Author : Harpal Singh
ਮੋਗਾ ਵਿੱਚ ਐਲਪੀਜੀ ਗੈਸ ਦੀ ਕਮੀ ਕਾਰਨ ਘਰਾਂ ਦੀਆਂ ਔਰਤਾਂ ਮੁੜ ਪੁਰਾਣੇ ਸਮਿਆਂ ਵਾਂਗ ਲੱਕੜੀਆਂ ਇਕੱਠੀਆਂ ਕਰਨ ਲਈ ਮਜਬੂਰ ਹੋ ਰਹੀਆਂ ਹਨ। ਕਈ ਪਰਿਵਾਰ ਗੈਸ ਦੀ ਕਮੀ ਕਾਰਨ ਰੋਟੀ ਬਣਾਉਣ ਅਤੇ ਘਰ ਦੇ ਚੁੱਲ੍ਹੇ ਚਲਾਉਣ ਵਿੱਚ ਦਿੱਕਤ ਦਾ ਸਾਹਮਣਾ ਕਰ ਰਹੇ ਹਨ।
ਜਿੱਥੇ ਪਹਿਲਾਂ ਘਰੇਲੂ ਔਰਤਾਂ ਨੂੰ ਧੂੰਏ ਤੋਂ ਬਚਾਉਣ ਲਈ ਕੇਂਦਰ ਸਰਕਾਰ ਵੱਲੋਂ ਗੈਸ ਸਿਲੰਡਰ ਦਿੱਤੇ ਜਾਂਦੇ ਸਨ, ਉੱਥੇ ਹੁਣ ਸਿਲੰਡਰ ਨਾ ਮਿਲਣ ਕਾਰਨ ਹਾਲਾਤ ਉਹੀ ਬਣ ਗਏ ਹਨ ਜੋ 20 ਸਾਲ ਪਹਿਲਾਂ ਹੁੰਦੇ ਸਨ।
ਮੋਗਾ ਦੇ ਮਿਨੀ ਸਕੱਤਰਾਲੇ ਵਿੱਚ ਔਰਤਾਂ ਦਰੱਖਤਾਂ ਹੇਠ ਲੱਕੜੀਆਂ ਇਕੱਠੀਆਂ ਕਰਦੀਆਂ ਨਜ਼ਰ ਆ ਰਹੀਆਂ ਹਨ, ਤਾਂ ਜੋ ਘਰ ਦਾ ਚੁੱਲ੍ਹਾ ਜਲਾ ਸਕਣ। ਪਿੰਡ ਡੂਨੇਕੇ ਦੀ ਰਹਿਣ ਵਾਲੀ ਗੁਰਮੀਤ ਕੌਰ ਨੇ ਦੱਸਿਆ ਕਿ ਉਹ ਕਈ ਵਾਰ ਗੈਸ ਏਜੰਸੀ ਗਈ, ਪਰ ਉੱਥੇ ਕਿਹਾ ਜਾ ਰਿਹਾ ਹੈ ਕਿ ਗੈਸ ਉਪਲਬਧ ਨਹੀਂ ਹੈ। ਉਸਨੇ 12 ਤਾਰੀਖ ਨੂੰ ਸਿਲੰਡਰ ਬੁੱਕ ਕੀਤਾ ਸੀ, ਪਰ ਅਜੇ ਤੱਕ ਨਹੀਂ ਮਿਲਿਆ। ਰੋਟੀ ਬਣਾਉਣ ਲਈ ਉਹ ਲੱਕੜੀਆਂ ਇਕੱਠੀਆਂ ਕਰਨ ਲਈ ਆਈ ਹੈ।
ਇਸ ਹਾਲਾਤ ਨੇ ਲੋਕਾਂ ਵਿੱਚ ਨਾਰਾਜ਼ਗੀ ਪੈਦਾ ਕੀਤੀ ਹੈ ਅਤੇ ਘਰੇਲੂ ਜ਼ਿੰਦਗੀ ਮੁਸ਼ਕਲਾਂ ਨਾਲ ਭਰ ਗਈ ਹੈ।
Gurdaspur Police Arrest: ਦੀਨਾਨਗਰ ਪੁਲਿਸ ਦੀ ਵੱਡੀ ਕਾਰਵਾਈ, ਡਕੈਤੀ...
ਦੀਨਾਨਗਰ ਪੁਲਿਸ ਨੇ ਡਕੈਤੀ ਦੀ ਤਿਆਰੀ ਕਰ ਰਹੇ 6 ਮੁਲਜ਼ਮਾਂ ਨੂੰ ਕਾਬੂ ਕਰਕੇ 2 .30 ਬੋਰ ਪਿਸਤੌਲ ਤੇ 9 ਜ਼ਿੰਦਾ ਕਾਰਤੂਸ
Ranchi Student Protest: ਵਿਦਿਆਰਥੀਆਂ ਦੀ ਵੱਡੀ ਜਿੱਤ, JPSC-JSSC E...
ਰਾਂਚੀ ਵਿੱਚ ਵਿਦਿਆਰਥੀਆਂ ਦੇ ਅੰਦੋਲਨ ਤੋਂ ਬਾਅਦ ਸਰਕਾਰ ਨੇ JPSC ਤੇ JSSC-CGL ਪ੍ਰੀਖਿਆਵਾਂ ਰੱਦ ਕੀਤੀਆਂ, CID ਜਾਂਚ ਦ
Punjab Weather News: ਪੰਜਾਬ 'ਚ ਮੁੜ ਸਰਗਰਮ ਹੋਇਆ Monsoon, 19 ਤੋਂ...
ਪੰਜਾਬ ਵਿੱਚ 19 ਤੋਂ 22 ਅਗਸਤ ਤੱਕ ਮੀਂਹ ਦੀ ਚੇਤਾਵਨੀ, ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਤੇ ਗਰਜ-ਚਮਕ ਦੀ ਸੰਭਾਵਨਾ, ਜਾ