Author : Beant Singh
ਗਰਮੀ ਦੀ ਸ਼ੁਰੂਆਤ ਨਾਲ ਹੀ ਨਾਭਾ ਸ਼ਹਿਰ ਦੇ ਵਾਰਡ ਨੰਬਰ 16, ਬੋੜਾ ਗੇਟ ਸਥਿਤ ਸਰਬ ਸਿੰਘ ਕਲੋਨੀ ਵਿੱਚ ਬਿਜਲੀ ਦੇ ਉਤਾਰ-ਚੜ੍ਹਾਅ (Power Fluctuation) ਕਾਰਨ ਇੱਕ ਮਿਊਜ਼ਿਕ ਰਿਕਾਰਡਿੰਗ ਸਟੂਡੀਓ ਨੂੰ ਵੱਡਾ ਨੁਕਸਾਨ ਹੋ ਗਿਆ ਹੈ।
ਸਥਾਨਕ ਲੋਕਾਂ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿੱਚ ਲਾਈਟ ਕਦੇ ਘੱਟ ਤੇ ਕਦੇ ਵੱਧ ਹੋ ਰਹੀ ਸੀ, ਜਿਸ ਕਾਰਨ ਇਲੈਕਟ੍ਰਾਨਿਕ ਉਪਕਰਨ ਪ੍ਰਭਾਵਿਤ ਹੋ ਰਹੇ ਸਨ। ਇਸੇ ਕਾਰਨ ਸਟੂਡੀਓ ਵਿੱਚ ਲੱਗਿਆ ਮਹਿੰਗਾ ਸਾਜੋ-ਸਮਾਨ ਖਰਾਬ ਹੋ ਗਿਆ ਅਤੇ ਲੰਮੇ ਸਮੇਂ ਦੀ ਕਮਾਈ ਤੇ ਨਿਵੇਸ਼ ਪੂਰੀ ਤਰ੍ਹਾਂ ਖਤਰੇ ਵਿੱਚ ਪੈ ਗਿਆ।
ਸਟੂਡੀਓ ਚਲਾਉਣ ਵਾਲੇ ਜੱਸੀ ਵੀਰ ਨੇ ਦੱਸਿਆ ਕਿ ਉਹ 2014 ਤੋਂ ਇਹ ਮਿਊਜ਼ਿਕ ਰਿਕਾਰਡਿੰਗ ਦਾ ਕੰਮ ਕਰ ਰਹੇ ਹਨ। ਇੱਥੇ ਪੰਜਾਬ ਦੇ ਕਈ ਵੱਡੇ ਸਿੰਗਰ ਆਪਣੇ ਗੀਤਾਂ ਦੀ ਰਿਕਾਰਡਿੰਗ ਕਰਵਾ ਚੁੱਕੇ ਹਨ। ਪਰ ਬਿਜਲੀ ਦੀ ਅਸਥਿਰ ਸਪਲਾਈ ਨੇ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਅਤੇ ਕਮਾਈ ਨੂੰ ਵੱਡਾ ਝਟਕਾ ਦਿੱਤਾ ਹੈ।
ਪਰਿਵਾਰ ਅਤੇ ਗਵਾਂਡੀਆਂ ਨੇ ਵੀ ਇਸ ਘਟਨਾ ‘ਤੇ ਦੁੱਖ ਜਤਾਇਆ ਹੈ ਅਤੇ ਕਿਹਾ ਹੈ ਕਿ ਇਸ ਬਿਜਲੀ ਸਮੱਸਿਆ ਕਾਰਨ ਹੋਰ ਲੋਕਾਂ ਨੂੰ ਵੀ ਨੁਕਸਾਨ ਹੋਇਆ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਿਜਲੀ ਸਪਲਾਈ ਨੂੰ ਸੁਧਾਰਿਆ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ।
Amritsar Airport Drone Activity: ਅੰਮ੍ਰਿਤਸਰ ਹਵਾਈ ਅੱਡੇ ਨੇੜੇ 3 ...
ਅੰਮ੍ਰਿਤਸਰ ਹਵਾਈ ਅੱਡੇ ਨੇੜੇ ਤਿੰਨ ਸ਼ੱਕੀ ਡਰੋਨ ਦਿਖਾਈ ਦੇਣ ਮਗਰੋਂ ਏਅਰ ਇੰਡੀਆ, ਇੰਡੀਗੋ ਤੇ ਮਲੇਸ਼ੀਆ ਏਅਰਲਾਈਨਜ਼ ਦੀਆਂ
Amritsar Police Action: 15 ਕਿਲੋ ਅਫੀਮ, M16 ਰਾਈਫਲ ਅਤੇ 9 ਪਿਸਤੌਲ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ। 4 ਮੁਲਜ਼ਮ
Punjab CBI Case: CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ ਕੇਸ, ...
ਪੰਜਾਬ CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ CBI ਕੇਸ ਦਰਜ, 7 ਸ਼ਹਿਰਾਂ ’ਚ 8 ਥਾਵਾਂ ’ਤੇ ਤਲਾਸ਼ੀ