ਨਗਰ ਨਿਗਮ ਪ੍ਰਾਂਗਣ ਵਿੱਚ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ 31 ਦਸੰਬਰ ਤੋਂ

Author : Harpal Singh

ਮਿਊਂਸਪਲ ਇੰਪਲਾਈ ਫੈਡਰੇਸ਼ਨ, ਸਮੂਹ ਯੂਨੀਅਨਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਸਰਬੱਤ ਦੇ ਭਲੇ, ਸ਼ਾਂਤੀ, ਸੁਖ-ਸਮ੍ਰਿੱਧੀ ਅਤੇ ਚੜ੍ਹਦੀ ਕਲਾ ਦੀ ਕਾਮਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਕਰਵਾਏ ਜਾ ਰਹੇ ਹਨ।

ਇਹ ਧਾਰਮਿਕ ਉਪਰਾਲਾ ਹਰ ਸਾਲ ਨਗਰ ਨਿਗਮ ਦੇ ਪ੍ਰਾਂਗਣ ਵਿੱਚ ਪੂਰੀ ਸ਼ਰਧਾ, ਸਤਿਕਾਰ ਅਤੇ ਗੁਰਬਾਣੀ ਨਾਲ ਜੁੜੀ ਆਤਮਿਕ ਭਾਵਨਾ ਦੇ ਨਾਲ ਆਯੋਜਿਤ ਕੀਤਾ ਜਾਂਦਾ ਹੈ, ਜਿਸ ਰਾਹੀਂ ਸਮੂਹ ਕਰਮਚਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਗੁਰੂ ਘਰ ਦੀ ਅਪਾਰ ਬਰਕਤ ਪ੍ਰਾਪਤ ਹੁੰਦੀ ਹੈ।

ਇਸ ਹੀ ਲੜੀ ਤਹਿਤ ਮਿਤੀ 31 ਦਸੰਬਰ 2025, ਦਿਨ ਬੁੱਧਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਜਾਵੇਗੀ, ਜਦਕਿ ਮਿਤੀ 2 ਜਨਵਰੀ 2026, ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ।

ਇਸ ਪਾਵਨ ਸਮਾਗਮ ਦੌਰਾਨ ਗੁਰਬਾਣੀ ਕੀਰਤਨ, ਅਰਦਾਸ ਅਤੇ ਗੁਰੂ ਕਾ ਲੰਗਰ ਵੀ ਸੰਗਤ ਦੇ ਸਹਿਯੋਗ ਨਾਲ ਲਗਾਤਾਰ ਵਰਤਾਇਆ ਜਾਵੇਗਾ।

ਮਿਊਂਸਪਲ ਇੰਪਲਾਈ ਫੈਡਰੇਸ਼ਨ ਅਤੇ ਸਮੂਹ ਯੂਨੀਅਨਾਂ ਵੱਲੋਂ ਸਮੂਹ ਸਾਧ ਸੰਗਤ, ਨਗਰ ਨਿਗਮ ਦੇ ਕਰਮਚਾਰੀਆਂ, ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਨਿਮਰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਗੁਰੂ ਸਾਹਿਬ ਦੀ ਹਾਜ਼ਰੀ ਭਰਣ, ਗੁਰਬਾਣੀ ਦਾ ਆਨੰਦ ਮਾਣਣ ਅਤੇ ਇਸ ਪਵਿੱਤਰ ਅਖੰਡ ਪਾਠ ਸਮਾਗਮ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀ ਬਰਕਤ ਪ੍ਰਾਪਤ ਕਰਨ।

Dec. 30, 2025 4:44 p.m. 108
#ਜਨ ਪੰਜਾਬ #ਪੰਜਾਬ ਖ਼ਬਰਾਂ #jan punjab news
Watch Special Video
Sponsored
Trending News