Author : Harpal Singh
ਪੰਜਾਬ ਕਾਂਗਰਸ ਦੇ ਨਵੇਂ ਦਫ਼ਤਰ ਦਾ ਰਸਮੀ ਉਦਘਾਟਨ ਸਹਿ-ਪ੍ਰਭਾਰੀ ਸੁਰਿੰਦਰ ਰਾਉ ਦਲਵੀ ਵੱਲੋਂ ਕੀਤਾ ਗਿਆ। ਇਸ ਮੌਕੇ ਪਾਰਟੀ ਵਰਕਰਾਂ ਅਤੇ ਆਗੂਆਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਉਦਘਾਟਨ ਸਮਾਗਮ ਤੋਂ ਬਾਅਦ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਇਕ ਅਹੰਕਾਰਪੂਰਨ ਮੀਟਿੰਗ ਵੀ ਹੋਈ, ਜਿਸ ਵਿੱਚ ਜ਼ਿਲ੍ਹਾ ਪ੍ਰਧਾਨ, ਚਾਰੋਂ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ, ਬਲਾਕ ਪ੍ਰਧਾਨ, ਯੂਥ ਪ੍ਰਧਾਨ, ਸਰਪੰਚਾਂ ਸਮੇਤ ਕਈ ਸੀਨੀਅਰ ਅਤੇ ਜ਼ਮੀਨੀ ਪੱਧਰ ਦੇ ਕਾਂਗਰਸੀ ਆਗੂ ਹਾਜ਼ਰ ਰਹੇ।
ਮੀਟਿੰਗ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਰਾਉ ਦਲਵੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਜੜਾਂ ਤੱਕ ਮਜ਼ਬੂਤ ਕਰਨ ਲਈ ਸਾਰੇ ਵਰਕਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਦੀ ਤਾਕਤ ਉਸਦੇ ਵਰਕਰ ਹਨ ਅਤੇ ਜੇਕਰ ਸਾਰੇ ਮਿਲ ਕੇ ਮਿਹਨਤ ਕਰਨ ਤਾਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਮੁੜ ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੇਗੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਦਲਵੀ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਹਰ ਜ਼ਿਲ੍ਹੇ ਵਿੱਚ ਪਾਰਟੀ ਦੇ ਦਫ਼ਤਰ ਖੋਲ੍ਹੇ ਜਾ ਰਹੇ ਹਨ, ਤਾਂ ਜੋ ਵਰਕਰਾਂ ਨਾਲ ਸਿੱਧਾ ਸੰਪਰਕ ਬਣਿਆ ਰਹੇ ਅਤੇ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤੀ ਮਿਲੇ। ਉਨ੍ਹਾਂ ਸਪੱਸ਼ਟ ਕੀਤਾ ਕਿ 2027 ਦੀਆਂ ਚੋਣਾਂ ਵਿੱਚ ਪੁਰਾਣੇ ਅਤੇ ਅਨੁਭਵੀ ਚਿਹਰਿਆਂ ਨੂੰ ਦਰਕਿਨਾਰ ਨਹੀਂ ਕੀਤਾ ਜਾਵੇਗਾ, ਕਿਉਂਕਿ ਕਾਂਗਰਸ ਕਿਸੇ ਇਕ ਪਰਿਵਾਰ ਦੀ ਨਹੀਂ, ਸਗੋਂ ਹਰ ਉਸ ਵਰਕਰ ਦੀ ਪਾਰਟੀ ਹੈ ਜੋ ਨਿਸ਼ਠਾ ਨਾਲ ਸੰਗਠਨ ਲਈ ਕੰਮ ਕਰਦਾ ਹੈ।
ਨਵਜੋਤ ਕੌਰ ਸਿੱਧੂ ਬਾਰੇ ਪੁੱਛੇ ਗਏ ਸਵਾਲ ’ਤੇ ਸੁਰਿੰਦਰ ਰਾਉ ਦਲਵੀ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਚੁੱਪੀ ਸਾਧੀ, ਜਦਕਿ ਰਾਹੁਲ ਗਾਂਧੀ ਅਤੇ ਬਿੱਟੂ ਦਰਮਿਆਨ ਹੋਈ ਬਿਆਨਬਾਜ਼ੀ ਦੇ ਮਾਮਲੇ ’ਤੇ ਉਨ੍ਹਾਂ ਗੋਲਮੋਲ ਜਵਾਬ ਦਿੱਤਾ। ਅਖੀਰ ਵਿੱਚ ਦਲਵੀ ਨੇ ਫਿਰ ਦੋਹਰਾਉਂਦਿਆਂ ਕਿਹਾ ਕਿ ਕਾਂਗਰਸ ਪੂਰੇ ਭਰੋਸੇ ਨਾਲ 2027 ਵਿੱਚ ਪੰਜਾਬ ਵਿੱਚ ਸਰਕਾਰ ਬਣਾਏਗੀ।
Abhijeet Dipke Slapped in Jaipur: ਪ੍ਰਦਰਸ਼ਨ ਦੌਰਾਨ ਕਾਕਰੋਚ ਜਨਤਾ...
ਜੈਪੁਰ ਪ੍ਰਦਰਸ਼ਨ ਦੌਰਾਨ ਅਭਿਜੀਤ ਦੀਪਕੇ 'ਤੇ ਹਮਲਾ, ਥੱਪੜ ਮਾਰਨ ਦੀ ਵੀਡੀਓ ਵਾਇਰਲ, ਸਿਆਸੀ ਮਾਹੌਲ ਗਰਮਾਇਆ।
US Plane Crash: ਉਡਾਣ ਭਰਦਿਆਂ ਹੀ ਮੌਤ ਦਾ ਮੰਜ਼ਰ, 11 ਸਕਾਈਡਾਈਵਰਾਂ ...
ਮਿਸੂਰੀ ਵਿੱਚ ਸਕਾਈਡਾਈਵਿੰਗ ਜਹਾਜ਼ ਕ੍ਰੈਸ਼, ਪਾਇਲਟ ਸਮੇਤ 12 ਲੋਕਾਂ ਦੀ ਮੌਤ। ਜਾਂਚ ਸ਼ੁਰੂ, ਹਾਦਸੇ ਨੇ ਸਭ ਨੂੰ ਝੰਝੋੜਿ
BFUHS Pharmacist Recruitment 2026: ਪੰਜਾਬ ਵਿੱਚ 454 Pharmacy O...
BFUHS ਨੇ 454 Pharmacy Officer ਅਸਾਮੀਆਂ ਲਈ ਭਰਤੀ ਸ਼ੁਰੂ ਕੀਤੀ, ਯੋਗ ਉਮੀਦਵਾਰ 1 ਜੁਲਾਈ 2026 ਤੱਕ ਆਨਲਾਈਨ ਅਪਲਾਈ