Author : Lovepreet Singh
ਡੇਰਾ ਬਾਬਾ ਨਾਨਕ ਦੇ ਪਿੰਡ ਮਾਲੇਵਾਲ ਦਾ ਰਹਿਣ ਵਾਲਾ ਜਸਪ੍ਰੀਤ ਸਿੰਘ 18 ਜੁਲਾਈ ਨੂੰ NEET Result ਦੇਖਣ ਗਿਆ ਸੀ। ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ, ਜਿਸ ਕਾਰਨ ਪਰਿਵਾਰ ਕਾਫੀ ਚਿੰਤਾ ਵਿੱਚ ਸੀ।
ਪਰਿਵਾਰ ਵੱਲੋਂ ਆਪਣੇ ਪੱਧਰ ’ਤੇ ਜਸਪ੍ਰੀਤ ਦੀ ਭਾਲ ਕੀਤੀ ਗਈ ਅਤੇ ਉਸ ਦੀ ਗੁੰਮਸ਼ੁਦਗੀ ਸਬੰਧੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਗਈ। ਇਸ ਦੌਰਾਨ ਮੀਡੀਆ ਰਾਹੀਂ ਵੀ ਜਸਪ੍ਰੀਤ ਨੂੰ ਲੱਭਣ ਲਈ ਖ਼ਬਰ ਪ੍ਰਮੁੱਖਤਾ ਨਾਲ ਦਿਖਾਈ ਗਈ।
ਜਸਪ੍ਰੀਤ ਸਿੰਘ ਦੀ ਗੁੰਮਸ਼ੁਦਗੀ ਸਬੰਧੀ ਖ਼ਬਰ ਦੇਖਣ ਤੋਂ ਬਾਅਦ ਇੱਕ ਵਿਅਕਤੀ ਨੇ ਉਸ ਦੇ ਪਰਿਵਾਰ ਨੂੰ ਫੋਨ ਕੀਤਾ। ਉਸ ਨੇ ਦੱਸਿਆ ਕਿ ਜਸਪ੍ਰੀਤ ਸੁਲਤਾਨਪੁਰ ਲੋਧੀ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰ ਰਿਹਾ ਹੈ।
ਇਹ ਜਾਣਕਾਰੀ ਮਿਲਦੇ ਹੀ ਪਰਿਵਾਰ ਤੁਰੰਤ ਉਸ ਦੀ ਭਾਲ ਲਈ ਰਵਾਨਾ ਹੋ ਗਿਆ। ਆਖਿਰਕਾਰ ਪਰਿਵਾਰ ਨੂੰ ਜਸਪ੍ਰੀਤ ਮਖੂ ਨੇੜੇ ਅਕਾਲ ਦਰਬਾਰ ਡੇਰੇ ਵਿੱਚ ਸੇਵਾ ਕਰਦਾ ਮਿਲ ਗਿਆ।
ਲੰਬੇ ਇੰਤਜ਼ਾਰ ਤੋਂ ਬਾਅਦ ਜਦੋਂ ਜਸਪ੍ਰੀਤ ਸਿੰਘ ਸਹੀ-ਸਲਾਮਤ ਘਰ ਵਾਪਸ ਪਹੁੰਚਿਆ ਤਾਂ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਘਰ ਪਰਤਣ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਅਰੰਭ ਕਰਵਾਏ।
ਪਰਿਵਾਰਕ ਮੈਂਬਰਾਂ ਮੁਤਾਬਕ ਘਰ ਵਿੱਚ ਮਾਹੌਲ ਵਿਆਹ ਵਰਗਾ ਬਣ ਗਿਆ। ਲੰਬੇ ਸਮੇਂ ਤੋਂ ਚਿੰਤਾ ਵਿੱਚ ਰਹਿ ਰਹੇ ਪਰਿਵਾਰ ਨੂੰ ਪੁੱਤਰ ਦੇ ਵਾਪਸ ਆਉਣ ਨਾਲ ਵੱਡੀ ਰਾਹਤ ਮਿਲੀ।
ਜਸਪ੍ਰੀਤ ਸਿੰਘ ਨਾਲ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ NEET ਵਿੱਚ ਉਸ ਦੇ ਨੰਬਰ ਘੱਟ ਆਏ ਸਨ। ਇਸ ਕਾਰਨ ਉਹ ਆਪਣੇ ਪਰਿਵਾਰ ਤੋਂ ਡਰ ਗਿਆ ਸੀ ਅਤੇ ਘਰ ਵਾਪਸ ਜਾਣ ਦੀ ਬਜਾਏ ਬਾਹਰ ਚਲਾ ਗਿਆ।
ਜਾਣਕਾਰੀ ਅਨੁਸਾਰ 18 ਜੁਲਾਈ ਨੂੰ ਉਹ ਸਭ ਤੋਂ ਪਹਿਲਾਂ ਦਿੱਲੀ ਦੇ ਜੰਤਰ-ਮੰਤਰ ਪਹੁੰਚਿਆ, ਜਿੱਥੇ NEET ਪੇਪਰ ਲੀਕ ਮਾਮਲੇ ਨੂੰ ਲੈ ਕੇ ਧਰਨਾ ਚੱਲ ਰਿਹਾ ਸੀ।
Read Also :- Kotkapura News: ਧਾਰਮਿਕ ਯਾਤਰਾ ਦੌਰਾਨ ਘਰੋਂ 18 ਲੱਖ ਦੇ ਗਹਿਣੇ ਚੋਰੀ, ਨੌਕਰਾਣੀ ਗ੍ਰਿਫ਼ਤਾਰ
ਜੰਤਰ-ਮੰਤਰ ਜਾਣ ਤੋਂ ਬਾਅਦ ਜਸਪ੍ਰੀਤ ਸਿੰਘ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਪਹੁੰਚਿਆ। ਦੱਸਿਆ ਗਿਆ ਹੈ ਕਿ ਉਹ ਉੱਥੇ ਕਰੀਬ ਤਿੰਨ ਦਿਨ ਰਿਹਾ।
ਇਸ ਤੋਂ ਬਾਅਦ ਉਹ ਪੰਜਾਬ ਵੱਲ ਆ ਗਿਆ ਅਤੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਿਆ। ਇੱਥੇ ਉਸ ਨੇ ਜੋੜਾ ਘਰ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ।
ਬਾਅਦ ਵਿੱਚ ਉਹ ਮਖੂ ਨੇੜੇ ਅਕਾਲ ਦਰਬਾਰ ਡੇਰੇ ਵਿੱਚ ਰਹਿ ਕੇ ਸੇਵਾ ਕਰਦਾ ਰਿਹਾ।
ਜਸਪ੍ਰੀਤ ਦੇ ਘਰ ਵਾਪਸ ਆਉਣ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਦੀ ਭਾਲ ਵਿੱਚ ਮਦਦ ਕੀਤੀ।
ਪਰਿਵਾਰ ਨੇ ਖਾਸ ਤੌਰ ’ਤੇ ਉਸ ਮੀਡੀਆ ਚੈਨਲ ਦਾ ਧੰਨਵਾਦ ਕੀਤਾ ਜਿਸ ਨੇ ਜਸਪ੍ਰੀਤ ਦੇ ਲਾਪਤਾ ਹੋਣ ਦੀ ਖ਼ਬਰ ਲੋਕਾਂ ਤੱਕ ਪਹੁੰਚਾਈ। ਪਰਿਵਾਰ ਮੁਤਾਬਕ ਖ਼ਬਰ ਦੇਖਣ ਤੋਂ ਬਾਅਦ ਹੀ ਇੱਕ ਵਿਅਕਤੀ ਨੇ ਫੋਨ ਕਰਕੇ ਜਸਪ੍ਰੀਤ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਨਾਲ ਉਸ ਨੂੰ ਲੱਭਣ ਵਿੱਚ ਵੱਡੀ ਮਦਦ ਮਿਲੀ।
Amritsar Airport Drone Activity: ਅੰਮ੍ਰਿਤਸਰ ਹਵਾਈ ਅੱਡੇ ਨੇੜੇ 3 ...
ਅੰਮ੍ਰਿਤਸਰ ਹਵਾਈ ਅੱਡੇ ਨੇੜੇ ਤਿੰਨ ਸ਼ੱਕੀ ਡਰੋਨ ਦਿਖਾਈ ਦੇਣ ਮਗਰੋਂ ਏਅਰ ਇੰਡੀਆ, ਇੰਡੀਗੋ ਤੇ ਮਲੇਸ਼ੀਆ ਏਅਰਲਾਈਨਜ਼ ਦੀਆਂ
Amritsar Police Action: 15 ਕਿਲੋ ਅਫੀਮ, M16 ਰਾਈਫਲ ਅਤੇ 9 ਪਿਸਤੌਲ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ। 4 ਮੁਲਜ਼ਮ
Punjab CBI Case: CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ ਕੇਸ, ...
ਪੰਜਾਬ CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ CBI ਕੇਸ ਦਰਜ, 7 ਸ਼ਹਿਰਾਂ ’ਚ 8 ਥਾਵਾਂ ’ਤੇ ਤਲਾਸ਼ੀ