Post by : Jan Punjab Bureau
ਖਰੜ, 8 ਅਪ੍ਰੈਲ:
ਸੈਕਟਰ 117 ਛੱਜੂਮਾਜਰਾ ਦਾ ਇਲਾਕਾ ਅੱਜ ਹਰ ਕਿਸੇ ਦੀ ਜ਼ੁਬਾਨ ‘ਤੇ ਹੈ, ਪਰ ਵਿਕਾਸ ਕਾਰਜਾਂ ਦੀ ਗੱਲ ਕਰੀਏ ਤਾਂ ਖ਼ਾਸ ਕਰਕੇ ਨਿੱਜਰ ਰੋਡ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੜਕਾਂ ਦੀ ਹਾਲਤ ਨਰਕ ਵਰਗੀ ਬਣੀ ਹੋਈ ਹੈ। ਸਭ ਤੋਂ ਵੱਧ ਮੁਸ਼ਕਲ ਵਾਰਡ ਨੰਬਰ 13 ਅਤੇ ਸ਼ਿਵਾਲਿਕ ਸਿਟੀ ਵਾਲੇ ਪਾਸੇ ਦੇ ਵਸਨੀਕਾਂ ਨੂੰ ਝੇਲਣੀ ਪੈ ਰਹੀ ਹੈ।
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਹਲਕੇ ਦੀ MLA Anmol Gagan Maan ਤੱਕ ਆਪਣੀ ਗੱਲ ਵੱਖ-ਵੱਖ ਸਮੂਹਾਂ ਰਾਹੀਂ ਪਹੁੰਚਾ ਚੁੱਕੇ ਹਨ। ਲੋਕਾਂ ਮੁਤਾਬਕ ਜਿੰਨਾ ਦਬਾਅ ਬਣ ਸਕਦਾ ਸੀ, ਉਹ ਵੀ ਬਣਾਇਆ ਗਿਆ, ਪਰ ਕਿਸੇ ਨਾ ਕਿਸੇ ਕਾਰਨ ਕਰਕੇ ਇਹ ਮਾਮਲਾ ਅਜੇ ਤੱਕ ਅਟਕਿਆ ਹੋਇਆ ਹੈ।
ਸਵਾਲ ਇਹ ਖੜ੍ਹਦਾ ਹੈ ਕਿ ਕੀ ਸਰਕਾਰ ਅਤੇ ਪ੍ਰਸ਼ਾਸਨ ਦੀ ਸੋਚ ਇਸ ਮਾਮਲੇ ‘ਚ ਵੱਖ-ਵੱਖ ਹੈ, ਜਾਂ ਫਿਰ ਦੋਵੇਂ ਮਿਲ ਕੇ ਵੀ ਇਸ ਇਲਾਕੇ ਦੇ ਸੁਧਾਰ ਵੱਲ ਧਿਆਨ ਨਹੀਂ ਦੇ ਰਹੇ?
ਸਥਾਨਕ ਲੋਕਾਂ ਦੇ ਅਨੁਸਾਰ, ਇਸ ਇਲਾਕੇ ਦੇ ਵੱਖ-ਵੱਖ ਵਾਰਡਾਂ ਵਿੱਚ ਵੱਖ-ਵੱਖ ਪਾਰਟੀਆਂ ਦੇ ਮਿਊਂਸਿਪਲ ਕੌਂਸਲਰ ਹਨ। ਅਕਸਰ ਸੁਣਨ ਵਿੱਚ ਆਉਂਦਾ ਹੈ ਕਿ ਜੇ ਇੱਕ ਕੌਂਸਲਰ ਕਿਸੇ ਕੰਮ ਦੀ ਸ਼ੁਰੂਆਤ ਕਰਦਾ ਹੈ ਤਾਂ ਦੂਜੇ ਪਾਸੇ ਤੋਂ ਸਿਆਸੀ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਸਿਆਸੀ ਖਿੱਚਤਾਣ ਕਰਕੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝਾ ਰਹਿਣਾ ਪੈ ਰਿਹਾ ਹੈ।
ਇਲਾਕੇ ਦੇ ਪ੍ਰਸਿੱਧ ਐਕਟਿਵਿਸਟ ਅਤੇ ਸੋਸ਼ਲ ਵਰਕਰ ਐਸ. ਮੇਜਰ ਸਿੰਘ ਕਈ ਸਾਲਾਂ ਤੋਂ ਇਸ ਮਸਲੇ ਨੂੰ ਉਠਾ ਰਹੇ ਹਨ। ਉਹ ਅਕਸਰ ਵੀਡੀਓਜ਼ ਰਾਹੀਂ ਲੋਕਾਂ ਦਾ ਦਰਦ ਅਤੇ ਇਲਾਕੇ ਦੀ ਹਕੀਕਤ ਸਰਕਾਰ ਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਪਰ ਹਾਲੇ ਤੱਕ ਕਿਸੇ ਦੇ ਕੰਨ ‘ਤੇ ਜੂੰ ਨਹੀਂ ਰੈਂਗੀ।
KAPA (Kharar Area Progressive Association) ਦੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਸਾਹਮਣੇ ਆਈ ਕਿ ਕਾਫ਼ੀ ਜ਼ੋਰ ਲਗਾਉਣ ਅਤੇ MLA ਦੀ ਸਿੱਧੀ ਦਖ਼ਲਅੰਦਾਜ਼ੀ ਤੋਂ ਬਾਅਦ ਨਿੱਜਰ ਰੋਡ ਦੇ ਕੁਝ ਹਿੱਸੇ ਦਾ ਕੰਮ ਹੋਇਆ ਸੀ। ਪਰ ਗੁਰਦੁਆਰਾ ਚੌਂਕ ਕੋਲ ਇੱਕ ਹਿੱਸਾ ਅਜੇ ਵੀ ਅਧੂਰਾ ਛੱਡ ਦਿੱਤਾ ਗਿਆ, ਜਿਸ ਨਾਲ ਲੋਕਾਂ ਦੀ ਮੁਸ਼ਕਲ ਹੋਰ ਵੱਧ ਗਈ ਹੈ।
ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਸੜਕ ਦੀ ਹਾਲਤ ਫਿਰ ਖ਼ਰਾਬ ਹੋ ਗਈ ਹੈ। ਅੱਜ ਇੱਕ ਵਾਰ ਫਿਰ ਸੋਸ਼ਲ ਵਰਕਰ ਮੇਜਰ ਸਿੰਘ ਨੇ ਵੀਡੀਓ ਰਾਹੀਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਲੋਕਾਂ ਦੀ ਪੀੜਾ ਦਰਸਾਉਂਦਿਆਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਜੇ ਜਲਦ ਹੀ ਇਸ ਮਸਲੇ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਦੇਖਣ ਨੂੰ ਮਿਲ ਸਕਦਾ ਹੈ।
Amritsar Airport Drone Activity: ਅੰਮ੍ਰਿਤਸਰ ਹਵਾਈ ਅੱਡੇ ਨੇੜੇ 3 ...
ਅੰਮ੍ਰਿਤਸਰ ਹਵਾਈ ਅੱਡੇ ਨੇੜੇ ਤਿੰਨ ਸ਼ੱਕੀ ਡਰੋਨ ਦਿਖਾਈ ਦੇਣ ਮਗਰੋਂ ਏਅਰ ਇੰਡੀਆ, ਇੰਡੀਗੋ ਤੇ ਮਲੇਸ਼ੀਆ ਏਅਰਲਾਈਨਜ਼ ਦੀਆਂ
Amritsar Police Action: 15 ਕਿਲੋ ਅਫੀਮ, M16 ਰਾਈਫਲ ਅਤੇ 9 ਪਿਸਤੌਲ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ। 4 ਮੁਲਜ਼ਮ
Punjab CBI Case: CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ ਕੇਸ, ...
ਪੰਜਾਬ CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ CBI ਕੇਸ ਦਰਜ, 7 ਸ਼ਹਿਰਾਂ ’ਚ 8 ਥਾਵਾਂ ’ਤੇ ਤਲਾਸ਼ੀ