ਦਿੱਲੀ ’ਚ ਵੱਡਾ ਹਾਦਸਾ; DTC ਬੱਸ ਨੇ ਰਾਹਗੀਰਾਂ ਨੂੰ ਦਰੜਿਆ; 2 ਲੋਕਾਂ ਦੀ ਮੌਤ

ਦਿੱਲੀ ’ਚ ਵੱਡਾ ਹਾਦਸਾ; DTC ਬੱਸ ਨੇ ਰਾਹਗੀਰਾਂ ਨੂੰ ਦਰੜਿਆ; 2 ਲੋਕਾਂ ਦੀ ਮੌਤ

Post by : Jan Punjab Bureau

March 10, 2026 12:21 p.m. 126

ਦਿੱਲੀ ਦੇ ਬਾਹਰੀ ਜ਼ਿਲ੍ਹੇ ਨੰਗਲੋਈ ਨਜਫਗੜ੍ਹ ਰੋਡ ‘ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਤੇਜ਼ ਰਫ਼ਤਾਰ ਡੀਟੀਸੀ ਬੱਸ ਨੇ ਪੈਦਲ ਚੱਲਣ ਵਾਲਿਆਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਇੱਕ ਈ-ਰਿਕਸ਼ਾ ਸਵਾਰ ਅਤੇ ਇੱਕ ਸਕੂਟਰ ਸਵਾਰ ਸਮੇਤ ਤਿੰਨ ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ।

ਹਾਦਸੇ ਤੋਂ ਬਾਅਦ ਇਲਾਕੇ ਵਿੱਚ ਤਣਾਅ ਫੈਲ ਗਿਆ। ਗੁੱਸੇ ਵਿੱਚ ਆਈ ਭੀੜ ਨੇ ਬੱਸ ਦੀ ਭੰਨਤੋੜ੍ਹ ਕੀਤੀ ਅਤੇ ਉਸ ਵਿੱਚ ਅੱਗ ਲਗਾ ਦਿੱਤੀ। ਸੂਚਨਾ ਮਿਲਣ ‘ਤੇ ਦਿੱਲੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ।

ਇਸ ਦੇ ਬਾਵਜੂਦ, ਭੀੜ ਨੇ ਹੋਰ ਬੱਸਾਂ ਨੂੰ ਰੋਕਿਆ ਅਤੇ ਉਨ੍ਹਾਂ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਰਿਪੋਰਟਾਂ ਮੁਤਾਬਕ, ਗੁੱਸੇ ਵਿੱਚ ਆਈ ਭੀੜ ਨੇ ਤਿੰਨ ਤੋਂ ਚਾਰ ਬੱਸਾਂ ਦੀਆਂ ਖਿੜਕੀਆਂ ਤੋੜ ਦਿੱਤੀਆਂ। ਪੁਲਿਸ ਦੇ ਮੌਕੇ ‘ਤੇ ਪਹੁੰਚਣ ਤੋਂ ਬਾਅਦ ਹੀ ਸਥਿਤੀ ਸ਼ਾਂਤ ਹੋਈ। 

ਪੁਲਿਸ ਨੇ ਭੀੜ ਨੂੰ ਭਰੋਸਾ ਦਿੱਤਾ ਕਿ ਹਾਦਸੇ ਵਾਲੀ ਬੱਸ ਦੇ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਲੋਕ ਸ਼ਾਂਤ ਹੋ ਗਏ, ਪਰ ਸਥਿਤੀ ‘ਤੇ ਨਿਗਰਾਨੀ ਬਣਾਈ ਰੱਖਣ ਲਈ ਹਾਦਸੇ ਵਾਲੀ ਥਾਂ ‘ਤੇ ਬੱਸ ਤਾਇਨਾਤ ਕਰ ਦਿੱਤੀ ਗਈ ਹੈ।

 

 

#ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ #latest news punjab
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਦੇਸ਼ - ਅਪਰਾਧ अपडेट्स