Author : Sonu Samyal
ਗੁਰਦਾਸਪੁਰ: ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ 3100 Sports Grounds Project ਤਹਿਤ ਨੌਜਵਾਨਾਂ ਲਈ ਖੇਡਾਂ ਦੇ ਨਵੇਂ ਮੌਕੇ ਤਿਆਰ ਕੀਤੇ ਜਾ ਰਹੇ ਹਨ। ਇਸ ਯੋਜਨਾ ਦੇ ਪਹਿਲੇ ਚਰਨ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਸਮੂਹ ਪੰਜਾਬ ਵਿੱਚ ਬਣਾਏ ਗਏ ਖੇਡ ਮੈਦਾਨਾਂ ਦਾ ਆਨਲਾਈਨ ਉਦਘਾਟਨ ਕੀਤਾ ਗਿਆ।
ਇਸੇ ਤਹਿਤ ਗੁਰਦਾਸਪੁਰ ਹਲਕੇ ਦੇ ਪਿੰਡ ਹਯਾਤ ਨਗਰ ਵਿੱਚ ਲਗਭਗ 21 ਲੱਖ 53 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਅਧੁਨਿਕ ਖੇਡ ਮੈਦਾਨ ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਨੌਜਵਾਨਾਂ ਨੂੰ ਸਮਰਪਿਤ ਕੀਤਾ ਗਿਆ।
ਉਦਘਾਟਨ ਮੌਕੇ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਹੈ। ਇਹ ਖੇਡ ਮੈਦਾਨ ਨੌਜਵਾਨਾਂ ਦੀ ਸਿਹਤ, ਫਿਟਨੈੱਸ ਅਤੇ ਟੈਲੈਂਟ ਨੂੰ ਨਿਖਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਹਯਾਤ ਨਗਰ ਵਿੱਚ ਬਣੇ ਇਸ ਅਧੁਨਿਕ Sports Ground ਵਿੱਚ ਵਾਲੀਬਾਲ ਅਤੇ ਫੁੱਟਬਾਲ ਲਈ ਵਿਸ਼ੇਸ਼ ਸਹੂਲਤਾਂ ਉਪਲਬਧ ਹਨ। ਇਸ ਤੋਂ ਇਲਾਵਾ ਛੋਟੇ ਬੱਚਿਆਂ ਲਈ ਪਲੇ ਗਰਾਊਂਡ, ਸੈਰ ਲਈ ਟਰੈਕ, ਚੇਨ ਲਿੰਕ ਫੈਂਸਿੰਗ, ਸਬਮਰਸੀਬਲ ਪੰਪ, ਪੀਣ ਵਾਲਾ ਪਾਣੀ, ਲਾਈਟਾਂ ਅਤੇ ਬਾਥਰੂਮ ਦੀ ਵੀ ਵਿਵਸਥਾ ਕੀਤੀ ਗਈ ਹੈ।
ਇਸ ਮੌਕੇ ਰਮਨ ਬਹਿਲ ਨੇ ਬੱਚਿਆਂ ਨੂੰ ਖੇਡ ਕਿੱਟਾਂ ਵੀ ਵੰਡੀਆਂ ਅਤੇ ਖਿਡਾਰੀਆਂ ਨੂੰ ਹੋਰ ਵਧੀਆ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਦਾਸਪੁਰ ਵਿਧਾਨ ਸਭਾ ਹਲਕੇ ਵਿੱਚ ਹੋਰ 29 ਖੇਡ ਮੈਦਾਨ ਵੀ ਤਿਆਰ ਕੀਤੇ ਜਾ ਰਹੇ ਹਨ, ਜੋ ਜਲਦ ਹੀ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ।
ਇਸ ਸਮਾਰੋਹ ਵਿੱਚ ਸਥਾਨਕ ਸਰਪੰਚ, ਪੰਚਾਇਤ ਮੈਂਬਰ, ਚੇਅਰਮੈਨ ਬਲਾਕ ਸਮਿਤੀ ਅਤੇ ਵੱਖ-ਵੱਖ ਸਮਾਜਿਕ ਆਗੂ ਵੀ ਮੌਜੂਦ ਸਨ। ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਅਤੇ ਇਸਨੂੰ ਖੇਡਾਂ ਦੇ ਵਿਕਾਸ ਲਈ ਮਹੱਤਵਪੂਰਨ ਪਹਿਲ ਕਿਹਾ।
US Plane Crash: ਉਡਾਣ ਭਰਦਿਆਂ ਹੀ ਮੌਤ ਦਾ ਮੰਜ਼ਰ, 11 ਸਕਾਈਡਾਈਵਰਾਂ ...
ਮਿਸੂਰੀ ਵਿੱਚ ਸਕਾਈਡਾਈਵਿੰਗ ਜਹਾਜ਼ ਕ੍ਰੈਸ਼, ਪਾਇਲਟ ਸਮੇਤ 12 ਲੋਕਾਂ ਦੀ ਮੌਤ। ਜਾਂਚ ਸ਼ੁਰੂ, ਹਾਦਸੇ ਨੇ ਸਭ ਨੂੰ ਝੰਝੋੜਿ
BFUHS Pharmacist Recruitment 2026: ਪੰਜਾਬ ਵਿੱਚ 454 Pharmacy O...
BFUHS ਨੇ 454 Pharmacy Officer ਅਸਾਮੀਆਂ ਲਈ ਭਰਤੀ ਸ਼ੁਰੂ ਕੀਤੀ, ਯੋਗ ਉਮੀਦਵਾਰ 1 ਜੁਲਾਈ 2026 ਤੱਕ ਆਨਲਾਈਨ ਅਪਲਾਈ
Plastic Notes: ਕੀ ਹੁਣ ਭਾਰਤ ਵਿੱਚ ਆਉਣਗੇ ਪਲਾਸਟਿਕ ਨੋਟ? ਨਾ ਫਟਣਗੇ,...
ਭਾਰਤ ਵਿੱਚ Plastic Notes ਲਿਆਉਣ 'ਤੇ RBI ਕਰ ਰਿਹਾ ਵਿਚਾਰ, ਜਾਣੋ ਇਹ ਨੋਟ ਕਿਵੇਂ ਬਣਣਗੇ ਅਤੇ ਕੀ ਹੋਣਗੇ ਫਾਇਦੇ