Post by : Jan Punjab Bureau
ਬਿਹਾਰ ਦੀ ਰਾਜਨੀਤੀ ‘ਚ ਇੱਕ ਵੱਡੀ ਚਰਚਾ ਜਨਮ ਲੈ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਜਲਦ ਹੀ ਰਾਜ ਸਭਾ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ। ਜਾਣਕਾਰੀ ਮੁਤਾਬਕ, ਉਹ ਵੀਰਵਾਰ ਨੂੰ ਪਟਨਾ ਵਿੱਚ ਰਾਜ ਸਭਾ ਲਈ ਆਪਣਾ ਨਾਮਜ਼ਦਗੀ ਪੱਤਰ ਭਰਨਗੇ।
ਇਸ ਦੇ ਨਾਲ ਹੀ ਰਾਜਨੀਤਿਕ ਮੰਡਲਾਂ ਵਿੱਚ ਇਹ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਦੇ ਰਾਜ ਸਭਾ ਜਾਣ ਦੀ ਸਥਿਤੀ ਵਿੱਚ ਬਿਹਾਰ ਨੂੰ ਜਲਦੀ ਨਵਾਂ ਮੁੱਖ ਮੰਤਰੀ ਮਿਲ ਸਕਦਾ ਹੈ। ਇਸ ਮਾਮਲੇ ਨੂੰ ਲੈ ਕੇ ਨਿਤੀਸ਼ ਕੁਮਾਰ ਨੇ ਖੁਦ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਰਾਹੀਂ ਰਾਜ ਸਭਾ ਚੋਣ ਲੜਨ ਦੀ ਆਪਣੀ ਆਪਣੀ ਇੱਛਾ ਜਾਹਿਰ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ ਬਿਹਾਰ ਦੀ ਜਨਤਾ ਨੇ ਉਨ੍ਹਾਂ ’ਤੇ ਲਗਾਤਾਰ ਵਿਸ਼ਵਾਸ ਅਤੇ ਸਮਰਥਨ ਬਣਾਈ ਰੱਖਿਆ ਹੈ। ਇਸ ਵਿਸ਼ਵਾਸ ਦੀ ਤਾਕਤ ਨਾਲ ਹੀ ਉਨ੍ਹਾਂ ਨੂੰ ਬਿਹਾਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਆਪਣੇ ਸੰਸਦੀ ਕਰੀਅਰ ਦੀ ਸ਼ੁਰੂਆਤ ਤੋਂ ਹੀ, ਮੈਂ ਬਿਹਾਰ ਵਿਧਾਨ ਸਭਾ ਅਤੇ ਸੰਸਦ ਦੇ ਦੋਵਾਂ ਸਦਨਾਂ ਦਾ ਮੈਂਬਰ ਬਣਨ ਦੀ ਇੱਛਾ ਰੱਖਦਾ ਹਾਂ। ਇਸ ਸਬੰਧ ਵਿੱਚ, ਮੈਂ ਇਸ ਚੋਣ ਵਿੱਚ ਰਾਜ ਸਭਾ ਦਾ ਮੈਂਬਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਮੈਂ ਤੁਹਾਨੂੰ ਦਿਲੋਂ ਭਰੋਸਾ ਦਿਵਾਉਂਦਾ ਹਾਂ ਕਿ ਤੁਹਾਡੇ ਨਾਲ ਇਹ ਰਿਸ਼ਤਾ ਭਵਿੱਖ ਵਿੱਚ ਵੀ ਜਾਰੀ ਰਹੇਗਾ ਅਤੇ ਇੱਕ ਵਿਕਸਤ ਬਿਹਾਰ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਮੇਰੀ ਵਚਨਬੱਧਤਾ ਅਟੁੱਟ ਰਹੇਗੀ। ਹਾਲਾਂਕਿ ਇਸ ਸੰਬੰਧੀ ਆਗਾਮੀ ਰਾਜਨੀਤਿਕ ਤਸਵੀਰ ਕੀ ਹੋਵੇਗੀ, ਇਸ ਬਾਰੇ ਅਧਿਕਾਰਿਕ ਤੌਰ ’ਤੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਫਿਰ ਵੀ ਬਿਹਾਰ ਦੀ ਰਾਜਨੀਤੀ ਵਿੱਚ ਇਸ ਮਾਮਲੇ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪੁਤਿਨ ਨਾਲ ਫੋਨ ‘ਤੇ ਕੀਤੀ ਗੱਲਬਾਤ...
ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਈਰਾਨ ਟਕਰਾਅ ਤੇ ਗੱਲਬਾਤ ਕੀਤੀ, ਵਿਸ਼ਵਵਿਆਪੀ ਊਰਜਾ ਸਪਲਾਈ ਤ
ਜੰਮੂ-ਕਸ਼ਮੀਰ ਦੇ ਨੌਸ਼ਹਿਰਾ ‘ਚ 1 ਅੱਤਵਾਦੀ ਢੇਰ, ਦੂਜੇ ਦੀ ਭਾਲ ਜਾਰੀ...
ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਵਿੱਚ ਸੁਰੱਖਿਆ ਦਲਾਂ ਨੇ ਇੱਕ ਅੱਤਵਾਦੀ ਨੂੰ ਮਾਰਿਆ, ਦੂਜੇ ਦੀ ਭਾਲ ਜਾਰੀ ਹੈ। ਸਥਾਨਕ ਸੁਰੱਖਿ
CM ਮਾਨ ਨੇ PM ਮੋਦੀ ‘ਤੇ ਸਾਧਿਆ ਨਿਸ਼ਾਨਾ, ਕਿਹਾ- PM ਮੋਦੀ ਨੇ ਚਾਹ ਵੇਚ...
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ PM ਮੋਦੀ 'ਤੇ ਤਿੱਖਾ ਹਮਲਾ ਕੀਤਾ, ਦੋਸ਼ ਲਾਇਆ ਕਿ ਚਾਹ ਵੇਚਦੇ ਹੋਏ ਦੇਸ਼ ਦੀ ਸੇਵ
ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਸੁਖਪਾਲ ਖਹਿਰਾ ਨੇ CM ਮਾਨ ‘ਤੇ ਕੀਤਾ ਤਿ...
ਸੋਸ਼ਲ ਮੀਡੀਆ ਲਾਈਵ ਵਿੱਚ ਸੁਖਪਾਲ ਖਹਿਰਾ ਨੇ CM ਮਾਨ 'ਤੇ ਤਿੱਖੇ ਦੋਸ਼ ਲਗਾਏ, ਸਰਕਾਰ ਦੀਆਂ ਨੀਤੀਆਂ ਅਤੇ ਵਿਧਾਨ ਸਭਾ ਕਾ
ਆਦਮਪੁਰ ਪਹੁੰਚੇ CM ਮਾਨ, ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ...
ਆਦਮਪੁਰ ‘ਚ ਸੀਐਮ ਭਗਵੰਤ ਮਾਨ ਨੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਤੁਰੰਤ ਹੱਲ ਲਈ ਪ੍ਰਸ਼ਾਸਨ ਨੂੰ
BSF ਦੀ ਵੱਡੀ ਕਾਰਵਾਈ, ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ...
ਖੇਮਕਰਨ ਸਰਹੱਦ ‘ਤੇ ਬੀ.ਐਸ.ਐਫ਼ ਦੀ ਕਾਰਵਾਈ ਦੌਰਾਨ ਪਾਕਿਸਤਾਨੀ ਘੁਸਪੈਠੀਆ ਮਾਰਿਆ ਗਿਆ। ਤਸਕਰੀ ਦੀ ਕੋਸ਼ਿਸ਼ ਨਾਕਾਮ, ਸ਼ੱ
ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ, ਖੰਨਾ ‘ਤੇ ਜਗਰਾਓਂ ਨੂੰ ਬਣਾਇਆ ਜਾਵ...
ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਖੰਨਾ ਵਿੱਚ ਹੋਈ। ਸੁਖਬੀਰ ਬਾਦਲ ਨੇ ਸਰਕਾਰ ਨੂੰ ਘੇਰਿਆ ਅਤੇ ਕਾਨੂੰਨ-ਵਿਵਸਥਾ, ਨਸ਼ੇ ਅਤੇ