਸੱਤ ਐਤਵਾਰ ਇਸ਼ਨਾਨ ਕਰਵਾਉਣ ਨਾਲ ਬੱਚਾ ਤੰਦਰੁਸਤ ਹੋ ਜਾਂਦਾ ਹੈ। ਇਸ ਤੋਂ ਇਲਾਵਾ, ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਵਿਅਕਤੀਆਂ ਇੱਥੇ ਆ ਕੇ ਆਪਣੇ ਮਨ ਨੂੰ ਸ਼ਾਂਤੀ ਦਿੰਦੇ ਹਨ।
ਦਰਬਾਰ ਦੇ ਮੁੱਖ ਸੇਵਾਦਾਰ ਦਿਲਬਾਗ ਮੁਨੀ ਜੀ ਦੱਸਦੇ ਹਨ ਕਿ ਇਹ ਦਰਬਾਰ ਦੋ ਭੈਣ-ਭਰਾ ਇੱਛਾਧਾਰੀ ਨਾਗ ਅਤੇ ਨਾਗਨ ਦਾ ਹੈ। ਉਨ੍ਹਾਂ ਦੇ ਅਨੁਸਾਰ, ਦਰਬਾਰ ਦੀ ਪਵਿੱਤਰਤਾ ਅਤੇ ਅਲੌਕਿਕ ਸ਼ਕਤੀ ਸਦਕਾ ਹੀ ਇੱਥੇ ਆਉਣ ਵਾਲੀ ਸੰਗਤ ਦੀ ਜਿੰਦਗੀ ਵਿੱਚ ਖੁਸ਼ੀਆਂ ਅਤੇ ਆਤਮਿਕ ਸ਼ਾਂਤੀ ਲਿਆਉਂਦੀ ਹੈ।
ਸੰਗਤਾਂ ਲਈ ਇਹ ਦਰਬਾਰ ਸਿਰਫ ਆਧਿਆਤਮਿਕ ਸਥਾਨ ਹੀ ਨਹੀਂ, ਬਲਕਿ ਲੋਕਾਂ ਲਈ ਭਰੋਸਾ, ਮਨੋਕਾਮਨਾ ਪੂਰੀ ਹੋਣ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਦੇ ਹੱਲ ਦਾ ਕੇਂਦਰ ਵੀ ਹੈ। ਇੱਥੇ ਆ ਕੇ ਹਰ ਵਿਅਕਤੀ ਆਪਣਾ ਮਨ ਸ਼ਾਂਤ ਅਤੇ ਹਿਰਦਾ ਖੁਸ਼ੀ ਨਾਲ ਭਰਦਾ ਹੈ।
ਇੱਛਾਧਾਰੀ ਨਾਗ ਦਰਬਾਰ ਗੁਰਦਾਸਪੁਰ ਦੇ ਲੋਕਾਂ ਅਤੇ ਦੂਰ-ਦੁਰਾਡੇ ਤੋਂ ਆਉਣ ਵਾਲੀ ਸੰਗਤ ਲਈ ਸੱਚੀ ਭਗਤੀ, ਆਧਿਆਤਮਿਕ ਅਨੁਭਵ ਅਤੇ ਚੰਗੀਆਂ ਮਨੋਕਾਮਨਾਵਾਂ ਦਾ ਕੇਂਦਰ ਬਣ ਚੁੱਕਾ ਹੈ।
Amritsar Airport Drone Activity: ਅੰਮ੍ਰਿਤਸਰ ਹਵਾਈ ਅੱਡੇ ਨੇੜੇ 3 ...
ਅੰਮ੍ਰਿਤਸਰ ਹਵਾਈ ਅੱਡੇ ਨੇੜੇ ਤਿੰਨ ਸ਼ੱਕੀ ਡਰੋਨ ਦਿਖਾਈ ਦੇਣ ਮਗਰੋਂ ਏਅਰ ਇੰਡੀਆ, ਇੰਡੀਗੋ ਤੇ ਮਲੇਸ਼ੀਆ ਏਅਰਲਾਈਨਜ਼ ਦੀਆਂ
Amritsar Police Action: 15 ਕਿਲੋ ਅਫੀਮ, M16 ਰਾਈਫਲ ਅਤੇ 9 ਪਿਸਤੌਲ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ। 4 ਮੁਲਜ਼ਮ
Punjab CBI Case: CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ ਕੇਸ, ...
ਪੰਜਾਬ CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ CBI ਕੇਸ ਦਰਜ, 7 ਸ਼ਹਿਰਾਂ ’ਚ 8 ਥਾਵਾਂ ’ਤੇ ਤਲਾਸ਼ੀ