Post by : Jan Punjab Bureau
ਆਈਸੀਸੀ ਟੀ-20 ਵਿਸ਼ਵ ਕੱਪ 2026 ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲੇ ਮਹੱਤਵਪੂਰਨ ਮੈਚ ਨੂੰ ਲੈ ਕੇ ਵੱਡਾ ਮੋੜ ਆ ਗਿਆ ਹੈ। ਪਾਕਿਸਤਾਨ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪਾਕਿਸਤਾਨੀ ਕ੍ਰਿਕਟ ਟੀਮ ਟੂਰਨਾਮੈਂਟ ਵਿੱਚ ਹਿੱਸਾ ਤਾਂ ਲਵੇਗੀ, ਪਰ 15 ਫਰਵਰੀ ਨੂੰ ਭਾਰਤ ਵਿਰੁੱਧ ਨਿਰਧਾਰਤ ਮੈਚ ਨਹੀਂ ਖੇਡੇਗੀ।
ਇਹ ਫੈਸਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਪਾਕਿਸਤਾਨ ਕ੍ਰਿਕਟ ਬੋਰਡ ਨੇ ਬੰਗਲਾਦੇਸ਼ ਦੇ ਸਮਰਥਨ ਵਿੱਚ ਆਪਣਾ ਸਟੈਂਡ ਲਿਆ ਸੀ। ਬੰਗਲਾਦੇਸ਼ ਵੱਲੋਂ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਮੰਗ ਕੀਤੀ ਗਈ ਸੀ ਕਿ ਉਸਦੇ ਮੈਚ ਭਾਰਤ ਤੋਂ ਬਾਹਰ ਕਰਵਾਏ ਜਾਣ। ਹਾਲਾਂਕਿ ਇਹ ਮੰਗ ਮਨਜ਼ੂਰ ਨਾ ਹੋਣ ’ਤੇ ਪਾਕਿਸਤਾਨ ਨੇ ਖੁੱਲ੍ਹੇ ਤੌਰ ’ਤੇ ਬੰਗਲਾਦੇਸ਼ ਦਾ ਸਮਰਥਨ ਕੀਤਾ।
ਪਾਕਿਸਤਾਨ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਟੀ-20 ਵਿਸ਼ਵ ਕੱਪ 2026 ਵਿੱਚ ਪਾਕਿਸਤਾਨੀ ਟੀਮ ਦੀ ਭਾਗੀਦਾਰੀ ਨੂੰ ਮਨਜ਼ੂਰੀ ਦਿੱਤੀ ਗਈ ਹੈ, ਪਰ ਭਾਰਤ ਵਿਰੁੱਧ 15 ਫਰਵਰੀ ਨੂੰ ਹੋਣ ਵਾਲੇ ਮੈਚ ਵਿੱਚ ਟੀਮ ਹਿੱਸਾ ਨਹੀਂ ਲਵੇਗੀ। ਇਸ ਫੈਸਲੇ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਟੂਰਨਾਮੈਂਟ ਦਾ ਸਭ ਤੋਂ ਵੱਡਾ ਮੈਚ ਹੁਣ ਅਣਸ਼ਚਿਤ ਹੋ ਗਿਆ ਹੈ।
ਇਸਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਸਾਰੇ ਮੈਚ ਭਾਰਤ ਤੋਂ ਬਾਹਰ, ਸ਼੍ਰੀਲੰਕਾ ਵਿੱਚ ਖੇਡੇ ਜਾਣਗੇ। ਇਸ ਫੈਸਲੇ ਦਾ ਟੂਰਨਾਮੈਂਟ ਦੀ ਯੋਜਨਾ, ਪ੍ਰਸਾਰਣ ਅਤੇ ਕ੍ਰਿਕਟ ਪ੍ਰੇਮੀਆਂ ਦੀ ਦਿਲਚਸਪੀ ’ਤੇ ਸਿੱਧਾ ਅਸਰ ਪੈਣ ਦੀ ਸੰਭਾਵਨਾ ਹੈ।
ਕ੍ਰਿਕਟ ਜਗਤ ਵਿੱਚ ਇਸ ਫੈਸਲੇ ਨੂੰ ਹੈਰਾਨੀਜਨਕ ਮੰਨਿਆ ਜਾ ਰਿਹਾ ਹੈ ਅਤੇ ਹੁਣ ਸਭ ਦੀ ਨਜ਼ਰ ਅੰਤਰਰਾਸ਼ਟਰੀ ਕ੍ਰਿਕਟ ਸੰਸਥਾ ਦੇ ਅਗਲੇ ਫੈਸਲੇ ’ਤੇ ਟਿਕੀ ਹੋਈ ਹੈ ਕਿ ਇਸ ਸਥਿਤੀ ਨਾਲ ਕਿਵੇਂ ਨਜਿੱਠਿਆ ਜਾਵੇਗਾ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪੁਤਿਨ ਨਾਲ ਫੋਨ ‘ਤੇ ਕੀਤੀ ਗੱਲਬਾਤ...
ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਈਰਾਨ ਟਕਰਾਅ ਤੇ ਗੱਲਬਾਤ ਕੀਤੀ, ਵਿਸ਼ਵਵਿਆਪੀ ਊਰਜਾ ਸਪਲਾਈ ਤ
ਜੰਮੂ-ਕਸ਼ਮੀਰ ਦੇ ਨੌਸ਼ਹਿਰਾ ‘ਚ 1 ਅੱਤਵਾਦੀ ਢੇਰ, ਦੂਜੇ ਦੀ ਭਾਲ ਜਾਰੀ...
ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਵਿੱਚ ਸੁਰੱਖਿਆ ਦਲਾਂ ਨੇ ਇੱਕ ਅੱਤਵਾਦੀ ਨੂੰ ਮਾਰਿਆ, ਦੂਜੇ ਦੀ ਭਾਲ ਜਾਰੀ ਹੈ। ਸਥਾਨਕ ਸੁਰੱਖਿ
CM ਮਾਨ ਨੇ PM ਮੋਦੀ ‘ਤੇ ਸਾਧਿਆ ਨਿਸ਼ਾਨਾ, ਕਿਹਾ- PM ਮੋਦੀ ਨੇ ਚਾਹ ਵੇਚ...
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ PM ਮੋਦੀ 'ਤੇ ਤਿੱਖਾ ਹਮਲਾ ਕੀਤਾ, ਦੋਸ਼ ਲਾਇਆ ਕਿ ਚਾਹ ਵੇਚਦੇ ਹੋਏ ਦੇਸ਼ ਦੀ ਸੇਵ
ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਸੁਖਪਾਲ ਖਹਿਰਾ ਨੇ CM ਮਾਨ ‘ਤੇ ਕੀਤਾ ਤਿ...
ਸੋਸ਼ਲ ਮੀਡੀਆ ਲਾਈਵ ਵਿੱਚ ਸੁਖਪਾਲ ਖਹਿਰਾ ਨੇ CM ਮਾਨ 'ਤੇ ਤਿੱਖੇ ਦੋਸ਼ ਲਗਾਏ, ਸਰਕਾਰ ਦੀਆਂ ਨੀਤੀਆਂ ਅਤੇ ਵਿਧਾਨ ਸਭਾ ਕਾ
ਆਦਮਪੁਰ ਪਹੁੰਚੇ CM ਮਾਨ, ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ...
ਆਦਮਪੁਰ ‘ਚ ਸੀਐਮ ਭਗਵੰਤ ਮਾਨ ਨੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਤੁਰੰਤ ਹੱਲ ਲਈ ਪ੍ਰਸ਼ਾਸਨ ਨੂੰ
BSF ਦੀ ਵੱਡੀ ਕਾਰਵਾਈ, ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ...
ਖੇਮਕਰਨ ਸਰਹੱਦ ‘ਤੇ ਬੀ.ਐਸ.ਐਫ਼ ਦੀ ਕਾਰਵਾਈ ਦੌਰਾਨ ਪਾਕਿਸਤਾਨੀ ਘੁਸਪੈਠੀਆ ਮਾਰਿਆ ਗਿਆ। ਤਸਕਰੀ ਦੀ ਕੋਸ਼ਿਸ਼ ਨਾਕਾਮ, ਸ਼ੱ
ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ, ਖੰਨਾ ‘ਤੇ ਜਗਰਾਓਂ ਨੂੰ ਬਣਾਇਆ ਜਾਵ...
ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਖੰਨਾ ਵਿੱਚ ਹੋਈ। ਸੁਖਬੀਰ ਬਾਦਲ ਨੇ ਸਰਕਾਰ ਨੂੰ ਘੇਰਿਆ ਅਤੇ ਕਾਨੂੰਨ-ਵਿਵਸਥਾ, ਨਸ਼ੇ ਅਤੇ