Post by : Jan Punjab Bureau
ਪਿੰਡ ਕੋਟਲੇ ਵਿੱਚ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਬੱਸ ਸਟੈਂਡ ਦੇ ਨੇੜੇ ਖੋਲ੍ਹੇ ਜਾ ਰਹੇ ਨਵੇਂ ਠੇਕੇ ਨੂੰ ਲੈ ਕੇ ਆਪਣਾ ਸਖਤ ਇਤਰਾਜ਼ ਦਰਸਾਇਆ ਹੈ। ਪਿੰਡ ਵਿੱਚ ਚਲ ਰਹੀ ਨਸ਼ਾ ਮੁਕਤ ਮੁਹਿੰਮ ਦੇ ਤਹਿਤ ਇਹ ਮਾਮਲਾ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਸੂਤਰਾਂ ਦੇ ਅਨੁਸਾਰ, ਪਹਿਲਾਂ ਇਹ ਠੇਕਾ ਪਿੰਡ ਸਹੇੜੀ ਵਿੱਚ ਸੀ ਅਤੇ ਸਹੇੜੀ ਦੀ ਗ੍ਰਾਮ ਪੰਚਾਇਤ ਨੇ ਇਸ ਦੇ ਖਿਲਾਫ ਮਤਾ ਪਾ ਕੇ ਡੀਸੀ ਨੂੰ ਦਰਖਾਸਤ ਦਿੱਤੀ ਸੀ। ਹੁਣ ਇਹ ਠੇਕਾ ਕੋਟਲੇ ਪਿੰਡ ਦੇ ਹੱਦ ਵਿੱਚ ਬੱਸ ਸਟੈਂਡ ਕੋਲ ਖੋਲ੍ਹਿਆ ਜਾ ਰਿਹਾ ਹੈ। ਇਸ ਕਾਰਨ ਪਿੰਡ ਕੋਟਲੇ ਦੀ ਗ੍ਰਾਮ ਪੰਚਾਇਤ ਨੇ ਵੀ ਮਤਾ ਪਾ ਕੇ ਅਤੇ ਪ੍ਰਸ਼ਾਸਨ ਨੂੰ ਪੁਰਜੋਰ ਅਪੀਲ ਕਰਕੇ ਕਿਹਾ ਹੈ ਕਿ ਠੇਕਾ ਇਥੋਂ ਹਟਾਇਆ ਜਾਂ ਬਦਲਿਆ ਜਾਵੇ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੱਸ ਸਟੈਂਡ ਦੇ ਨੇੜੇ ਠੇਕਾ ਖੋਲ੍ਹਣਾ ਬੱਚਿਆਂ ਅਤੇ ਨੌਜਵਾਨਾਂ ਲਈ ਖਤਰਨਾਕ ਹੈ। ਬੱਚੇ ਸਕੂਲ ਜਾਂਦੇ ਹਨ, ਲੜਕੀਆਂ ਬੱਸ ਚੜ੍ਹਦੀਆਂ ਹਨ ਅਤੇ ਨੌਜਵਾਨ ਵੀ ਇੱਥੋਂ ਦਿਨ-ਰਾਤ ਆਉਂਦੇ ਜਾਂਦੇ ਹਨ। ਠੇਕੇ ਦੇ ਨੇੜੇ ਸ਼ਰਾਬੀ ਹੋਣ ਕਾਰਨ ਸਮਾਜ ਤੇ ਸਿਹਤ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।
ਪਿੰਡ ਵਾਸੀਆਂ ਨੇ ਸਪੱਸ਼ਟ ਕੀਤਾ ਕਿ ਜੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਅਤੇ ਧਰਨਾ-ਪ੍ਰਦਰਸ਼ਨ ਕਰਨਗੇ। ਇਹ ਮਾਮਲਾ ਪਿੰਡ ਦੇ ਨੌਜਵਾਨਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਸਿੱਧਾ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।
ਪਿੰਡ ਕੋਟਲੇ ਦੀ ਗ੍ਰਾਮ ਪੰਚਾਇਤ ਅਤੇ ਲੋਕਾਂ ਦੀ ਅਪੀਲ ਸਪੱਸ਼ਟ ਹੈ ਕਿ ਨਵਾਂ ਠੇਕਾ ਬੱਸ ਸਟੈਂਡ ਕੋਲ ਨਾ ਖੋਲ੍ਹਿਆ ਜਾਵੇ, ਤਾਂ ਜੋ ਪਿੰਡ ਨਸ਼ਾ ਮੁਕਤ ਅਤੇ ਸੁਰੱਖਿਅਤ ਰਹੇ ਅਤੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਬਣਿਆ ਰਹੇ।
Amritsar Airport Drone Activity: ਅੰਮ੍ਰਿਤਸਰ ਹਵਾਈ ਅੱਡੇ ਨੇੜੇ 3 ...
ਅੰਮ੍ਰਿਤਸਰ ਹਵਾਈ ਅੱਡੇ ਨੇੜੇ ਤਿੰਨ ਸ਼ੱਕੀ ਡਰੋਨ ਦਿਖਾਈ ਦੇਣ ਮਗਰੋਂ ਏਅਰ ਇੰਡੀਆ, ਇੰਡੀਗੋ ਤੇ ਮਲੇਸ਼ੀਆ ਏਅਰਲਾਈਨਜ਼ ਦੀਆਂ
Amritsar Police Action: 15 ਕਿਲੋ ਅਫੀਮ, M16 ਰਾਈਫਲ ਅਤੇ 9 ਪਿਸਤੌਲ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ। 4 ਮੁਲਜ਼ਮ
Punjab CBI Case: CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ ਕੇਸ, ...
ਪੰਜਾਬ CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ CBI ਕੇਸ ਦਰਜ, 7 ਸ਼ਹਿਰਾਂ ’ਚ 8 ਥਾਵਾਂ ’ਤੇ ਤਲਾਸ਼ੀ