ਬੇਰੁਜਗਾਰ ਸਾਂਝਾ ਮੋਰਚਾ ਪੰਜਾਬ ਵੱਲੋਂ ਡੀ ਸੀ ਦਫਤਰ ਦੇ ਅੱਗੇ ਲਾਇਆ ਗਿਆ ਪੱਕਾ ਮੋਰਚਾ

Author : Sunder Lal

ਬੇਰੁਜਗਾਰ ਸਾਂਝਾ ਮੋਰਚਾ ਪੰਜਾਬ ਵੱਲੋਂ ਡੀ ਸੀ ਦਫਤਰ ਦੇ ਅੱਗੇ ਲਾਇਆ ਗਿਆ ਪੱਕਾ ਮੋਰਚਾ,,,,, ਪੰਜਾਬ ਸਰਕਾਰ ਹਰ ਫਰੰਟ ਤੇ ਪੂਰੀ ਤਰਾਂ ਫੇਲ,,,,,, ਸਾਡੇ ਵਿਚੋਂ ਹਰ ਸਾਲ ਹੋ ਰਹੇ ਹਨ 18 ਤੋਂ 20% ਅਧਿਆਪਕ ਓਵਰ ਏਜ,,,,,,, ਐਂਕਰ ਲਿੰਕ -- ਪੰਜਾਬ ਦਾ ਸੂਬਾ ਦੇਖਿਆ ਜਾਵੇ ਤਾਂ ਧਰਨਿਆ ਦਾ ਸੂਬਾ ਬਣ ਕੇ ਰਹਿ ਗਿਆ ਹੈ ਹਰ ਰੋਜ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਰੋਡ ਜਾਮ ਹੀ ਰਹਿੰਦੇ ਨੇ ।

ਤਸਵੀਰਾਂ ਸੰਗਰੂਰ ਦੀਆਂ ਹਨ ਜੌ ਇਹ ਸੱਚ ਬਿਆਨ ਕਰਦੀਆਂ ਹਨ ਕੇ ਕਿਸ ਤਰਾਂ ਪੰਜਾਬ ਦੇ ਲੋਕ ਸਰਕਾਰਾਂ ਤੋਂ ਤੰਗ ਆ ਕੇ ਪੀਸ ਰਹੇ ਹਨ ਇਹ ਧਰਨਾ ਜੋਂ ਸ਼ਾਂਤ ਮਈ ਢੰਗ ਦੇ ਨਾਲ ਡੀ ਸੀ ਦਫਤਰ ਸੰਗਰੂਰ ਦੇ ਅੱਗੇ ਬੇਰੁਜਗਾਰ ਸਾਂਝਾ ਮੋਰਚੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਲਈ ਲਗਾਇਆ ਗਿਆ ਹੈ। ਓਹਨਾ ਦੁਆਰਾ ਕਿਹਾ ਹਾ ਰਿਹਾ ਹੈ ਕੇ ਅਸੀਂ ਬਹੁਤ ਸਾਲਾਂ ਤੋਂ ਇਹ ਸੰਘਰਸ਼ ਲੜ ਰਹੇ ਹਾਂ ਪਰ ਕੋਈ ਵੀ ਹੱਲ ਨਹੀਂ ਨਿਕਲ ਰਿਹਾ ਓਹਨਾ ਕਿਹਾ ਕਿ ਜਦੋਂ ਵੀ ਅਸੀ ਧਰਨਾ ਲਾਉਣੇ ਹਾਂ ਤਾਂ ਸਾਡੇ ਉਪਰ ਪੁਲਿਸ ਪ੍ਰਸ਼ਾਸ਼ਨ ਦੁਆਰਾ ਤਸ਼ੱਦਦ ਢਾਹਿਆ ਗਿਆ ਸਾਡੇ ਉਪਰ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ

ਸਿਰਫ ਏਥੇ ਹੋਣਾ ਨਹੀਂ ਸਾਡੀਆਂ ਭੈਣਾਂ ਦੀਆਂ ਸਿਰ ਤੋਂ ਚੁੰਨੀਆਂ ਪੈਰਾ ਥੱਲੇ ਰੋਲੀਆਂ ਗਈਆਂ ਬਹੁਤ ਵਾਰ ਸਾਡੇ ਨਾਲ ਮੀਟਿੰਗਾ ਦੇ ਵਾਅਦੇ ਕੀਤੇ ਗਏ ਪਰ ਜਦੋਂ ਅਸੀਂ ਚੰਡੀਗੜ੍ਹ ਪਹੁੰਚਦੇ ਤਾਂ ਮੀਟਿੰਗ ਕੈਂਸਲ ਕੀਤੀ ਜਾਂਦੀ ਹੈ ਇਸ ਤਰਾਂ ਕਿਉਂ ਅਸੀਂ ਆਪਣੇ ਹੱਕ ਮੰਗਦੇ ਹਾਂ ਨਾ ਕਿ ਭੀਖ । ਹਰ ਸਾਲ ਸਾਡੇ ਵਿਚੋਂ 18 ਤੋਂ 20 ਪ੍ਰਤੀਸ਼ਤ ਓਵਰ ਏਜ ਹੋ ਜਾਂਦੇ ਹਨ ਅਸੀਂ ਚਾਹੁੰਨੇ ਹਾਂ ਕਿ ਜੋਂ ਓਵਰ ਏਜ ਹੋ ਰਹੇ ਹਨ ਓਹਨਾ ਦੀ ਉਮਰ ਦੀ ਹੱਦ ਵਧਾਈ ਜਾਵੇ ਪਰ ਇਹ ਸਰਕਾਰ ਨਹੀਂ ਸੁਣ ਰਹੀ ਉਲਟਾ ਸਾਡੇ ਉਪਰ ਤਸ਼ੱਦਦ ਢਾਹ ਰਹੀ ਹੈ

ਇਹ ਸਰਕਾਰ ਹਰ ਫਰੰਟ ਦੇ ਉਪਰ ਫੇਲ ਹੈ 2027 ਤਾਂ ਬਹੁਤ ਦੂਰ ਹੈ ਸਾਨੂੰ ਲਗਦਾ 1 ਸਾਲ ਦੇ ਅੰਦਰ ਹੀ ਇਹ ਸਰਕਾਰ ਖਤਮ ਹੋ ਜਾਵੇਗੀ ਅਸੀ ਤਾਂ ਤਾਂ ਵੋਟਾਂ ਪਾਈਆਂ ਸਨ ਕੇ ਇਹ ਸਰਕਾਰ ਆਮ ਆਦਮੀ ਦੀ ਸਰਕਾਰ ਹੈ ਪਰ ਸਾਨੂੰ ਨਹੀਂ ਪਤਾ ਸੀ ਕਿ ਇਹ ਸਾਨੂੰ ਹੀ ਡੰਗੇ ਗੀ । ਸਾਡਾ ਆਉਣ ਵਾਲਾ ਸੰਘਰਸ਼ ਹੋਰ ਤੇਜ ਹੋਵੇਗਾ ਜਿਸਦੀ ਜਿੰਮੇਵਾਰ ਇਹ ਸਰਕਾਰ ਹੋਵੇਗੀ ।

Dec. 25, 2025 4:26 p.m. 5
#ਜਨ ਪੰਜਾਬ #ਪੰਜਾਬ ਖ਼ਬਰਾਂ
Watch Special Video
Sponsored
Trending News