Author : Sonu Samyal
ਦੀਨਾਨਗਰ – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੀਨਾਨਗਰ ਪ੍ਰੈੱਸ ਕਲੱਬ ਦੀ ਸਲਾਨਾ ਇਜਲਾਸ ਦੀ ਮੀਟਿੰਗ ਇੱਕ ਨਿੱਜੀ ਹੋਟਲ ਵਿੱਚ ਬੜੀ ਗਰੰਭੀਰਤਾ ਨਾਲ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਕਲੱਬ ਦੇ ਮੈਂਬਰਾਂ ਨੇ ਹਾਜ਼ਰੀ ਭਰੀ ਅਤੇ ਆਪਸੀ ਸਲਾਹ ਮਸ਼ਵਰੇ ਤੋਂ ਬਾਅਦ ਸਮੂਹ ਰੂਪ ਵਿੱਚ ਗੁਰਪ੍ਰੀਤ ਸਿੰਘ ਡਾਲਾ ਨੂੰ ਲਗਾਤਾਰ ਤੀਸਰੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ।
ਮੀਟਿੰਗ ਵਿੱਚ ਕਲੱਬ ਮੈਂਬਰਾਂ ਨੇ ਗੁਰਪ੍ਰੀਤ ਸਿੰਘ ਡਾਲਾ ਦੀਆਂ ਪੱਤਰਕਾਰ ਭਾਈਚਾਰੇ ਅਤੇ ਦੀਨਾਨਗਰ ਵਿੱਚ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਮੈਂਬਰਾਂ ਨੇ ਕਿਹਾ ਕਿ ਡਾਲਾ ਹਮੇਸ਼ਾ ਪੱਤਰਕਾਰ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿੰਦੇ ਹਨ, ਛੋਟਿਆਂ ਨੂੰ ਪਿਆਰ ਦਿੰਦੇ ਹਨ ਅਤੇ ਆਪਣੇ ਹਮਉਮਰ ਸਾਥੀਆਂ ਨਾਲ ਸਹੀ ਰਿਸ਼ਤਾ ਕਾਇਮ ਰੱਖਦੇ ਹਨ। ਉਹ ਵੱਡਿਆਂ ਨੂੰ ਸਤਿਕਾਰ, ਛੋਟਿਆਂ ਨੂੰ ਪਿਆਰ ਅਤੇ ਸਾਥੀਆਂ ਨਾਲ ਮਿਲਾਪੜੇ ਸੁਭਾਅ ਵਿੱਚ ਰਹਿੰਦੇ ਹਨ।
ਗੁਰਪ੍ਰੀਤ ਸਿੰਘ ਡਾਲਾ ਨੇ ਤੀਸਰੀ ਵਾਰ ਪ੍ਰਧਾਨ ਚੁਣੇ ਜਾਣ ਤੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਦੇ ਭਰੋਸੇ ਨੂੰ ਕਾਇਮ ਰੱਖਣ ਦਾ ਵਿਸ਼ਵਾਸ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ, ਪੱਤਰਕਾਰ ਭਾਈਚਾਰੇ ਨਾਲ ਭਰੋਸਾ ਕਾਇਮ ਰੱਖਣ ਅਤੇ ਸਮਾਜਿਕ ਮੁਦਿਆਂ ਦੀ ਸਹੀ ਜਾਣਕਾਰੀ ਪਹੁੰਚਾਉਣ ਲਈ ਤਤਪਰ ਰਹਿਣਗੇ।
ਮੀਟਿੰਗ ਵਿੱਚ ਸੀਨੀਅਰ ਪੱਤਰਕਾਰਾਂ ਜਿਵੇਂ ਸੀ ਐਲ ਕਪੂਰ, ਡਾ. ਰਮੇਸ਼ ਸਰੰਗਲ, ਰਾਜ ਕੁਮਾਰ, ਸ਼ਮਸ਼ੇਰ ਮਨਿਹਾਸ, ਰਾਜੀਵ ਕੁਮਾਰ, ਪਵਨ ਚੌਂਤਾ, ਮਨੋਜ ਭਾਗੀਆ, ਰਾਜੇਸ਼ ਅਲੁਣਾ, ਵਰੁਣ ਸ਼ਰਮਾ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ।
ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਦੀਨਾਨਗਰ ਪ੍ਰੈੱਸ ਕਲੱਬ ਇੱਕ ਪਰਿਵਾਰ ਬਣ ਚੁੱਕਾ ਹੈ, ਜੋ ਆਪਣੇ ਮੈਂਬਰਾਂ ਵਿੱਚ ਪਿਆਰ, ਮਿਲਾਪੜਾ ਅਤੇ ਇੱਕਜੁੱਟਤਾ ਦੇ ਨਿਯਮਾਂ ਤੇ ਕੰਮ ਕਰਦਾ ਹੈ। ਕਲੱਬ ਲੋਕ ਮੁਦਿਆਂ, ਪ੍ਰਸ਼ਾਸਨਿਕ, ਰਾਜਨੀਤਿਕ ਅਤੇ ਧਾਰਮਿਕ ਗਤੀਵਿਧੀਆਂ ਦੀ ਸਹੀ ਜਾਣਕਾਰੀ ਪਹੁੰਚਾਉਂਦਾ ਹੈ।
ਉਨ੍ਹਾਂ ਨੇ ਇਹ ਵੀ ਵਾਅਦਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਪ੍ਰੈੱਸ ਕਲੱਬ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਨੇੜਲੇ ਇਲਾਕਿਆਂ ਦੇ ਦਰਜਨਾਂ ਪੱਤਰਕਾਰ ਇਸ ਭਾਈਚਾਰੇ ਵਿੱਚ ਸ਼ਾਮਲ ਹੋਣਗੇ, ਜਿਸ ਨਾਲ ਪੱਤਰਕਾਰ ਭਾਈਚਾਰੇ ਨੂੰ ਹੋਰ ਮਜ਼ਬੂਤੀ ਮਿਲੇਗੀ।
ਮੀਟਿੰਗ ਦੀ ਇਹ ਘਟਨਾ ਦੀਨਾਨਗਰ ਪ੍ਰੈੱਸ ਕਲੱਬ ਦੇ ਤੀਸਰੇ ਸਰਬਸੰਮਤੀ ਪ੍ਰਧਾਨ ਚੁਣੇ ਜਾਣ ਦੇ ਤੌਰ ਤੇ ਇੱਕ ਮਹੱਤਵਪੂਰਨ ਪਲ ਵਜੋਂ ਯਾਦ ਰਹੇਗੀ।
Amritsar Airport Drone Activity: ਅੰਮ੍ਰਿਤਸਰ ਹਵਾਈ ਅੱਡੇ ਨੇੜੇ 3 ...
ਅੰਮ੍ਰਿਤਸਰ ਹਵਾਈ ਅੱਡੇ ਨੇੜੇ ਤਿੰਨ ਸ਼ੱਕੀ ਡਰੋਨ ਦਿਖਾਈ ਦੇਣ ਮਗਰੋਂ ਏਅਰ ਇੰਡੀਆ, ਇੰਡੀਗੋ ਤੇ ਮਲੇਸ਼ੀਆ ਏਅਰਲਾਈਨਜ਼ ਦੀਆਂ
Amritsar Police Action: 15 ਕਿਲੋ ਅਫੀਮ, M16 ਰਾਈਫਲ ਅਤੇ 9 ਪਿਸਤੌਲ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ। 4 ਮੁਲਜ਼ਮ
Punjab CBI Case: CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ ਕੇਸ, ...
ਪੰਜਾਬ CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ CBI ਕੇਸ ਦਰਜ, 7 ਸ਼ਹਿਰਾਂ ’ਚ 8 ਥਾਵਾਂ ’ਤੇ ਤਲਾਸ਼ੀ