Post by : Jan Punjab Bureau
ਗੁਰਦਾਸਪੁਰ, 6 ਮਾਰਚ: ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਕਲਾ ਕੇਂਦਰ ਗੁਰਦਾਸਪੁਰ ਵਿੱਚ ‘ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਮੁਹਿੰਮ ਤਹਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਹਲਕਾ ਇੰਚਾਰਜ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।
ਸਮਾਗਮ ਦੌਰਾਨ ਸੈਂਕੜੇ ਮਹਿਲਾ ਉਦਮੀਆਂ ਨੂੰ ਸਮਾਜ ਵਿੱਚ ਆਪਣੇ ਉੱਦਮ ਨਾਲ ਮਿਸਾਲ ਬਣਨ ਦੇ ਲਈ ਪ੍ਰਸ਼ੰਸਾ ਪੱਤਰ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਰਮਨ ਬਹਿਲ ਨੇ ਮਹਿਲਾਵਾਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਅਤੇ ਆਰਥਿਕ ਤੌਰ ‘ਤੇ ਮਜ਼ਬੂਤ ਬਣਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਸਰਕਾਰ ਵੱਲੋਂ ਖੇਤੀਬਾੜੀ, ਘਰੇਲੂ ਉਦਯੋਗ ਅਤੇ ਸੇਵਾ ਖੇਤਰ ਵਿੱਚ ਔਰਤਾਂ ਨੂੰ ਸਵੈ-ਨਿਰਭਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਰਾਹੀਂ ਔਰਤਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵਧੀਆ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਰਾਹੀਂ ਮਹਿਲਾਵਾਂ ਨੂੰ ਸਵੈ-ਨਿਰਭਰ ਬਣਾਉਣ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਇਸ ਮਿਸ਼ਨ ਤਹਿਤ ਔਰਤਾਂ ਨੂੰ ਖੇਤੀਬਾੜੀ, ਘਰੇਲੂ ਉਦਯੋਗਾਂ ਅਤੇ ਸੇਵਾ ਖੇਤਰ ਨਾਲ ਜੋੜ ਕੇ ਆਰਥਿਕ ਤੌਰ ‘ਤੇ ਮਜ਼ਬੂਤ ਬਣਾਇਆ ਜਾ ਰਿਹਾ ਹੈ। ਉਨ੍ਹਾਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਦਾ ਕਾਰੋਬਾਰ ਸ਼ੁਰੂ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਉਣ, ਜਿਸ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ।
ਇਸ ਮੌਕੇ ਸ਼੍ਰੀਮਤੀ ਅਰਚਣਾ ਬਹਿਲ, ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸ਼੍ਰੀ ਸ਼ੂਗਰੀਵ ਕੁਮਾਰ, ਸ਼੍ਰੀਮਤੀ ਰਾਣੀ ਮਹਿਲਾ ਵਿੰਗ ਇੰਚਾਰਜ, ਡੀ.ਐੱਫ.ਐਮ ਵਰਿੰਦਰ ਸਿੰਘ, ਸਿਮਰਨਜੀਤ ਸਿੰਘ ਬੀ.ਐੱਮ.ਐੱਮ. ਬਲਾਕ ਇੰਚਾਰਜ ਵਿਨੇਤਾ ਸ਼ਰਮਾ, ਕੁਲਦੀਪ ਸਿੰਘ, ਮੈਡਮ ਜੋਤੀ ਸ਼ਰਮਾ, ਮੈਡਮ ਕਰਮਜੀਤ ਕੌਰ, ਸੁਪਰਡੈਂਟ ਗੁਰਮੇਲ ਸਿੰਘ ਪੰਚਾਇਤ ਦਫ਼ਤਰ ਗੁਰਦਾਸਪੁਰ ਅਤੇ ਸੋਸ਼ਲ ਵਰਕਰ ਯੁਵਿਕਾ ਆਦਿ ਹਾਜ਼ਰ ਸਨ।
ਮੋਹਾਲੀ ਤੋਂ ਸ਼ੁਰੂ ਹੋਇਆ ‘Hamare Ram’ ਪ੍ਰੋਗਰਾਮ, ਪੂਰੇ ਪੰਜਾਬ ’ਚ ਹ...
ਮੋਹਾਲੀ ਤੋਂ Hamare Ram ਪ੍ਰੋਗਰਾਮ ਦੀ ਸ਼ੁਰੂਆਤ, ਪੰਜਾਬ ਭਰ ’ਚ 41 ਸ਼ੋਅ ਹੋਣਗੇ। CM Bhagwant Mann ਨੇ ਨਵੀਂ ਪੀੜ੍ਹ
Gursimran Singh Mand News: ਹਰਿਆਣਾ ਦੇ ਪੰਜੋਖਰਾ ਸਾਹਿਬ ’ਚ ਕਥਿਤ ਕ...
ਹਰਿਆਣਾ ਦੇ ਸ੍ਰੀ ਪੰਜੋਖਰਾ ਸਾਹਿਬ ਵਿਖੇ ਗੁਰਸਿਮਰਨ ਮੰਡ ਨਾਲ ਕਥਿਤ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਜਾਂ
Commonwealth Games 2026: Sharmila Dhankhar ਨੇ ਪੈਰਾ-ਐਥਲੈਟਿਕਸ ...
Commonwealth Games 2026 ਵਿੱਚ Sharmila Dhankhar ਨੇ Para Shot Put F57 ਵਿੱਚ ਸੋਨ ਤਗਮਾ ਜਿੱਤ ਕੇ ਭਾਰਤ ਲਈ ਇਤ
ਅਸਾਮ 'ਚ ਹੜ੍ਹਾਂ ਦਾ ਕਹਿਰ ਜਾਰੀ! ਮੌਤਾਂ ਦੀ ਗਿਣਤੀ 68 ਹੋਈ, 5 ਲੱਖ ਤੋ...
ਅਸਾਮ ਵਿੱਚ ਹੜ੍ਹਾਂ ਕਾਰਨ ਮੌਤਾਂ ਦੀ ਗਿਣਤੀ 68 ਹੋ ਗਈ। 5.24 ਲੱਖ ਤੋਂ ਵੱਧ ਲੋਕ ਪ੍ਰਭਾਵਿਤ, 354 ਰਾਹਤ ਕੈਂਪ ਚੱਲ ਰਹੇ
Che Guevara ਕੌਣ ਸਨ? ਜਾਣੋ ਕਿਊਬਾ ਦੀ ਕ੍ਰਾਂਤੀ ਦੇ ਇਸ ਵਿਵਾਦਿਤ ਅਤੇ ...
ਚੇ ਗਵੇਰਾ ਦੀ ਪੂਰੀ ਜੀਵਨੀ ਪੰਜਾਬੀ ਵਿੱਚ ਪੜ੍ਹੋ। ਅਰਜਨਟੀਨਾ ਤੋਂ ਕਿਊਬਾ ਦੀ ਕ੍ਰਾਂਤੀ, ਫਿਡੇਲ ਕਾਸਤ੍ਰੋ ਨਾਲ ਸਫ਼ਰ, ਬੋਲ
CJP Protest March: ਸੋਨਮ ਵਾਂਗਚੁਕ ਦੀ ਅਪੀਲ 'ਤੇ ਅਭਿਜੀਤ ਦੀਪਕੇ ਨੇ ...
ਸੋਨਮ ਵਾਂਗਚੁਕ ਦੀ ਅਪੀਲ 'ਤੇ ਅਭਿਜੀਤ ਦੀਪਕੇ ਨੇ ਭੁੱਖ ਹੜਤਾਲ ਖ਼ਤਮ ਕੀਤੀ। ਸੰਸਦ ਮਾਰਚ ਤੋਂ ਪਹਿਲਾਂ ਦਿੱਲੀ ਵਿੱਚ ਹਾਈ ਅ
Medicine Rates 2026: ਕੈਂਸਰ, ਸ਼ੂਗਰ, ਬੀਪੀ ਸਮੇਤ 39 ਦਵਾਈਆਂ ਦੀਆਂ ...
ਐਨਪੀਪੀਏ ਨੇ ਕੈਂਸਰ, ਸ਼ੂਗਰ, ਬੀਪੀ ਸਮੇਤ 39 ਦਵਾਈਆਂ ਦੀਆਂ ਨਵੀਆਂ ਕੀਮਤਾਂ ਤੈਅ ਕੀਤੀਆਂ। ਕੰਪਨੀਆਂ ਹੁਣ ਨਿਰਧਾਰਤ ਰੇਟ ਤ