Author : Sonu Samyal
ਬਟਾਲਾ ਸ਼ਹਿਰ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਹੋਰ ਹੁਲਾਰਾ ਦਿੰਦਿਆਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਦੀ ਮੌਜੂਦਗੀ ਵਿੱਚ ਡੀਲਕਸ ਪੁਲੀ ਤੋਂ ਅਲੀਵਾਲ ਰੋਡ ਤੱਕ 6 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਬਨਾਉਣ ਦਾ ਨੀਂਹ ਪੱਥਰ ਰੱਖਿਆ। ਇਸ ਰੋਡ 'ਤੇ 9 ਇੰਚ ਦੀ ਮਜਬੂਤ ਸਲੈਬ ਪਾਈ ਜਾਵੇਗੀ ਤੇ ਸੜਕ ਨੂੰ 40 ਫੁੱਟ ਚੌੜਾ ਕੀਤਾ ਜਾਵੇਗਾ।
ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਧਾਇਕ ਸ਼ੈਰੀ ਕਲਸੀ ਵਲੋਂ ਬਟਾਲਾ ਵਾਸੀਆਂ ਦੇ ਹਿੱਤਾਂ ਲਈ ਕਰਵਾਏ ਜਾ ਰਹੇ ਵੱਖ ਵੱਖ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਦਿਨ ਰਾਤ ਬਟਾਲੇ ਦੇ ਵਿਕਾਸ ਲਈ ਲੱਗੇ ਹੋਏ ਹਨ। ਵਿਧਾਇਕ ਸ਼ੈਰੀ ਕਲਸੀ ਨੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਬਟਾਲਾ ਹਲਕੇ ਦੇ ਵਿਕਾਸ ਲਈ ਉਨ੍ਹਾਂ ਨੂੰ ਪੂਰਨ ਸਹਿਯੋਗ ਦਿੰਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਜਲਦ ਮਹਾਰਾਜਾ ਅਗਰਸੈਨ ਚੌਂਕ, ਗਾਂਧੀ ਚੌਂਕ, ਕਾਦੀਆਂ ਚੁੰਗੀ, ਉਮਰਪੁਰਾ ਚੌਂਕ ਅਤੇ ਜਲੰਧਰ ਬਟਾਲਾ ਬਾਈਪਾਸ ਚੌਂਕ ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਟਰੈਫਿਕ ਲਾਈਟਾਂ ਅਤੇ 20 ਲੱਖ ਰੁਪਏ ਦੀ ਲਾਗਤ ਨਾਲ ਇਨ੍ਹਾਂ ਚੌਂਕਾਂ 'ਤੇ ਟਰੈਫਿਕ ਨਾਲ ਸਬੰਧਤ ਸੀ.ਸੀ.ਟੀ.ਵੀ ਕੈਮਰੇ ਲਗਾਉਣ ਲਈ ਫੰਡ ਮੁਹੱਈਆ ਕਰਵਾਏ ਜਾਣਗੇ। ਜਿਸ ਲਈ ਵਿਧਾਇਕ ਸ਼ੈਰੀ ਕਲਸੀ ਨੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਧੰਨਵਾਦ ਕੀਤਾ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਬਟਾਲਾ ਦਾ ਸਰਬਪੱਖੀ ਵਿਕਾਸ ਉਨਾਂ ਦੀ ਪਹਿਲੀ ਤਰਜੀਹ ਹੈ ਅਤੇ ਹਲਕੇ ਦੇ ਵਿਕਾਸ ਕੰਮਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਬਟਾਲਾ ਹਲਕੇ ਦੇ ਲੋਕਾਂ ਨੇ ਜੋ ਜ਼ਿੰਮੇਵਾਰੀ ਉਨਾਂ ਨੂੰ ਸੌਂਪੀ ਹੈ, ਉਹ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ ਅਤੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਮਿਲ ਕੇ ਉਨਾਂ ਦੀਆਂ ਦੁੱਖ-ਤਕਲੀਫਾਂ ਦੂਰ ਕੀਤੀਆਂ ਜਾ ਰਹੀਆਂ ਹਨ।
ਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਲੋਕਾਂ ਦੀ ਆਵਾਜਾਈ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸ਼ਹਿਰ ਵਿਚਲੀਆਂ ਸੜਕਾਂ ਅਤੇ ਚੌਂਕਾਂ ਨੂੰ ਚੌੜਾ ਕੀਤਾ ਗਿਆ ਹੈ। ਸ਼ਹਿਰ ਵਿਚਲੇ ਚੌਂਕਾਂ ਨੂੰ ਚੌੜਿਆਂ ਕਰਕੇ ਖੂਬਸੂਰਤ ਦਿੱਖ ਦਿੱਤੀ ਗਈ ਹੈ। ਇੱਕ ਛੱਤ ਹੇਠਾਂ ਵੱਖ-ਵੱਖ ਸਹੂਲਤਾਂ ਦੇਣ ਦੇ ਮਕਸਦ ਨਾਲ ਨਵੇਂ ਤਹਿਸੀਲ ਕੰਪਲੈਕਸ ਦੀ ਉਸਾਰੀ ਕਰਵਾਈ ਗਈ ਹੈ। ਵਾਰਡਾਂ ਵਿੱਚ ਗਲੀਆਂ ਦੇ ਨਿਰਮਾਣ ਕਾਰਜ ਚੱਲ ਰਹੇ ਹਨ ਅਤੇ ਜਿਨਾਂ ਵਾਰਡਾਂ ਵਿੱਚ ਗਲੀਆਂ ਬਣਾਉਣ ਦਾ ਕੰਮ ਰਹਿ ਗਿਆ ਹੈ, ਉਥੇ ਵੀ ਜਲਦ ਕੰਮ ਸ਼ੁਰੂ ਕਰਵਾਇਆ ਜਾਵੇਗਾ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਚੇਅਰਮੈਨ ਸੁਖਜਿੰਦਰ ਸਿੰਘ, ਪਿਰੰਸ ਰੰਧਾਵਾ, ਵਿਜੇ ਤਰੇਹਨ, ਟੋਨੀ ਗਿੱਲ, ਭੁਪਿੰਦਰ ਸਿੰਘ,ਜਸਵੰਤ ਸਿੰਘ ਖੋਖਰ, ਕੁਲਵੰਤ ਸਿੰਘ ਖੋਖਰ, ਰਣਧੀਰ ਸਿੰਘ ਰਾਣਾ, ਲਖਵਿੰਦਰ ਸਿੰਘ ਹੰਸਪਾਲ, ਦੀਵਾਨ ਸਿੰਘ ਮਾਨ, ਪ੍ਰਧਾਨ ਗੁਰਨਾਮ ਸਿੰਘ, ਸ਼ੇਰਾ ਫਾਉਂਡਰੀ ਵਾਲਿਆਂ ਸਮੇਤ ਵੱਖ ਵੱਖ ਸ਼ਖਸ਼ੀਅਤਾਂ ਆਦਿ ਹਾਜ਼ਰ ਸਨ।
UPSC Civil Service 2025 ਦੇ ਨਤੀਜੇ ਐਲਾਨ: ਅਨੁਜ ਅਗਨੀਹੋਤਰੀ ਨੇ ਕੀਤ...
UPSC ਸਿਵਲ ਸੇਵਾਵਾਂ 2025 ਦੇ ਨਤੀਜੇ ਐਲਾਨ ਹੋ ਗਏ। ਅਨੁਜ ਅਗਨੀਹੋਤਰੀ ਨੇ ਪਹਿਲਾ ਸਥਾਨ ਹਾਸਲ ਕੀਤਾ। ਚੋਟੀ ਦੇ 20 ਉਮੀਦਵ
SGPC ਨੇ ਬਜਟ ਇਜਲਾਸ ਦੀਆਂ ਤਰੀਕਾਂ ਦਾ ਕੀਤਾ ਐਲਾਨ, 28 ਮਾਰਚ ਨੂੰ ਪੇਸ਼...
SGPC ਨੇ ਬਜਟ ਇਜਲਾਸ ਲਈ 28 ਮਾਰਚ ਦੀ ਤਾਰੀਖ ਐਲਾਨ ਕੀਤੀ। ਬਜਟ ਪੇਸ਼ਗੀ ਧਰਮ ਪ੍ਰਚਾਰ, ਗੁਰੂਦੁਆਰੇ ਅਤੇ ਸਿੱਖ ਇਤਿਹਾਸ ਬੋ
ਵਿਵਾਦਾਂ ‘ਚ ਘਿਰੇ ਰੈਪਰ ਅਤੇ ਗਾਇਕ ਬਾਦਸ਼ਾਹ, ਮਹਿਲਾ ਕਮਿਸ਼ਨ ਨੇ ਜਾਰੀ ਕੀ...
ਮਹਿਲਾ ਕਮਿਸ਼ਨ ਨੇ ਬਾਦਸ਼ਾਹ ਦੇ ਗਾਣੇ 'ਟਟੀਰੀ' ਦੇ ਅਸ਼ਲੀਲ ਬੋਲਾਂ ਲਈ ਨੋਟਿਸ ਜਾਰੀ ਕੀਤਾ, ਸੁਣਵਾਈ 13 ਮਾਰਚ 2026 ਨੂੰ
ਚੰਡੀਗੜ੍ਹ: 21 ਸਾਲਾ ਹਾਕੀ ਖਿਡਾਰੀ ਤਾਨੀਆ ਦੀ ਟੂਰਨਾਮੈਂਟ ਤੋਂ ਪਹਿਲਾਂ ...
ਚੰਡੀਗੜ੍ਹ ਵਿੱਚ ਭੂਆ ਦੇ ਮੁੰਡੇ ਨੇ 21 ਸਾਲਾ ਮਹਿਲਾ ਹਾਕੀ ਖਿਡਾਰੀ ਤਾਨੀਆ ਨੂੰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ, ਘਟਨਾ ਨ
ਪੰਜਾਬ ‘ਚ ਇੱਕ ਹੋਰ ਸਰਪੰਚ ਦਾ ਗੋਲੀਆਂ ਮਾਰ ਕਤਲ, ਬਣਿਆ ਦਹਿਸ਼ਤ ਦਾ ਮਾਹੌ...
ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਸਰਪੰਚ ਹਰਵਿੰਦਰ ਸਿੰਘ ਉਰਫ਼ ਹੈਪੀ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕੀ
ਪੰਜਾਬ ਵਿਧਾਨਸਭਾ ਦੀ ਕਾਰਵਾਈ 8 ਮਾਰਚ ਤੱਕ ਮੁਲਤਵੀ...
ਪੰਜਾਬ ਵਿਧਾਨ ਸਭਾ ਦੀ ਕਾਰਵਾਈ 8 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ ਹੈ, ਬਜਟ ਪੇਸ਼ਗੀ ਲਈ ਸੈਸ਼ਨ ਐਤਵਾਰ ਸਵੇਰੇ 11 ਵਜੇ ਦ
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਡੇਅਰੀਵਾਲ ਦਰੋਗਾ ਵਿੱਚ ਨਵੀਂ ਸੜਕ ਦਾ...
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵਲੋਂ ਪਿੰਡ ਡੇਅਰੀਵਾਲ ਦਰੋਗਾ ਵਿੱਚ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ, ਲੋਕਾਂ ਲਈ ਆਵ