Post by : Jan Punjab Bureau
ਸਾਊਥ ਸਿਨੇਮਾ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ ਆਖਰਕਾਰ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਲੰਬੇ ਸਮੇਂ ਦੇ ਅਫੇਅਰ ਅਤੇ ਚਰਚਾਵਾਂ ਤੋਂ ਬਾਅਦ ਦੋਵਾਂ ਨੇ ਰਵਾਇਤੀ ਤਰੀਕੇ ਨਾਲ ਆਪਣੇ ਵਿਆਹ ਦੇ ਰਸਮਾਂ ਪੂਰੇ ਕੀਤੇ। ਇਸ ਦੌਰਾਨ ਵਿਜੇ ਦੇ ਛੋਟੇ ਭਰਾ ਆਨੰਦ ਦੇਵਰਕੋਂਡਾ ਦੀ ਇੱਕ ਭਾਵੁਕ ਪੋਸਟ ਨੇ ਸੋਸ਼ਲ ਮੀਡੀਆ 'ਤੇ ਸਭ ਦਾ ਧਿਆਨ ਖਿੱਚ ਲਿਆ ਹੈ, ਜਿਸ ਵਿੱਚ ਉਨ੍ਹਾਂ ਨੇ ਰਸ਼ਮਿਕਾ ਨੂੰ ਆਪਣੀ 'ਵਦੀਨਾ' (ਭਾਬੀ ) ਕਿਹਾ।
ਆਨੰਦ ਦੇਵਰਕੋਂਡਾ ਦਾ ਭਾਵੁਕ ਸੁਨੇਹਾ
ਵਿਜੇ ਦੇ ਛੋਟੇ ਭਰਾ ਆਨੰਦ ਦੇਵਰਕੋਂਡਾ ਨੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਉਸਨੂੰ ਆਪਣੀ ਭਾਬੀ ਰਸ਼ਮਿਕਾ ਦੇ ਰੂਪ ਵਿੱਚ ਦੁਨੀਆ ਦੀ ਸਭ ਤੋਂ ਦਿਆਲੂ ਅਤੇ ਪਾਜ਼ੇਟਿਵ ਇਨਸਾਨ ਮਿਲੀ ਹੈ। ਉਸਨੇ ਆਪਣੇ ਸੁਨੇਹੇ ਵਿੱਚ ਕਿਹਾ, "ਕਈ ਵਾਰ ਪ੍ਰਸ਼ੰਸਕ ਮੈਨੂੰ ਪੁੱਛਦੇ ਸਨ, 'ਵਦੀਨਾ, ਏਲਾ ਉਨਾਰੂ?' (ਤੁਹਾਡੀ ਭਾਬੀ ਕਿਵੇਂ ਹੈ?) ਅਤੇ ਅੱਜ ਮੇਰੇ ਭਰਾ ਦਾ ਵਿਆਹ ਹੋ ਗਿਆ ਹੈ।"
ਆਨੰਦ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਜਿਸ ਵਿੱਚ ਤਿੰਨੋਂ ਖੁਸ਼ ਅਤੇ ਗਲੇ ਮਿਲੇ ਹੋਏ ਨਜ਼ਰ ਆ ਰਹੇ ਹਨ।
ਰਵਾਇਤੀ ਦੱਖਣੀ ਭਾਰਤੀ ਲਿਬਾਸ ਵਿੱਚ ਜੋੜਾ
ਰਸ਼ਮਿਕਾ ਸੰਤਰੀ ਰੰਗ ਦੀ ਰੇਸ਼ਮੀ ਸਾੜੀ ਅਤੇ Temple Jewellery ਨਾਲ ਸਜੀ ਹੋਈ ਨਜ਼ਰ ਆ ਰਹੀ ਸੀ। ਉਸਨੇ ਵਾਲਾਂ ਵਿੱਚ ਤਾਜ਼ੇ ਫੁੱਲ ਪਹਿਨ ਕੇ ਬ੍ਰਾਈਡਲ ਲੁੱਕ ਪੂਰਾ ਕੀਤਾ। ਵਿਜੇ ਦੇਵਰਕੋਂਡਾ ਨੇ ਰਵਾਇਤੀ ਵੇਸ਼ਟੀ ਅਤੇ ਅੰਗਵਸਤਰਮ ਪਹਿਨਿਆ, ਜਿਸ ਵਿੱਚ ਉਹ ਬੇਹੱਦ ਡੈਸ਼ਿੰਗ ਲੱਗ ਰਹੇ ਸਨ।
ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ
ਪਿਛਲੇ ਕਈ ਸਾਲਾਂ ਤੋਂ ਪ੍ਰਸ਼ੰਸਕ ਇਸ ਜੋੜੇ ਦੇ ਵਿਆਹ ਦੀ ਉਡੀਕ ਕਰ ਰਹੇ ਸਨ। ਜਿਵੇਂ ਹੀ ਆਨੰਦ ਨੇ ਤਸਵੀਰਾਂ ਸਾਂਝੀਆਂ ਕੀਤੀਆਂ, ਸੋਸ਼ਲ ਮੀਡੀਆ 'ਤੇ ਵਧਾਈਆਂ ਦਾ ਹੜ੍ਹ ਆ ਗਿਆ। ਹੁਣ ਵਿਜੇ ਅਤੇ ਰਸ਼ਮਿਕਾ ਨੂੰ ਅਧਿਕਾਰਤ ਤੌਰ 'ਤੇ ਮਿਸਟਰ ਐਂਡ ਮਿਸਿਜ਼ ਦੇਵਰਕੋਂਡਾ ਕਿਹਾ ਜਾ ਰਿਹਾ ਹੈ।
South Africa Road Accident: ਦੋ ਮਿੰਨੀਬੱਸ ਟੈਕਸੀਆਂ ਦੀ ਟੱਕਰ, 21 ...
ਦੱਖਣੀ ਅਫ਼ਰੀਕਾ ਦੇ ਵੈਸਟਰਨ ਕੇਪ ਵਿੱਚ ਦੋ ਮਿੰਨੀਬੱਸ ਟੈਕਸੀਆਂ ਦੀ ਟੱਕਰ ਤੋਂ ਬਾਅਦ 21 ਲੋਕਾਂ ਦੀ ਮੌਤ, ਕਈ ਜ਼ਖਮੀ
Gurdaspur Bus Accident: ਬਰਨਾਲਾ ਨੇੜੇ ਸੜਕ ਤੋਂ ਹੇਠਾਂ ਪਲਟੀ ਮੁੱਖ ...
ਗੁਰਦਾਸਪੁਰ ਦੇ ਬਰਨਾਲਾ ਨੇੜੇ ਮੁੱਖ ਮੰਤਰੀ ਤੀਰਥ ਯਾਤਰਾ ਦੀ ਬੱਸ ਪਲਟੀ। ਬੱਸ ਵਿੱਚ ਸ਼ਰਧਾਲੂ ਨਹੀਂ ਸਨ, ਡਰਾਈਵਰ ਤੇ ਦੋ ਸ
Amritsar Illegal Arms Supply Network ਦਾ ਪਰਦਾਫਾਸ਼, 2 AK-47 ਸਮ...
ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਨੈੱਟਵਰਕ ਦਾ ਪਰਦਾਫਾਸ਼, 3 ਮੁਲਜ਼ਮ ਗ੍ਰਿਫ਼ਤਾਰ; 2 AK-47, ਮੈਗਜ਼ੀਨ ਅਤੇ 50 ਕਾ
AAP ਦਾ ਵੱਡਾ ਫੈਸਲਾ: CM Bhagwant Mann ਤੇ ਹਰਪਾਲ ਚੀਮਾ ਨੂੰ PAC ’ਚ...
AAP ਨੇ CM ਭਗਵੰਤ ਮਾਨ ਅਤੇ ਹਰਪਾਲ ਚੀਮਾ ਨੂੰ PAC ਵਿੱਚ ਸ਼ਾਮਲ ਕੀਤਾ, ਚੋਣਾਂ ਤੋਂ ਪਹਿਲਾਂ ਪਾਰਟੀ ਦੀ ਰਣਨੀਤੀ ਨੂੰ ਮਿਲ
Tech Layoffs ਦਾ ਵੱਡਾ ਝਟਕਾ, Samsung ਸਮੇਤ ਕਈ ਕੰਪਨੀਆਂ ’ਚ ਨੌਕਰੀਆ...
Samsung ਸਮੇਤ ਵੱਡੀਆਂ ਟੈਕ ਕੰਪਨੀਆਂ ਵਿੱਚ ਛਾਂਟੀਆਂ ਵਧੀਆਂ। ਸਤੰਬਰ ਦੇ ਪਹਿਲੇ ਦਸ ਦਿਨਾਂ ਵਿੱਚ 6,300 ਤੋਂ ਵੱਧ ਟੈਕ ਨ
Sri Darbar Sahib ’ਚ ਬੇਅਦਬੀ ਦੀ ਘਟਨਾ, ਪਰਿਕਰਮਾ ’ਚ Gutka Sahib ਦ...
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਗੁਟਕਾ ਸਾਹਿਬ ਦੇ ਅੰਗ ਪਾੜਨ ਦਾ ਮਾਮਲਾ ਸਾਹਮਣੇ ਆਇਆ, ਮੁਲਜ਼ਮ ਪੁਲਿਸ ਹਵਾਲੇ
ISRO ਦਾ ਵੱਡਾ Space Mission, EOS-05 ਦੀ ਸਫਲ Launch ਨਾਲ ਭਾਰਤ ਦੀ...
ISRO ਨੇ GSLV-F17 ਰਾਹੀਂ EOS-05 ਸੈਟੇਲਾਈਟ ਲਾਂਚ ਕੀਤਾ, ਜਿਸ ਨਾਲ ਭਾਰਤ ਦੀ Earth Monitoring ਅਤੇ Disaster Mana