ਲਖਨਊ 'ਚ ਰੂਹ ਕੰਬਾਊ ਵਾਰਦਾਤ, ਮਚਿਆ ਹੜਕੰਪ !

ਲਖਨਊ 'ਚ ਰੂਹ ਕੰਬਾਊ ਵਾਰਦਾਤ, ਮਚਿਆ ਹੜਕੰਪ !

Post by : Jan Punjab Bureau

Feb. 24, 2026 3:35 p.m. 2263

ਲਖਨਊ ਤੋਂ ਇਕ ਭਿਆਨਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੇ ਹੀ ਪਿਤਾ ਦਾ ਕਤਲ ਕਰਕੇ ਲਾਸ਼ ਨੂੰ ਨੀਲੇ ਡਰੰਮ ਵਿੱਚ ਰੱਖ ਦਿੱਤਾ। ਇਹ ਘਟਨਾ ਆਸ਼ਿਆਨਾ ਇਲਾਕੇ ਦੇ ਸੈਕਟਰ ਐਲ, ਘਰ ਨੰਬਰ 91 ਵਿੱਚ ਵਾਪਰੀ, ਜਿੱਥੇ ਮਾਲਕ ਅਤੇ ਵਰਧਮਾਨ ਪੈਥੋਲੋਜੀ ਦੇ ਮਾਲਕ ਮਾਨਵੇਂਦਰ ਸਿੰਘ ਲਾਪਤਾ ਸੀ।

ਜਾਣਕਾਰੀ ਮੁਤਾਬਕ, ਮਾਨਵੇਂਦਰ ਦੇ 19 ਸਾਲਾ ਪੁੱਤਰ ਅਕਸ਼ਤ ਪ੍ਰਤਾਪ ਸਿੰਘ ਨੇ ਲਾਇਸੈਂਸੀ ਰਾਈਫਲ ਨਾਲ ਆਪਣੇ ਪਿਤਾ ਦੇ ਸਿਰ ਵਿੱਚ ਗੋਲੀ ਮਾਰੀ।  ਕਤਲ ਤੋਂ ਬਾਅਦ ਅਕਸ਼ਤ ਨੇ ਸਬੂਤ ਮਿਟਾਉਣ ਲਈ ਲਾਸ਼ ਨੂੰ ਘਰ ਦੀ ਹੇਠਲੀ ਮੰਜ਼ਿਲ 'ਤੇ ਘਸੀਟ ਕੇ ਨੀਲੇ ਡਰੰਮ ਵਿੱਚ ਰੱਖ ਦਿੱਤਾ, ਜਿਸ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ।

ਗੁਆਂਢੀਆਂ ਦੇ ਬਿਆਨਾਂ ਮੁਤਾਬਕ, ਅਕਸ਼ਤ ਦੀ ਮਾਂ ਦੀ ਮੌਤ ਬਚਪਨ ਵਿੱਚ ਹੋ ਚੁੱਕੀ ਸੀ, ਜਿਸ ਤੋਂ ਬਾਅਦ ਉਹ ਬਹੁਤ ਜ਼ਿੱਦੀ ਅਤੇ ਬਾਗ਼ੀ ਰਵੱਈਏ ਦਾ ਹੋ ਗਿਆ ਸੀ। ਲਗਭਗ ਚਾਰ ਸਾਲ ਪਹਿਲਾਂ, ਨਾਰਾਜ਼ ਅਕਸ਼ਤ ਨੇ ਘਰ ਛੱਡ ਕੇ ਭੱਜਣ ਦਾ ਵੀ ਯਤਨ ਕੀਤਾ ਸੀ।

ਪੁਲਿਸ ਨੇ ਦੱਸਿਆ ਕਿ ਲਾਸ਼ 'ਤੇ ਸਿਰ ਅਤੇ ਲੱਤਾਂ ਵਿੱਚ ਗੰਭੀਰ ਸੱਟਾਂ ਮਿਲੀਆਂ, ਜਿਸ ਨਾਲ ਕਤਲ ਦਾ ਸ਼ੱਕ ਪੈਦਾ ਹੋਇਆ। ਅਕਸ਼ਤ ਬੀ.ਕਾਮ ਦਾ ਵਿਦਿਆਰਥੀ ਹੈ ਅਤੇ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਪੁੱਤਰ ਆਪਣੇ ਪਿਤਾ ਵੱਲੋਂ ਝਿੜਕੇ ਜਾਣ ਤੇ ਨਾਰਾਜ਼ ਸੀ।

ਡੀ ਸੀਪੀ ਸੈਂਟਰਲ ਵਿਕਰਾਂਤ ਵੀਰ ਨੇ ਪੁਸ਼ਟੀ ਕੀਤੀ ਕਿ ਇਹ ਘਟਨਾ 20 ਫਰਵਰੀ ਸਵੇਰੇ ਵਾਪਰੀ। ਪੁਲਿਸ ਪੁੱਛਗਿੱਛ ਦੌਰਾਨ ਅਕਸ਼ਤ ਨੇ ਅਪਣਾ ਅਪਰਾਧ ਕਬੂਲ ਕੀਤਾ ਅਤੇ ਕਿਹਾ ਕਿ ਉਸਨੇ ਲਾਇਸੈਂਸੀ ਰਾਈਫਲ ਨਾਲ ਆਪਣੇ ਪਿਤਾ ਦੇ ਸਿਰ ਵਿੱਚ ਗੋਲੀ ਮਾਰੀ।

ਕਤਲ ਤੋਂ ਬਾਅਦ, ਚਲਾਕ ਅਕਸ਼ਤ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ 20 ਫਰਵਰੀ ਨੂੰ ਆਪਣੇ ਪਿਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪਹਿਲਾਂ ਉਸਨੇ ਇਸਨੂੰ ਖੁਦਕੁਸ਼ੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਦੇ ਸਖ਼ਤ ਰਵੱਈਏ ਤੋਂ ਬਾਅਦ ਉਸਨੇ ਸੱਚਾਈ ਦਾ ਖੁਲਾਸਾ ਕੀਤਾ।
 

#ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ #latest news punjab
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਦੇਸ਼ - ਅਪਰਾਧ अपडेट्स