ਕੈਨੇਡਾ ਨੇ ਭਾਰਤ ਨੂੰ ਯੂਰੇਨੀਅਮ ਸਪਲਾਈ ਕਰਨ ਦਾ ਐਲਾਨ, ਮੋਦੀ-ਕਾਰਨੀ ਦੀ ਹੈਦਰਾਬਾਦ ਹਾਊਸ 'ਚ ਮੁਲਾਕਾਤ

ਕੈਨੇਡਾ ਨੇ ਭਾਰਤ ਨੂੰ ਯੂਰੇਨੀਅਮ ਸਪਲਾਈ ਕਰਨ ਦਾ ਐਲਾਨ, ਮੋਦੀ-ਕਾਰਨੀ ਦੀ ਹੈਦਰਾਬਾਦ ਹਾਊਸ 'ਚ ਮੁਲਾਕਾਤ

Post by : Jan Punjab Bureau

March 3, 2026 10:15 a.m. 212

ਭਾਰਤ ਦੌਰੇ 'ਤੇ ਆਏ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਨਾਲ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਕੀਤੀ ਹੈ। ਸੋਮਵਾਰ ਸਵੇਰੇ ਹੈਦਰਾਬਾਦ ਹਾਊਸ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੇ ਬਾਅਦ, ਕੈਨੇਡਾ ਨੇ ਭਾਰਤ ਨੂੰ ਯੂਰੇਨੀਅਮ ਸਪਲਾਈ ਕਰਨ ਦਾ ਐਲਾਨ ਕੀਤਾ ਹੈ।

PM ਮੋਦੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੇ ਨਿਵੇਸ਼ ਅਤੇ ਵਪਾਰ ਸੰਬੰਧੀ ਮੁੱਦਿਆਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸਿਵਲ ਪ੍ਰਮਾਣੂ ਊਰਜਾ ਖੇਤਰ ਵਿੱਚ ਯੂਰੇਨੀਅਮ ਦੀ ਲੰਬੇ ਸਮੇਂ ਲਈ ਸਪਲਾਈ 'ਤੇ ਇਤਿਹਾਸਕ ਸਮਝੌਤਾ ਹੋਇਆ ਹੈ। ਇਸ ਸਮਝੌਤੇ ਨਾਲ ਦੋਹਾਂ ਦੇਸ਼ਾਂ ਵਿੱਚ ਨਵੇਂ ਰੋਜ਼ਗਾਰ ਮੌਕੇ ਬਣਨਗੇ।  PM ਮੋਦੀ ਨੇ ਕਿਹਾ ਕਿ ਛੋਟੇ ਮਾਡਿਊਲਰ ਰਿਐਕਟਰਾਂ ਅਤੇ ਉੱਨਤ ਰਿਐਕਟਰ ਤਕਨਾਲੋਜੀ 'ਤੇ ਸਹਿਯੋਗ ਵੀ ਦਿੱਤਾ ਜਾਵੇਗਾ। ਇਸਦੇ ਨਾਲ-ਨਾਲ ਖੇਤੀਬਾੜੀ, ਤਕਨਾਲੋਜੀ ਅਤੇ ਖੁਰਾਕ ਸੁਰੱਖਿਆ ਖੇਤਰ ਵਿੱਚ ਵੀ ਭਾਰਤ-ਕੈਨੇਡਾ ਸਹਿਯੋਗ ਵਧੇਗਾ।

ਪੱਛਮੀ ਏਸ਼ੀਆ ਦੇ ਸੰਦਰਭ ਵਿੱਚ PM ਮੋਦੀ ਨੇ ਕਿਹਾ ਕਿ ਭਾਰਤ ਖੇਤਰ ਵਿੱਚ ਤਣਾਅ ਦੇ ਮਾਮਲੇ ਵਿੱਚ ਚਿੰਤਤ ਹੈ ਅਤੇ ਦੁਨੀਆ 'ਚ ਸ਼ਾਂਤੀ ਅਤੇ ਸਥਿਰਤਾ ਲਈ ਹਰ ਸਮੱਸਿਆ ਦਾ ਹੱਲ ਗੱਲਬਾਤ ਰਾਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਅਤੇ ਕੱਟਰਤਾ ਸਿਰਫ ਦੋਹਾਂ ਦੇਸ਼ਾਂ ਲਈ ਨਹੀਂ, ਸਗੋਂ ਸਾਰੀ ਮਨੁੱਖਤਾ ਲਈ ਚੁਣੌਤੀ ਹੈ। ਇਸ ਲਈ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਦੋਹਾਂ ਦੇਸ਼ਾਂ ਨੂੰ ਨੇੜਲਾ ਸਹਿਯੋਗ ਜ਼ਰੂਰੀ ਹੈ।
ਮੋਦੀ ਨੇ ਇਹ ਵੀ ਐਲਾਨ ਕੀਤਾ ਕਿ ਭਾਰਤ ਵਿੱਚ ‘ਭਾਰਤ-ਕੈਨੇਡਾ ਪਲਸ ਪ੍ਰੋਟੀਨ ਸੈਂਟਰ ਆਫ਼ ਐਕਸੀਲੈਂਸ’ ਸਥਾਪਿਤ ਕੀਤਾ ਜਾਵੇਗਾ। ਰੱਖਿਆ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਦੋਹਾਂ ਦੇਸ਼ ਰੱਖਿਆ ਉਦਯੋਗ, ਸਮੁੰਦਰੀ ਖੇਤਰ ਜਾਗਰੂਕਤਾ ਅਤੇ ਫੌਜੀ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਗੇ। ਇਸ ਲਈ ਭਾਰਤ-ਕੈਨੇਡਾ ਰੱਖਿਆ ਗੱਲਬਾਤ ਸ਼ੁਰੂ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।

10 ਸਾਲਾਂ ਲਈ ਯੂਰੇਨੀਅਮ ਸਪਲਾਈ ਸਮਝੌਤਾ
ਮੁੱਖ ਮੰਤਵ ਪ੍ਰਧਾਨ ਮੰਤਰੀ ਕਾਰਨੀ ਦੀ ਭਾਰਤ ਫੇਰੀ ਦਾ 10 ਸਾਲਾਂ ਲਈ ਯੂਰੇਨੀਅਮ ਸਪਲਾਈ ਸਮਝੌਤਾ ਹੈ। ਇਹ ਸੌਦਾ ਲਗਭਗ 3 ਬਿਲੀਅਨ ਡਾਲਰ ਦਾ ਹੋ ਸਕਦਾ ਹੈ। ਯਾਦ ਰਹੇ ਕਿ ਕੈਨੇਡਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਯੂਰੇਨੀਅਮ ਉਤਪਾਦਕ ਦੇਸ਼ ਹੈ। 2013 ਵਿੱਚ ਭਾਰਤ-ਕੈਨੇਡਾ ਪ੍ਰਮਾਣੂ ਸਹਿਯੋਗ ਸਮਝੌਤਾ ਲਾਗੂ ਹੋਇਆ ਸੀ, ਜਿਸ ਤੋਂ ਬਾਅਦ ਕੈਨੇਡਾ ਨੇ ਭਾਰਤ ਨੂੰ ਯੂਰੇਨੀਅਮ ਸਪਲਾਈ ਕਰਨੀ ਸ਼ੁਰੂ ਕੀਤੀ। ਭਾਰਤ ਹੁਣ ਆਪਣੇ ਤੇਜ਼ੀ ਨਾਲ ਵਧ ਰਹੇ ਪ੍ਰਮਾਣੂ ਊਰਜਾ ਖੇਤਰ ਲਈ ਹੋਰ ਯੂਰੇਨੀਅਮ ਖਰੀਦਣਾ ਚਾਹੁੰਦਾ ਹੈ।

 

 

#World News #ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਰਾਸ਼ਟਰੀ ਸਿਆਸਤ अपडेट्स