Author : Lovepreet Singh
ਕਹਿੰਦੇ ਨੇ ਜੋ ਲੋਕ ਹਿੰਮਤ ਕਰਦੇ ਨੇ, ਉਹ ਮੁਕੱਦਰਾਂ ਨੂੰ ਵੀ ਮੋੜ ਲੈਂਦੇ ਨੇ। ਇਹ ਗੱਲ ਸੱਚ ਸਾਬਤ ਕਰ ਦਿੱਤੀ ਹੈ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਦੇ ਅੰਮ੍ਰਿਤ ਪਾਲ ਸਿੰਘ ਨੇ। ਜਿੱਥੇ ਅੱਜਕੱਲ੍ਹ ਜ਼ਿਆਦਾਤਰ ਨੌਜਵਾਨ ਲੱਖਾਂ ਰੁਪਏ ਖਰਚ ਕੇ ਵਿਦੇਸ਼ ਜਾਣ ਦੇ ਸੁਪਨੇ ਦੇਖ ਰਹੇ ਨੇ, ਉੱਥੇ ਅੰਮ੍ਰਿਤ ਪਾਲ ਸਿੰਘ ਨੇ ਆਪਣੀ ਜੱਦੀ ਜਮੀਨ ਨੂੰ ਹੀ ਆਪਣੀ ਤਕਦੀਰ ਬਣਾਇਆ।
ਅੰਮ੍ਰਿਤ ਪਾਲ ਸਿੰਘ ਨੇ ਰਵਾਇਤੀ ਫਸਲਾਂ ਨੂੰ ਛੱਡ ਕੇ ਫੁੱਲਾਂ ਦੀ ਕਾਸਤ ਸ਼ੁਰੂ ਕੀਤੀ। ਸ਼ੁਰੂਆਤ ਸਿਰਫ਼ ਦਸ ਕਨਾਲ ਜ਼ਮੀਨ ਤੋਂ ਕੀਤੀ ਗਈ ਸੀ, ਪਰ ਅੱਜ ਉਹ ਕਈ ਕਿੱਲਿਆਂ ਵਿੱਚ ਵੱਖ-ਵੱਖ ਕਿਸਮਾਂ ਦੇ ਫੁੱਲ ਉਗਾ ਰਹੇ ਹਨ। ਉਨ੍ਹਾਂ ਦੇ ਫੁੱਲਾਂ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਤਾਜ਼ੇ ਫੁੱਲਾਂ ਦੇ ਆਰਡਰ ਪਹਿਲਾਂ ਹੀ ਬੁੱਕ ਹੋ ਜਾਂਦੇ ਹਨ।
ਫੁੱਲਾਂ ਦੀ ਕਾਸਤ ਨਾਲ ਨਾ ਸਿਰਫ਼ ਕਮਾਈ ਮੋਟੀ ਹੋ ਰਹੀ ਹੈ, ਸਗੋਂ ਪਾਣੀ ਦੀ ਵੀ ਕਾਫ਼ੀ ਬਚਤ ਹੋ ਰਹੀ ਹੈ। ਦੂਜੀਆਂ ਫਸਲਾਂ ਦੇ ਮੁਕਾਬਲੇ ਇਸ ਵਿੱਚ ਖਰਚਾ ਘੱਟ ਅਤੇ ਲਾਭ ਕਈ ਗੁਣਾ ਵੱਧ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਕੰਮ ਲਈ ਨਾ ਕਿਸੇ ਯੂਨੀਵਰਸਿਟੀ ਦੀ ਡਿਗਰੀ ਚਾਹੀਦੀ ਹੈ, ਨਾ ਹੀ ਮਹਿੰਗੀ ਟ੍ਰੇਨਿੰਗ ਜਾਂ ਖਾਦ-ਸਪਰੇਆਂ ‘ਤੇ ਵੱਡਾ ਖਰਚਾ।
ਅੰਮ੍ਰਿਤ ਪਾਲ ਸਿੰਘ ਨੌਜਵਾਨਾਂ ਨੂੰ ਸੰਦੇਸ਼ ਦੇ ਰਹੇ ਹਨ ਕਿ ਲੱਖਾਂ ਰੁਪਏ ਲਗਾ ਕੇ ਵਿਦੇਸ਼ ਜਾਣ ਦੀ ਥਾਂ, ਆਪਣੇ ਪਿੰਡਾਂ ਵਿੱਚ ਰਹਿ ਕੇ, ਆਪਣੀ ਜ਼ਮੀਨ ‘ਚ ਮਿਹਨਤ ਕਰਕੇ ਵੀ ਇਜ਼ਤ ਅਤੇ ਕਮਾਈ ਦੋਵੇਂ ਹਾਸਲ ਕੀਤੇ ਜਾ ਸਕਦੇ ਹਨ। ਉਨ੍ਹਾਂ ਦੀ ਇਹ ਕਾਮਯਾਬੀ ਪੰਜਾਬ ਦੇ ਨੌਜਵਾਨਾਂ ਲਈ ਇੱਕ ਨਵੀਂ ਰਾਹਦਾਰੀ ਅਤੇ ਉਮੀਦ ਦੀ ਕਿਰਣ ਬਣ ਕੇ ਸਾਹਮਣੇ ਆਈ ਹੈ।
Amritsar Airport Drone Activity: ਅੰਮ੍ਰਿਤਸਰ ਹਵਾਈ ਅੱਡੇ ਨੇੜੇ 3 ...
ਅੰਮ੍ਰਿਤਸਰ ਹਵਾਈ ਅੱਡੇ ਨੇੜੇ ਤਿੰਨ ਸ਼ੱਕੀ ਡਰੋਨ ਦਿਖਾਈ ਦੇਣ ਮਗਰੋਂ ਏਅਰ ਇੰਡੀਆ, ਇੰਡੀਗੋ ਤੇ ਮਲੇਸ਼ੀਆ ਏਅਰਲਾਈਨਜ਼ ਦੀਆਂ
Amritsar Police Action: 15 ਕਿਲੋ ਅਫੀਮ, M16 ਰਾਈਫਲ ਅਤੇ 9 ਪਿਸਤੌਲ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ। 4 ਮੁਲਜ਼ਮ
Punjab CBI Case: CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ ਕੇਸ, ...
ਪੰਜਾਬ CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ CBI ਕੇਸ ਦਰਜ, 7 ਸ਼ਹਿਰਾਂ ’ਚ 8 ਥਾਵਾਂ ’ਤੇ ਤਲਾਸ਼ੀ