ਸੜਕ ਦੇ ਅੱਧ ਵਿੱਚਕਾਰ ਗੰਨਿਆਂ ਦੀ ਟਰਾਲੀ ਪਲਟਣ ਨਾਲ ਆਵਾਜਾਈ ਵਿੱਚ ਪਿਆ ਵਿਘਨ

Author : Lovepreet Singh

ਸੜਕ ਦੇ ਅੱਧ ਵਿੱਚਕਾਰ ਗੰਨਿਆਂ ਦੀ ਟਰਾਲੀ ਪਲਟਣ ਨਾਲ ਆਵਾਜਾਈ ਵਿੱਚ ਪਿਆ ਵਿਘਨ ਸੜਕ ਸੁਰੱਖਿਆ ਫੋਰਸ ਨੇ ਮੌਕੇ ਤੇ ਪਹੁੰਚ ਕੇ ਆਵਾਜਾਈ ਕਰਾਈ ਬਹਾਲ 

ਗੁਰਦਾਸਪੁਰ ਮੁਕੇਰੀਆਂ ਰੋਡ ਤੇ ਪਿੰਡ ਗੁਰਦਾਸਪੁਰ ਚਾਵਾ ਨੇੜੇ ਗੰਨਿਆਂ ਨਾਲ ਭਰੀ ਟਰਾਲੀ ਪਲਟਣ ਨਾਲ ਆਵਾਜਾਈ ਵਿੱਚ ਭਾਰੀ ਵਿਘਨ ਪੈ ਗਿਆ । ਸੜਕ ਸੁਰੱਖਿਆ ਫੋਰਸ ਵੱਲੋਂ ਮੌਕੇ ਤੇ ਪਹੁੰਚ ਕੇ ਸੜਕ ਸਾਫ ਕਰਵਾਈ ਗਈ ਅਤੇ ਆਵਾਜਾਈ ਨੂੰ ਬਹਾਲ ਕਰਵਾਇਆ ਗਿਆ। ਜਾਣਕਾਰੀ ਦਿੰਦਿਆ ਟਰਾਲੀ ਦੇ ਡਰਾਈਵਰ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਭੂਮਲੀ ਤੋਂ ਗੰਨਾ ਲੱਦ ਕੇ ਮੁਕੇਰੀਆਂ ਸ਼ੂਗਰ ਮਿੱਲ ਵਿੱਚ ਜਾ ਰਿਹਾ ਸੀ। ਪਿੰਡ ਚਾਵਾ ਨੇੜੇ ਉਤਰਾਈ ਕਾਰਨ ਉਸ ਦਾ ਇੱਕ ਦਮ ਸੰਤੁਲਨ ਵਿਗੜ ਗਿਆ ਤੇ ਟਰਾਲੀ ਬਜਟ ਗਈ ਜਦਕਿ ਟਰਾਲੀ ਬਜਟ ਨਾਲ ਟਰੈਕਟਰ ਦੇ ਨੱਟ ਬੋਲ ਟਵੀਟ ਟੁੱਟ ਗਏ ਹਾਲਾਂਕਿ ਉਹ ਬਾਲ ਬਾਲ ਬਚ ਗਿਆ ਪਰ ਅਕਾਲੀ ਦਾ ਨੁਕਸਾਨ ਹੋਇਆ ਹੈ ਜਦਕਿ ਲੇਬਰ ਵੀ ਹੁਣ ਡਬਲ ਪਵੇਗੀ।

ਉੱਥੇ ਹੀ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਹ ਤੁਰੰਤ ਮੌਕੇ ਤੇ ਪਹੁੰਚ ਗਏ ਸਨ। ਗੰਨੇ ਸੜਕ ਤੇ ਬਿਖਰਨ ਨਾਲ ਆਵਾਜਾਈ ਵਿੱਚ ਕੁਝ ਦੇਰ ਲਈ ਵਿਘਨ ਪਿਆ ਸੀ ਪਰ ਉਹਨਾਂ ਵੱਲੋਂ ਤੁਰੰਤ ਗੰਨਾ ਸਾਈਡ ਤੇ ਕਰਵਾ ਕੇ ਆਵਾਜਾਈ ਬਹਾਲ ਕਰਵਾ ਦਿੱਤੀ ਗਈ ਹੈ ਅਤੇ ਹੁਣ ਹਾਈਡਰਾ ਮੰਗਾ ਕੇ ਸੜਕ ਤੋਂ ਟਰਾਲੀ ਸਿੱਧੀ ਕਰਵਾਈ ਜਾ ਰਹੀ ਹੈ।.

Dec. 25, 2025 5:19 p.m. 5
#ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #gurdaspur news #jan punjab news
Watch Special Video
Sponsored
Trending News