Post by : Jan Punjab Bureau
ਤਲਵੰਡੀ ਸਾਬੋ: ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਾਵਨ ਅਵਸਰ ‘ਤੇ ਤਲਵੰਡੀ ਸਾਬੋ ਸਥਿਤ ਗੁਰਦੁਆਰਾ ਬੇਰ ਸਾਹਿਬ, ਦੇਗਸਰ ਛਾਉਣੀ ਬੁੱਢਾ ਦਲ ਵਿਖੇ ਅੱਜ ਧਾਰਮਿਕ ਅਤੇ ਪੰਥਕ ਰੂਹ ਨਾਲ ਭਰਪੂਰ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਹੇਠ ਸ੍ਰੀ ਅਖੰਡ ਪਾਠ ਸਾਹਿਬ ਦਾ ਅਰੰਭ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਵੀ ਸ਼ਿਰਕਤ ਕਰਦਿਆਂ ਨਤਮਸਤਕ ਹੋ ਕੇ ਅਸੀਸ ਪ੍ਰਾਪਤ ਕੀਤੀ।
ਇਸ ਤੋਂ ਉਪਰੰਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (ਪੰਜਵੇਂ ਤਖ਼ਤ) ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਵਿਚਕਾਰ ਪੰਥਕ ਮਸਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਛਾਉਣੀ ਨਾਲ ਜੁੜੇ ਕੁਝ ਪ੍ਰਬੰਧਕੀ ਮੁੱਦਿਆਂ ‘ਤੇ ਵੀ ਚਰਚਾ ਹੋਈ।
ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਮੁੱਖ ਮੰਤਰੀ ਨੂੰ ਬੁੱਢਾ ਦਲ ਦੇ ਸ਼ਾਨਦਾਰ ਅਤੇ ਜੁਝਾਰੂ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਪੰਥਕ ਵਿਰਾਸਤ ਨਾਲ ਜਾਣੂ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਿਰਪਾਓ, ਸ੍ਰੀ ਸਾਹਿਬ ਅਤੇ ਦੋਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਸਮਾਗਮ ਵਿੱਚ ਬੀਬੀ ਬਲਜਿੰਦਰ ਕੌਰ (ਐਮ.ਐਲ.ਏ.), ਸ. ਇੰਦਰਪਾਲ ਸਿੰਘ ਫੌਜੀ ਰਿਕੀ, ਬਾਬਾ ਜੱਸਾ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਸਰਵਨ ਸਿੰਘ ਮਝੈਲ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਮੇਜਰ ਸਿੰਘ ਅਤੇ ਬਾਬਾ ਦਲੇਰ ਸਿੰਘ ਸਮੇਤ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ।
Donald Trump Iran Warning: ਜੰਗਬੰਦੀ ਉਲੰਘਣਾ ’ਤੇ ਈਰਾਨ ਨੂੰ ਸਖ਼ਤ ...
Donald Trump ਨੇ ਈਰਾਨ ਨੂੰ ਜੰਗਬੰਦੀ ਉਲੰਘਣਾ ’ਤੇ ਸਖ਼ਤ ਚੇਤਾਵਨੀ ਦਿੱਤੀ, ਕਿਹਾ ਅਮਰੀਕਾ ਦੀ ਕਾਰਵਾਈ ਘਾਤਕ ਹੋਵੇਗੀ ਅਤ
Punjab School Bomb Threat: ਪਟਿਆਲਾ ਦੇ ਕਈ ਨਾਮੀ ਸਕੂਲਾਂ ਨੂੰ ਬੰਬ ...
ਪਟਿਆਲਾ ਦੇ ਕਈ ਸਕੂਲਾਂ ਨੂੰ ਬੰਬ ਧਮਕੀ ਵਾਲੀ ਈਮੇਲ ਮਿਲੀ, ਪੁਲਿਸ ਅਲਰਟ ’ਤੇ, ਸੁਰੱਖਿਆ ਕਾਰਨ ਸਕੂਲ ਖਾਲੀ ਕਰਵਾਏ ਗਏ
Yamunanagar Gas Cylinder Blast: ਯਮੁਨਾਨਗਰ ’ਚ ਫੈਕਟਰੀ ਵਿੱਚ ਸਿਲੰ...
ਯਮੁਨਾਨਗਰ ਫੈਕਟਰੀ ’ਚ ਸਿਲੰਡਰ ਧਮਾਕਾ, 10 ਲੋਕ ਝੁਲਸੇ; ਕੁਝ ਦੀ ਹਾਲਤ ਨਾਜ਼ੁਕ, ਹਸਪਤਾਲ ’ਚ ਇਲਾਜ ਜਾਰੀ
ਕਾਂਗਰਸ ਦੀ ਵਰਿਸ਼ਠ ਆਗੂ Mohsina Kidwai ਦਾ ਦੇਹਾਂਤ, ਸਿਆਸੀ ਜਗਤ ਵਿੱਚ...
ਕਾਂਗਰਸ ਦੀ ਵਰਿਸ਼ਠ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ Mohsina Kidwai ਦਾ 94 ਸਾਲ ਦੀ ਉਮਰ ਵਿੱਚ ਦੇਹਾਂਤ, ਸਿਆਸੀ ਜਗਤ ਵ
Humanity First India Education Visit: ਗੁਰਦਾਸਪੁਰ ‘ਚ Prelimina...
ਹਿਊਮੈਨਿਟੀ ਫਸਟ ਇੰਡੀਆ ਵੱਲੋਂ ਗੁਰਦਾਸਪੁਰ ਦੇ ਪਰੀਲੀਮੀਨਰੀ ਐਜੂਕੇਸ਼ਨ ਸਟੱਡੀ ਸੈਂਟਰ ਦਾ ਦੌਰਾ ਕੀਤਾ ਗਿਆ, ਜਿੱਥੇ ਪਿੱਛੜ
Chandigarh BJP Office Attack: ਚੰਡੀਗੜ੍ਹ ਭਾਜਪਾ ਦਫ਼ਤਰ ’ਤੇ ਗ੍ਰੇਨ...
Chandigarh BJP Office Attack ਗ੍ਰੇਨੇਡ ਹਮਲੇ ’ਚ 2 ਮੁੱਖ ਮੁਲਜ਼ਮ ਗ੍ਰਿਫ਼ਤਾਰ, ISI ਨਾਲ ਜੁੜੀਆਂ ਤਾਰਾਂ ਦੀ ਜਾਂਚ ਜ
Bomb Threat in Jalandhar: ਜਲੰਧਰ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉ...
Bomb Threat in Jalandhar: ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਅਲਰਟ ’ਚ, ਸੁਰੱਖਿਆ ਏਜੰਸੀਆਂ ਵੱਲੋ