IND vs ENG U19: ਭਾਰਤ ਨੇ ਛੇਵੀਂ ਵਾਰ ਜਿੱਤਿਆ ਅੰਡਰ-19 ਵਿਸ਼ਵ ਕੱਪ, ਇੰਗਲੈਂਡ ਨੂੰ 100 ਦੌੜਾਂ ਨਾਲ ਹਰਾਇਆ

IND vs ENG U19: ਭਾਰਤ ਨੇ ਛੇਵੀਂ ਵਾਰ ਜਿੱਤਿਆ ਅੰਡਰ-19 ਵਿਸ਼ਵ ਕੱਪ, ਇੰਗਲੈਂਡ ਨੂੰ 100 ਦੌੜਾਂ ਨਾਲ ਹਰਾਇਆ

Post by : Jan Punjab Bureau

Feb. 7, 2026 10:06 a.m. 256

ਭਾਰਤ ਨੇ 2026 ਦੇ ਅੰਡਰ-19 ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਫਾਈਨਲ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ 100 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਦਿੱਤਾ। ਇਹ ਭਾਰਤ ਲਈ ਛੇਵਾਂ ਅੰਡਰ-19 ਵਿਸ਼ਵ ਕੱਪ ਖਿਤਾਬ ਹੈ। 14 ਸਾਲਾ ਵੈਭਵ ਸੂਰਿਆਵੰਸ਼ੀ ਨੇ ਸਿਰਫ਼ 80 ਗੇਂਦਾਂ 'ਤੇ 175 ਦੌੜਾਂ ਬਣਾਈਆਂ, ਜਿਸ ਵਿੱਚ 15 ਛੱਕੇ ਅਤੇ 15 ਚੌਕੇ ਸ਼ਾਮਲ ਸਨ। ਇਸ ਜਿੱਤ ਵਿੱਚ ਵੈਭਵ ਦੀ ਧਮਾਕੇਦਾਰ ਪਾਰੀ ਅਤੇ ਟੀਮ ਦੀ ਮਜ਼ਬੂਤ ਗੇਂਦਬਾਜ਼ੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ।

ਮੈਚ ਦਾ ਵੇਰਵਾ

6 ਫਰਵਰੀ 2026 ਨੂੰ ਹਰਾਰੇ ਦੇ ਸਪੋਰਟਸ ਕਲੱਬ ਵਿੱਚ ਹੋਏ ਫਾਈਨਲ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਪੂਰੇ 50 ਓਵਰਾਂ ਵਿੱਚ 9 ਵਿਕਟਾਂ ਖੋ ਕੇ 411 ਦੌੜਾਂ ਦਾ ਭਾਰੀ ਸਕੋਰ ਬਣਾਇਆ। ਇਸ ਦੌਰਾਨ ਕਪਤਾਨ ਆਯੁਸ਼ ਮਹਾਤਰੇ ਨੇ 53 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ।

ਇੰਗਲੈਂਡ ਨੂੰ ਜਿੱਤਣ ਲਈ 412 ਦੌੜਾਂ ਦਾ ਟੀਚਾ ਮਿਲਿਆ, ਪਰ ਉਹ 40.2 ਓਵਰਾਂ ਵਿੱਚ ਸਿਰਫ਼ 311 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤੀ ਬੌਲਰਾਂ ਨੇ ਆਪਣੀ ਸ਼ਾਨਦਾਰ ਬੌਲਿੰਗ ਨਾਲ ਇੰਗਲੈਂਡ ਦੀ ਟੀਮ ਨੂੰ ਕਾਬੂ ਵਿੱਚ ਰੱਖਿਆ। ਜੇਮਸ ਮਿੰਟੋ ਨੇ ਇੰਗਲੈਂਡ ਲਈ 3 ਵਿਕਟਾਂ ਲਈ, ਜਦੋਂ ਕਿ ਐਲੇਕਸ ਗ੍ਰੀਨ ਅਤੇ ਸੇਬੇਸਟੀਅਨ ਮੋਰਗਨ ਨੇ 2-2 ਵਿਕਟਾਂ ਲਈਆਂ।

ਭਾਰਤ ਦੀ ਟੀਮ ਦੀ ਸ਼ਾਨਦਾਰ ਪ੍ਰਦਰਸ਼ਨ

ਭਾਰਤ ਨੇ ਇਸ ਸੈਜ਼ਨ ਵਿੱਚ ਆਪਣੇ ਸਾਰੇ 7 ਮੈਚ ਜਿੱਤੇ ਅਤੇ ਬਿਨਾਂ ਕਿਸੇ ਹਾਰ ਦੇ ਖਿਤਾਬ ਆਪਣੇ ਨਾਮ ਕੀਤਾ। 2022 ਵਿੱਚ ਭਾਰਤ ਨੇ ਵੀ ਫਾਈਨਲ ਵਿੱਚ ਇੰਗਲੈਂਡ ਨੂੰ ਹਰਾਇਆ ਸੀ ਅਤੇ ਇਸ ਵਾਰੀ ਫਿਰ ਇੰਗਲੈਂਡ ਨੂੰ ਮਾਤ ਦੇ ਕੇ ਟੀਮ ਨੇ ਆਪਣੀ ਸ਼ਾਨਦਾਰ ਕਾਬਲਿਯਤ ਸਾਬਤ ਕੀਤੀ।

ਇਸ ਜਿੱਤ ਨਾਲ ਆਯੁਸ਼ ਮਹਾਤਰੇ ਨੇ ਮਹਾਨ ਖਿਡਾਰੀਆਂ ਜਿਵੇਂ ਵਿਰਾਟ ਕੋਹਲੀ, ਮੁਹੰਮਦ ਕੈਫ, ਪ੍ਰਿਥਵੀ ਸ਼ਾਹ, ਯਸ਼ ਢੁੱਲ ਅਤੇ ਉਨਮੁਕਤ ਚੰਦ ਨਾਲ ਆਪਣਾ ਨਾਮ ਜੋੜ ਲਿਆ ਹੈ।

ਖਿਡਾਰੀਆਂ ਦਾ ਵੇਰਵਾ

  • ਵੈਭਵ ਸੂਰਿਆਵੰਸ਼ੀ: 80 ਗੇਂਦਾਂ ‘ਤੇ 175 ਦੌੜਾਂ, 15 ਛੱਕੇ, 15 ਚੌਕੇ

  • ਆਯੁਸ਼ ਮਹਾਤਰੇ (ਕਪਤਾਨ): 53 ਦੌੜਾਂ

  • ਅਭਿਗਿਆਨ ਕੁੰਡੂ: 31 ਗੇਂਦਾਂ ‘ਤੇ 40 ਦੌੜਾਂ

  • ਕਨਿਸ਼ਕ ਚੌਹਾਨ: 20 ਗੇਂਦਾਂ ‘ਤੇ 37 ਦੌੜਾਂ

  • ਐਰੋਨ ਜਾਰਜ: 9 ਦੌੜਾਂ

  • ਖਿਲਨ ਪਟੇਲ: 3 ਦੌੜਾਂ

  • ਹੇਨਿਲ ਪਟੇਲ: 5 ਦੌੜਾਂ

  • ਦੀਪੇਸ਼ ਦੇਵੇਂਦਰਨ ਬਿਨਾਂ ਸਕੋਰ

ਦੋਵੇਂ ਟੀਮਾਂ:

ਭਾਰਤ: ਆਯੁਸ਼ ਮਹਾਤਰੇ (ਕਪਤਾਨ), ਆਰੋਨ ਜਾਰਜ, ਵੈਭਵ ਸੂਰਿਆਵੰਸ਼ੀ, ਵਿਹਾਨ ਮਲਹੋਤਰਾ, ਅਭਿਗਿਆਨ ਕੁੰਡੂ (ਵਿਕੇਟਕੀਪਰ), ਵੇਦਾਂਤ ਤ੍ਰਿਵੇਦੀ, ਆਰ.ਐਸ. ਅੰਬਰੀਸ਼, ਕਨਿਸ਼ਕ ਚੌਹਾਨ, ਖਿਲਨ ਪਟੇਲ, ਹੇਨਿਲ ਪਟੇਲ, ਦੀਪੇਸ਼ ਦੇਵੇਂਦਰਨ।

ਇੰਗਲੈਂਡ: ਥੌਮਸ ਰੇਵ (ਕਪਤਾਨ), ਬੇਨ ਡੌਕਿਨਜ਼, ਜੋਸਫ਼ ਮੋਰਿਸ, ਬੇਨ ਮੇਅਸ, ਕਾਲੇਬ ਫਾਕਨਰ, ਰਾਲਫੀ ਅਲਬਰਟ, ਫਰਹਾਨ ਅਹਿਮਦ, ਸੇਬੇਸਟੀਅਨ ਮੋਰਗਨ, ਜੇਮਸ ਮਿੰਟੋ, ਮੈਨੀ ਲੰਮਸਡਨ, ਐਲੇਕਸ ਗ੍ਰੀਨ।

#Sports #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਖੇਡ | ਮਨੋਰੰਜਨ - ਕ੍ਰਿਕੇਟ अपडेट्स