ਡਾ. ਭੀਮ ਰਾਓ ਅੰਬੇਦਕਰ ਦੇ ਸੰਵਿਧਾਨ ਦੀ ਅੱਜ ਜਿੱਤ ਹੋਈ ਹੈ : ਹਰਪਾਲ ਸਿੰਘ ਚੀਮਾ

ਡਾ. ਭੀਮ ਰਾਓ ਅੰਬੇਦਕਰ ਦੇ ਸੰਵਿਧਾਨ ਦੀ ਅੱਜ ਜਿੱਤ ਹੋਈ ਹੈ : ਹਰਪਾਲ ਸਿੰਘ ਚੀਮਾ

Post by : Jan Punjab Bureau

Feb. 27, 2026 2:51 p.m. 2067

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪ੍ਰੈਸ ਕਾਨਫਰੰਸ ਕਰਵਾਈ। ਮੀਡੀਆ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਮੁੱਖ ਆਗੂਆਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਹੋਰ ਸਾਥੀਆਂ ਖਿਲਾਫ਼ ਲਗਾਏ ਗਏ ਕੇਸਾਂ ਵਿੱਚ ਅਦਾਲਤ ਨੇ ਕਲੀਨ ਚਿੱਟ ਦਿੱਤੀ । 

ਉਨ੍ਹਾਂ ਨੇ ਅੱਗੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਦੇ ਸੰਵਿਧਾਨ ਦੀ ਅੱਜ ਜਿੱਤ ਹੋਈ ਹੈ, ਜਿਸ ਦੀ ਸੱਚਾਈ ’ਤੇ ਪਹਿਰਾ ਦਿੰਦਿਆਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਹੋਰ ਸਾਥੀਆਂ ਨੂੰ ਸੀ.ਬੀ.ਆਈ ਅਤੇ ਹੋਰ ਏਜੰਸੀਆਂ ਵਲੋਂ ਝੂਠੇ ਅਤੇ ਮਨਘੜਤ ਕੇਸਾਂ ਦੌਰਾਨ ਫਸਾਉਣ ਦੀ ਕੋਸ਼ਿਸ਼ ਕੀਤੀ ਗਈ।
 
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੋ ਪਾਰਟੀ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਦੀ ਹੋਈ ਅਤੇ ਇਮਾਨਦਾਰੀ ਦਾ ਪਹਿਰਾ ਦੇਣ ਲਈ ਹੋਂਦ ਵਿਚ ਆਈ ਸੀ, ਉਸ ਨੂੰ ਬਦਨਾਮ ਕਰਨ ਦੀ ਭਾਰਤੀ ਜਨਤਾ ਪਾਰਟੀ ਵਲੋਂ ਪੂਰੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਸਾਰੀਆਂ ਏਜੰਸੀਆਂ, ਜਿਸ ਵਿਚ ਸੀ.ਬੀ.ਆਈ, ਈ.ਡੀ ਆਦਿ ਸ਼ਾਮਿਲ ਸਨ। 

ਉਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਨੇ ਬਿਨਾਂ ਸਬੂਤਾਂ ਤੋਂ ਨਕਾਰਦਿਆਂ ਇਸ ਉੱਤੇ ਪੜਤਾਲ ਕਰਨ ਵਾਲੇ ਅਫਸਰਾਂ ਦੀ ਜਿੰਮੇਵਾਰੀ ਤੈਅ ਕਰਨ ਦੀ ਵੀ ਚੀਮਾ ਵਲੋਂ ਅਦਾਲਤ ਦਾ ਹਵਾਲਾ ਦਿੰਦੇ ਹੋਏ ਗੱਲ ਸਾਂਝੀ ਕੀਤੀ ਹੈ।  ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਦੁਰਗੇਸ਼ ਪਾਠਕ ਦੇ ਨਾਲ ਨਾਲ 23 ਹੋਰ ਵਿਅਕਤੀਆਂ ਨੂੰ ਕਲੀਨ ਚਿੱਟ ਦੇ ਦੇਣਾ ਭਾਜਪਾ ਲਈ ਵੱਡੀ ਜਵਾਬਦੇਹੀ ਬਣਦੀ ਹੈ ਕਿ ਉਨ੍ਹਾਂ ਨੇ ਝੂਠੇ ਅਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਹਿੱਤ ਅਜਿਹੀਆਂ ਕੋਝੀਆਂ ਚਾਲਾਂ ਚੱਲੀਆਂ। 

ਹਰਪਾਲ ਸਿੰਘ ਚੀਮਾ ਨੇ ਇਹ ਵੀ ਖੁਲਾਸਾ ਕੀਤਾ ਕਿ ਜੋ ਸ਼ਰਾਬ ਨੀਤੀ ਪ੍ਰਤੀ ਭਾਜਪਾ ਸਰਕਾਰ ਨੇ ਘੁਟਾਲਿਆਂ ਦਾ ਨਾਂ ਦਿੱਤਾ, ਉਸੇ ਨੀਤੀ ਤਹਿਤ ਪੰਜਾਬ ਨੇ ਆਪਣੇ ਖਜ਼ਾਨੇ ਵਿਚ ਕਰੋੜਾਂ ਦਾ ਮੁਨਾਫਾ ਪਾਇਆ ਹੈ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स