ਨਵੇਂ ਸਾਲ ਦੀਆਂ ਸ਼ਾਂਤਮਈ ਮਨਾਉਣ ਲਈ ਪੀ.ਸੀ.ਆਰ ਗੁਰਦਾਸਪੁਰ ਵੱਲੋਂ ਫਲੈਗ ਮਾਰਚ

Author : Lovepreet Singh

ਨਵੇਂ ਸਾਲ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ, ਗੁਰਦਾਸਪੁਰ ਪੀ.ਸੀ.ਆਰ ਨੇ ਸ਼ਹਿਰ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨੀ ਵਿਵਸਥਾ ਬਣਾਈ ਰੱਖਣ ਲਈ ਫਲੈਗ ਮਾਰਚ ਦਾ ਆਯੋਜਨ ਕੀਤਾ। ਇਸ ਮਾਰਚ ਦੌਰਾਨ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਗਸ਼ਤ ਕਰਦੇ ਰਹੇ।

ਇਹ ਫਲੈਗ ਮਾਰਚ ਨਵੇਂ ਸਾਲ ਮੌਕੇ ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਣ ਅਤੇ ਸ਼ਹਿਰ ਵਿੱਚ ਸੁਰੱਖਿਆ ਦਾ ਮਾਹੌਲ ਬਣਾਈ ਰੱਖਣ ਲਈ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਸਾਲ ਦੀਆਂ ਖੁਸ਼ੀਆਂ ਸ਼ਾਂਤਮਈ ਢੰਗ ਨਾਲ ਮਨਾਉਣ ਅਤੇ ਕਾਨੂੰਨ ਦੀ ਪਾਲਣਾ ਕਰਨ ਵਿੱਚ ਸਹਿਯੋਗ ਦੇਣ।

ਫਲੈਗ ਮਾਰਚ ਨਾਲ ਨਗਰਵਾਸੀਆਂ ਵਿੱਚ ਸੁਰੱਖਿਆ ਦਾ ਅਹਿਸਾਸ ਹੋਇਆ ਅਤੇ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਕਾਇਮ ਰਹਿਣ ਦੇ ਵਚਨਬੱਧਤਾ ਦਾ ਸੰਦੇਸ਼ ਮਿਲਿਆ।

Dec. 29, 2025 6:26 p.m. 8
#latest news punjab #jan punjab news
Watch Special Video
Sponsored
Trending News