ਦਿੱਲੀ ਵਿਧਾਨ ਸਭਾ ਵਿੱਚ ਸਿੱਖ ਭਾਵਨਾਵਾਂ ਨੂੰ ਠੇਸ: ਆਤਿਸ਼ੀ ਮਾਰਲੇਨਾ ਖਿਲਾਫ ਕਾਰਵਾਈ ਦੀ ਮੰਗ

Author : Sonu Samyal

ਨਵੀਂ ਦਿੱਲੀ : ਸਾਬਕਾ ਦਿੱਲੀ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਆਤਿਸ਼ੀ ਮਾਰਲੇਨਾ ‘ਤੇ ਦਿੱਲੀ ਵਿਧਾਨ ਸਭਾ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਬਾਰੇ ਵਿਸ਼ੇਸ਼ ਚਰਚਾ ਦੌਰਾਨ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲੱਗੇ ਹਨ।

ਸੈਸ਼ਨ ਦੌਰਾਨ ਆਤਿਸ਼ੀ ਨੇ ਪ੍ਰਕਿਰਿਆ ਵਿੱਚ ਟੋਕਾ ਮਾਰਦੇ ਹੋਏ ਐਸਾ ਭਾਸ਼ਣ ਦਿੱਤਾ ਜੋ ਸਿੱਖ ਸਮਾਜ ਲਈ ਬਹੁਤ ਹੀ ਅਪਮਾਨਜਨਕ ਮੰਨਿਆ ਜਾ ਰਿਹਾ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਅਤੇ ਕਈ ਕਮੇਨਿਊਟੀ ਲੀਡਰਾਂ ਅਤੇ ਲੋਕਾਂ ਵੱਲੋਂ ਨਿੰਦਿਤ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਵੀ, ਸਿੱਖ ਗੁਰੂਆਂ ਅਤੇ ਪ੍ਰਮੁੱਖ ਸਿੱਖ ਸ਼ਖਸ਼ੀਅਤਾਂ ਖਿਲਾਫ ਕੁਝ ਅਪਮਾਨਜਨਕ ਵੀਡੀਓ ਕਲਿੱਪਸ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਕਾਰਨ ਸਿੱਖ ਭਾਈਚਾਰੇ ਵਿੱਚ ਗੁੱਸਾ ਅਤੇ ਚਿੰਤਾ ਦਾ ਮਾਹੌਲ ਬਣਿਆ ਹੈ। ਸਮਾਜਿਕ ਕਾਰਜਕਰਤਾ ਮੰਗ ਕਰ ਰਹੇ ਹਨ ਕਿ ਆਤਿਸ਼ੀ  ਖਿਲਾਫ ਤੁਰੰਤ ਅਪਰਾਧਿਕ ਕਾਰਵਾਈ ਕੀਤੀ ਜਾਵੇ ਅਤੇ ਅਪਮਾਨਜਨਕ ਸਮੱਗਰੀ ਸੋਸ਼ਲ ਮੀਡੀਆ ਤੋਂ ਹਟਾਈ ਜਾਵੇ।

ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਮਾਜਿਕ ਆਗੂ ਸਿੱਖ ਵਿਰਾਸਤ ਦੀ ਰੱਖਿਆ ਲਈ ਕੜੀ ਕਾਰਵਾਈ ਦੀ ਮੰਗ ਕਰ ਰਹੇ ਹਨ।

Jan. 15, 2026 6:34 p.m. 122
#ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ
Watch Special Video
Sponsored
Trending News