Heroin Seizure: 264 ਗ੍ਰਾਮ ਹੈਰੋਇਨ ਸਮੇਤ ਦੋ ਗੈਂਗਸਟਰ ਥਾਣਾ ਖਾਲੜਾ ਪੁਲਿਸ ਨੇ ਕੀਤੇ ਗ੍ਰਿਫਤਾਰ

Post by : Jan Punjab Bureau

ਥਾਣਾ ਖਾਲੜਾ ਦੀ ਪੁਲਿਸ ਨੇ 14 ਜਨਵਰੀ 2026 ਨੂੰ ਇੱਕ ਵੱਡੀ ਕਾਰਵਾਈ ਕਰਦਿਆਂ 264 ਗ੍ਰਾਮ ਹੈਰੋਇਨ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਕੀਤੀ ਗਈ। ਇਸ ਮੁਹਿੰਮ ਦੀ ਅਗਵਾਈ ਸੀਨੀਅਰ ਕਪਤਾਨ ਸ੍ਰੀ ਸੁਰਿੰਦਰ ਲਾਂਬਾ ਆਈ.ਪੀ.ਐਸ ਅਤੇ ਸ੍ਰੀ ਰਿੰਪੂਤਪਨ ਸਿੰਘ ਪੀ.ਪੀ.ਐਸ (ਐਸ.ਪੀ ਇੰਨਵੈਸਟੀਗੇਸਨ) ਤਰਨ ਤਾਰਨ ਨੇ ਕੀਤੀ।

ਇਸ ਮੁਹਿੰਮ ਵਿੱਚ ਸ੍ਰੀ ਪ੍ਰੀਤਇੰਦਰ ਸਿੰਘ ਡੀ.ਐਸ.ਪੀ ਭਿੱਖੀਵਿੰਡ ਦੀ ਨਿਗਰਾਨੀ ਹੇਠ ਐਸ.ਆਈ ਬਲਜਿੰਦਰ ਸਿੰਘ, ਮੁੱਖ ਅਫਸਰ ਥਾਣਾ ਖਾਲੜਾ ਅਤੇ ਹੋਰ ਪੁਲਿਸ ਕਰਮਚਾਰੀ ਸ਼ਾਮਲ ਸਨ। ਟੀਮ ਵੱਖ-ਵੱਖ ਟੀਮਾਂ ਬਣਾਕੇ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ, ਜਿਸ ਦੌਰਾਨ ਪਿੰਡ ਡੱਲ ਦੇ ਨੇੜੇ ਗਸਤ ਦੌਰਾਨ ਦੋ ਵਿਅਕਤੀਆਂ ਨੂੰ ਮੋਟਰਸਾਈਕਲ 'ਤੇ ਆਉਂਦੇ ਦੇਖਿਆ ਗਿਆ।

ਜਦੋਂ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਰੋਕਿਆ, ਤਾਂ ਇੱਕ ਵਿਅਕਤੀ ਨੇ ਆਪਣੀ ਲੋਅਰ ਜੇਬ ਵਿੱਚੋਂ ਮੋਮੀ ਲਿਫਾਫਾ ਸੁੱਟ ਦਿੱਤਾ। ਤਫਤੀਸ਼ ਕਰਨ ਤੇ ਉਸ ਲਿਫਾਫੇ ਵਿੱਚੋਂ 264 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਦੋਸ਼ੀਆਂ ਨੇ ਦੱਸਿਆ ਕਿ ਇਹ ਹੈਰੋਇਨ ਉਹਨਾਂ ਨੇ ਸੰਦੀਪ ਸਿੰਘ ਉਰਫ਼ ਮੰਗਾ ਤੋਂ ਲਿਆ ਸੀ ਜੋ ਭੰਡਾਲ ਪਾਸੋਂ ਹੈ। ਤਿੰਨੇ ਮਿਲ ਕੇ ਇਹ ਨਸ਼ਾ ਵੰਡਦੇ ਸਨ।

ਕਾਰਵਾਈ ਦੌਰਾਨ ਪੁਲਿਸ ਨੇ ਇੱਕ ਗਲੋਕ ਪਿਸਟਲ, ਮੈਗਜੀਨ, 2 ਮੋਬਾਇਲ ਫੋਨ ਅਤੇ ਮੋਟਰਸਾਈਕਲ ਵੀ ਬ੍ਰਾਮਦ ਕੀਤੇ। ਇਸ ਮਾਮਲੇ ਦਾ ਮੁਕੱਦਮਾ ਨੰਬਰ 13 ਮਿਤੀ 14.01.2026 ਜੁਰਮ 21ਸੀ/29/61/85 ਐਨ.ਡੀ.ਪੀ.ਐਸ ਐਕਟ ਅਤੇ 25/54/59 ਅਸਲਾ ਐਕਟ ਦੇ ਤਹਿਤ ਥਾਣਾ ਖਾਲੜਾ ਵਿੱਚ ਦਰਜ ਕੀਤਾ ਗਿਆ।

ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੁਲਿਸ ਨੇ ਉਹਨਾਂ ਦੀ ਰਿਮਾਂਡ ਹਾਸਲ ਕਰ ਲਈ ਹੈ। ਪੁਲਿਸ ਵੱਲੋਂ ਹੈਰੋਇਨ ਦੀ ਬ੍ਰਾਮਦਗੀ ਅਤੇ ਨਸ਼ਾ ਵੰਡਣ ਵਾਲੇ ਗੈਂਗ ਨੂੰ ਨੱਥ ਪਾਉਣ ਲਈ ਹੋਰ ਪੁੱਛਗਿੱਛ ਜਾਰੀ ਹੈ।

ਪੁਲਿਸ ਅਧਿਕਾਰੀ ਇਸ ਕਾਰਵਾਈ ਨੂੰ ਮਾੜੇ ਅਨਸਰੇ ਖਿਲਾਫ ਕਾਫੀ ਸਫਲ ਮੰਨ ਰਹੇ ਹਨ ਤੇ ਕਹਿੰਦੇ ਹਨ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਨਾਲ ਨਸ਼ੇ ਦੀ ਸਮੱਸਿਆ ਨੂੰ ਜੜੋਂ ਤੋਂ ਖਤਮ ਕੀਤਾ ਜਾ ਸਕਦਾ ਹੈ।

Jan. 16, 2026 3 p.m. 21
#World News #ਜਨ ਪੰਜਾਬ #ਪੰਜਾਬ ਖ਼ਬਰਾਂ
Watch Special Video
Sponsored
Trending News