Punjab MC Election Result 2026 : ਨਗਰ ਕੌਂਸਲ ਚਮਕੌਰ ਸਾਹਿਬ ਚੋਣ ਨਤੀਜੇ ਕਾਂਗਰਸ ਨੇ 7 ਸੀਟਾਂ ਜਿੱਤ ਕੇ ਬਣਾਈ ਵੱਡੀ ਲੀਡ

Punjab MC Election Result 2026 : ਨਗਰ ਕੌਂਸਲ ਚਮਕੌਰ ਸਾਹਿਬ ਚੋਣ ਨਤੀਜੇ ਕਾਂਗਰਸ ਨੇ 7 ਸੀਟਾਂ ਜਿੱਤ ਕੇ ਬਣਾਈ ਵੱਡੀ ਲੀਡ

Post by : Jan Punjab Bureau

May 29, 2026 2:51 p.m. 225

ਨਗਰ ਕੌਂਸਲ ਚਮਕੌਰ ਸਾਹਿਬ ਦੀਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ, ਜਿੱਥੇ ਕਾਂਗਰਸ ਨੇ ਸਭ ਤੋਂ ਵੱਧ ਸੀਟਾਂ ਜਿੱਤ ਕੇ ਵੱਡੀ ਲੀਡ ਹਾਸਲ ਕੀਤੀ ਹੈ। ਕੁੱਲ 13 ਵਾਰਡਾਂ ਵਿੱਚੋਂ 2 ਵਾਰਡ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਸਨ, ਜਦਕਿ ਬਾਕੀ ਵਾਰਡਾਂ ਦੀ ਗਿਣਤੀ ਜਵਾਹਰ ਨਵੋਦਿਆ ਸਕੂਲ ਸੰਧੂਆਂ ਵਿੱਚ ਐਸਡੀਐਮ ਪ੍ਰਦੀਪ ਸਿੰਘ ਬੈਂਸ ਦੀ ਅਗਵਾਈ ਹੇਠ ਹੋਈ।

ਚੋਣ ਅਧਿਕਾਰੀਆਂ ਅਨੁਸਾਰ ਇਸ ਨਤੀਜੇ ਵਿੱਚ ਕਾਂਗਰਸ ਨੇ ਕੁੱਲ 7 ਸੀਟਾਂ ਜਿੱਤੀਆਂ ਹਨ, ਆਮ ਆਦਮੀ ਪਾਰਟੀ ਨੇ 3 ਸੀਟਾਂ ਹਾਸਲ ਕੀਤੀਆਂ ਹਨ ਅਤੇ 3 ਸੀਟਾਂ ‘ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਇਸ ਵਾਰ ਇੱਕ ਵੀ ਸੀਟ ਨਹੀਂ ਮਿਲੀ।

ਵਾਰਡ ਨੰਬਰ 1 (ਐਸਸੀ ਮਹਿਲਾ) ਵਿੱਚ ਕਾਂਗਰਸ ਦੀ ਪਵਨ ਕੌਰ ਨੇ 380 ਵੋਟਾਂ ਨਾਲ ਜਿੱਤ ਹਾਸਲ ਕੀਤੀ, ਜਦਕਿ ਆਮ ਆਦਮੀ ਪਾਰਟੀ ਦੀ ਹਰਜੀਤ ਕੌਰ ਦੂਜੇ ਸਥਾਨ ‘ਤੇ ਰਹੀ। ਵਾਰਡ ਨੰਬਰ 2 (ਓਬੀਸੀ) ਵਿੱਚ ਆਮ ਆਦਮੀ ਪਾਰਟੀ ਦੇ ਵਿਸਾਲ ਕਸ਼ਅਪ ਨੇ 354 ਵੋਟਾਂ ਨਾਲ ਕਾਂਗਰਸ ਦੇ ਇੰਦਰਪਾਲ ਸਿੰਘ ਨੂੰ ਹਰਾ ਕੇ ਜਿੱਤ ਦਰਜ ਕੀਤੀ।

ਵਾਰਡ ਨੰਬਰ 3 ਵਿੱਚ ਕਾਂਗਰਸ ਦੇ ਜਸਵਿੰਦਰ ਸਿੰਘ ਜੇਤੂ ਰਹੇ, ਜਦਕਿ ਵਾਰਡ ਨੰਬਰ 5 ਵਿੱਚ ਕਾਂਗਰਸ ਦੇ ਕਿਰਪਾਲ ਸਿੰਘ ਗਿੱਲ ਨੇ ਵੱਡੀ ਜਿੱਤ ਹਾਸਲ ਕੀਤੀ। ਵਾਰਡ ਨੰਬਰ 6 ਵਿੱਚ ਆਮ ਆਦਮੀ ਪਾਰਟੀ ਦੀ ਰੀਟਾ ਕਸ਼ਅਪ 397 ਵੋਟਾਂ ਨਾਲ ਜੇਤੂ ਰਹੀ।

ਵਾਰਡ ਨੰਬਰ 7 ਵਿੱਚ ਆਜ਼ਾਦ ਉਮੀਦਵਾਰ ਚਹਿਲ ਸਿੰਘ ਨੇ ਕਾਂਗਰਸ ਦੀ ਕਮਲੇਸ਼ ਰਾਣੀ ਨੂੰ ਕਰੀਬੀ ਮੁਕਾਬਲੇ ਵਿੱਚ ਹਰਾਇਆ। ਵਾਰਡ ਨੰਬਰ 8 ਵਿੱਚ ਕਾਂਗਰਸ ਦੀ ਕੁਲਵਿੰਦਰ ਕੌਰ ਨੇ ਜਿੱਤ ਦਰਜ ਕੀਤੀ, ਜਦਕਿ ਵਾਰਡ ਨੰਬਰ 9 ਵਿੱਚ ਵੀ ਕਾਂਗਰਸ ਦੀ ਸਤਵਿੰਦਰ ਕੌਰ ਜੇਤੂ ਰਹੀ।

ਵਾਰਡ ਨੰਬਰ 10 ਵਿੱਚ ਆਜ਼ਾਦ ਉਮੀਦਵਾਰ ਪਰਮਿੰਦਰ ਕੌਰ ਨੇ ਸਭ ਤੋਂ ਵੱਧ 387 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਵਾਰਡ ਨੰਬਰ 11 ਵਿੱਚ ਕਾਂਗਰਸ ਦੇ ਵਰਿੰਦਰ ਕੁਮਾਰ ਵਿੱਕੀ ਨੇ ਜਿੱਤ ਦਰਜ ਕੀਤੀ, ਜਦਕਿ ਵਾਰਡ ਨੰਬਰ 13 ਵਿੱਚ ਆਜ਼ਾਦ ਉਮੀਦਵਾਰ ਹਰਜਿੰਦਰ ਕੌਰ ਨੇ ਜਿੱਤ ਹਾਸਲ ਕੀਤੀ।

ਅਧਿਕਾਰੀਆਂ ਨੇ ਦੱਸਿਆ ਕਿ ਕੁੱਲ ਨਤੀਜਿਆਂ ਵਿੱਚ ਕਾਂਗਰਸ ਸਭ ਤੋਂ ਅੱਗੇ ਰਹੀ, ਜਦਕਿ ਆਜ਼ਾਦ ਉਮੀਦਵਾਰਾਂ ਨੇ ਵੀ ਕਈ ਵਾਰਡਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਚੋਣਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਨੂੰ ਕੋਈ ਵੀ ਸੀਟ ਨਹੀਂ ਮਿਲ ਸਕੀ।

#ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स