ਹਲਕਾ ਨਿਹਾਲ ਸਿੰਘ ਵਾਲਾ ਵੱਲੋਂ ਜਥੇਦਾਰ ਹਰਿੰਦਰ ਸਿੰਘ ਰਣੀਆਂ ਦੀ ਚੌਥੀ ਬਰਸੀ ਤੇ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ

Author : Harpal Singh

ਹਲਕਾ ਨਿਹਾਲ ਸਿੰਘ ਵਾਲਾ ਦੀ ਪੰਥਕ ਸ਼ਖ਼ਸੀਅਤ, ਮਰਹੂਮ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਿੰਦਰ ਸਿੰਘ ਰਣੀਆਂ ਦੀ ਚੌਥੀ ਬਰਸੀ ਦੇ ਮੌਕੇ 'ਤੇ ਪਰਿਵਾਰ ਅਤੇ ਅਕਾਲੀ ਦਲ ਦੇ ਸਾਰੇ ਲੀਡਰਾਂ ਨੇ ਮਿਲ ਕੇ ਪਿੰਡ ਵਿੱਚ ਫ੍ਰੀ ਮੈਡੀਕਲ ਚੈੱਕਅਪ ਅਤੇ ਅੱਖਾਂ ਦਾ ਫ੍ਰੀ ਆਪਰੇਸ਼ਨ ਕੈਂਪ ਲਗਾਇਆ। ਇਸ ਕੈਂਪ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਨਰਿੰਦਰ ਕੌਰ ਰਣੀਆ (ਧਰਮਪਤਨੀ ਹਰਿੰਦਰ ਸਿੰਘ ਰਣੀਆ) ਅਤੇ ਜਿਲ੍ਹਾ ਸ਼ਹਿਰੀ ਪ੍ਰਧਾਨ ਖਣਮੁਖ ਭਾਰਤੀ ਪੱਤੋ ਅਤੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੇ ਸਾਂਝੇ ਤੌਰ ਤੇ ਕੀਤਾ।

ਬੀਬੀ ਨਰਿੰਦਰ ਕੌਰ ਰਣੀਆ ਨੇ ਭਾਵੁਕ ਹੋ ਕੇ ਕਿਹਾ ਕਿ ਜਿਹੜੇ ਸਮਾਜ ਸੇਵੀ ਕਾਰਜ ਰਣੀਆ ਸਾਹਿਬ ਖੁਦ ਕਰਦੇ ਸਨ, ਉਹ ਕਾਰਜ ਇਲਾਕੇ ਵਿੱਚ ਮੁੜ ਵੀ ਇੰਨੇ ਹੀ ਜੋਸ਼ ਨਾਲ ਚਲਦੇ ਰਹਿਣਗੇ। ਇਸ ਵਾਰ ਵੀ ਲੋੜਵੰਦ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਚੈੱਕਅਪ, ਅੱਖਾਂ ਦੀ ਜਾਂਚ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ, ਜਿੱਥੇ ਲੋੜਵੰਦਾਂ ਨੂੰ ਐਨਕਾਂ ਅਤੇ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ। ਇਸ ਦੌਰਾਨ 70 ਤੋਂ ਵੱਧ ਮਰੀਜ਼ਾਂ ਨੂੰ ਲੈਂਜ ਵੀ ਦਿੱਤੇ ਜਾਣਗੇ।

ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੇ ਕਿਹਾ ਕਿ ਹਰਿੰਦਰ ਸਿੰਘ ਰਣੀਆਂ ਦੀ ਮੌਤ ਨਾਲ ਹਲਕਾ ਇੱਕ ਮਹਾਨ ਆਗੂ ਤੋਂ ਵਾਂਝਾ ਹੋ ਗਿਆ ਹੈ ਅਤੇ ਉਹਦੀ ਘਾਟ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ। ਰਣੀਆਂ ਨੇ ਆਪਣੀ ਜ਼ਿੰਦਗੀ ਸਮਾਜ ਸੇਵਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸਮਰਪਿਤ ਕੀਤੀ ਸੀ।

ਸਮਾਗਮ ਵਿੱਚ ਪਹੁੰਚੇ ਹੋਰ ਵੱਡੇ ਆਗੂਆਂ ਨੇ ਵੀ ਹਰਿੰਦਰ ਸਿੰਘ ਰਣੀਆਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਪਰਿਵਾਰ ਨੂੰ ਸ਼ੁਕਰਗੁਜ਼ਾਰ ਕੀਤਾ ਅਤੇ ਵਚਨ ਦਿੱਤਾ ਕਿ ਇਹ ਸਮਾਜ ਸੇਵਾ ਦੇ ਕੰਮ ਜਾਰੀ ਰਹਿਣਗੇ। ਸਮਾਪਤੀ ਸਮੇਂ, ਹਰਿੰਦਰ ਸਿੰਘ ਰਣੀਆਂ ਦੇ ਦਮਾਦ ਵਿੱਕੀ ਧਾਲੀਵਾਲ ਨੇ ਸਾਰੀਆਂ ਸ਼ਖਸੀਅਤਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਜਿਹੜੇ ਕੰਮ ਸਾਡੇ ਪਿਤਾ ਜੀ ਨੇ ਸ਼ੁਰੂ ਕੀਤੇ ਸਨ, ਉਹ ਅਜੇ ਵੀ ਸਦਾ ਚੱਲਦੇ ਰਹਿਣਗੇ। ਕੈਂਪ ਵਿੱਚ ਕਰੀਬ 200 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ 70 ਤੋਂ ਵੱਧ ਮਰੀਜ਼ਾਂ ਨੂੰ ਲੈਂਜ ਦਿੱਤੇ ਗਏ।

Dec. 30, 2025 6:22 p.m. 109
#ਜਨ ਪੰਜਾਬ #ਪੰਜਾਬ ਖ਼ਬਰਾਂ #jan punjab news
Watch Special Video
Sponsored
Trending News