Author : Sonu Samyal
ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਅੱਜ ਸ੍ਰੀ ਬਾਵਾ ਲਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਧਿਆਨਪੁਰ ਵਿੱਚ ਨਵੀਂ ਤਿਆਰ ਹੋਣ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਸਮਾਗਮ ਵਿੱਚ ਪਰਮ ਪੂਜਨੀਏ ਮਹੰਤ ਸ੍ਰੀ ਗੋਪਾਲ ਦਾਸ ਜੀ ਮਹਾਰਾਜ ਵੀ ਮੌਜੂਦ ਰਹੇ।
ਸਮਾਗਮ ਦੌਰਾਨ ਵਿਧਾਇਕ ਨੇ ਬੱਚਿਆਂ ਨੂੰ ਇਨਾਮ ਵੰਡੇ ਅਤੇ ਉਨ੍ਹਾਂ ਦਾ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜਬੂਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਦੇ ਮੰਤਵ ਨਾਲ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਸਕੂਲਾਂ ਵਿੱਚ ਵੱਖ-ਵੱਖ ਵਿਕਾਸ ਕਾਰਜ ਕਰਵਾਏ ਗਏ ਹਨ, ਜਿਸ ਨਾਲ ਜ਼ਿਲ੍ਹੇ ਦੇ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਵੱਡਾ ਹੁਲਾਰਾ ਮਿਲਿਆ ਹੈ।
ਇਨ੍ਹਾਂ ਵਿਕਾਸ ਕਾਰਜਾਂ ਵਿੱਚ ਮੁੱਖ ਤੌਰ ’ਤੇ ਸਮਾਰਟ ਕਲਾਸ ਰੂਮਜ਼, ਚਾਰਦਿਵਾਰੀ, ਕਲੱਸਟਰ ਰੂਮ, ਪਖਾਨੇ ਆਦਿ ਦੇ ਕੰਮ ਸ਼ਾਮਲ ਹਨ। ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਪ੍ਰਣਾਲੀ ਨੂੰ ਸੁਰਜੀਤ ਕਰਨ ਲਈ ਠੋਸ ਯਤਨ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ, “ਹੁਣ ਤੱਕ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਭੇਜਣਾ ਆਮ ਆਦਮੀ ਦੀ ਮਜਬੂਰੀ ਸੀ, ਪਰ ਹੁਣ ਸਿੱਖਿਆ ਪ੍ਰਣਾਲੀ ਨੂੰ ਨਵਾਂ ਰੂਪ ਦੇਣ ਨਾਲ ਹੁਣ ਮਾਪਿਆਂ ਵਿੱਚ ਇੱਛਾ ਪੈਦਾ ਹੋਈ ਹੈ ਕਿ ਉਨ੍ਹਾਂ ਦਾ ਬੱਚਾ ਸਰਕਾਰੀ ਸਕੂਲ ਵਿੱਚੋਂ ਤਾਲੀਮ ਹਾਸਲ ਕਰੇ।”
ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸੂਬੇ ਭਰ ਵਿੱਚ ‘ਸਕੂਲ ਆਫ ਐਮੀਨੈਂਸ’ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਵੱਖ-ਵੱਖ ਮੁਕਾਬਲਿਆਂ ਲਈ ਤਿਆਰ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਵਿਦਿਆਰਥੀ ਸਿੱਖਿਆ ਦੇ ਖੇਤਰ ਵਿੱਚ ਸਾਨਦਾਰ ਪ੍ਰਦਰਸ਼ਨ ਕਰ ਰਹੇ ਹਨ।
UPSC Civil Service 2025 ਦੇ ਨਤੀਜੇ ਐਲਾਨ: ਅਨੁਜ ਅਗਨੀਹੋਤਰੀ ਨੇ ਕੀਤ...
UPSC ਸਿਵਲ ਸੇਵਾਵਾਂ 2025 ਦੇ ਨਤੀਜੇ ਐਲਾਨ ਹੋ ਗਏ। ਅਨੁਜ ਅਗਨੀਹੋਤਰੀ ਨੇ ਪਹਿਲਾ ਸਥਾਨ ਹਾਸਲ ਕੀਤਾ। ਚੋਟੀ ਦੇ 20 ਉਮੀਦਵ
SGPC ਨੇ ਬਜਟ ਇਜਲਾਸ ਦੀਆਂ ਤਰੀਕਾਂ ਦਾ ਕੀਤਾ ਐਲਾਨ, 28 ਮਾਰਚ ਨੂੰ ਪੇਸ਼...
SGPC ਨੇ ਬਜਟ ਇਜਲਾਸ ਲਈ 28 ਮਾਰਚ ਦੀ ਤਾਰੀਖ ਐਲਾਨ ਕੀਤੀ। ਬਜਟ ਪੇਸ਼ਗੀ ਧਰਮ ਪ੍ਰਚਾਰ, ਗੁਰੂਦੁਆਰੇ ਅਤੇ ਸਿੱਖ ਇਤਿਹਾਸ ਬੋ
ਵਿਵਾਦਾਂ ‘ਚ ਘਿਰੇ ਰੈਪਰ ਅਤੇ ਗਾਇਕ ਬਾਦਸ਼ਾਹ, ਮਹਿਲਾ ਕਮਿਸ਼ਨ ਨੇ ਜਾਰੀ ਕੀ...
ਮਹਿਲਾ ਕਮਿਸ਼ਨ ਨੇ ਬਾਦਸ਼ਾਹ ਦੇ ਗਾਣੇ 'ਟਟੀਰੀ' ਦੇ ਅਸ਼ਲੀਲ ਬੋਲਾਂ ਲਈ ਨੋਟਿਸ ਜਾਰੀ ਕੀਤਾ, ਸੁਣਵਾਈ 13 ਮਾਰਚ 2026 ਨੂੰ
ਚੰਡੀਗੜ੍ਹ: 21 ਸਾਲਾ ਹਾਕੀ ਖਿਡਾਰੀ ਤਾਨੀਆ ਦੀ ਟੂਰਨਾਮੈਂਟ ਤੋਂ ਪਹਿਲਾਂ ...
ਚੰਡੀਗੜ੍ਹ ਵਿੱਚ ਭੂਆ ਦੇ ਮੁੰਡੇ ਨੇ 21 ਸਾਲਾ ਮਹਿਲਾ ਹਾਕੀ ਖਿਡਾਰੀ ਤਾਨੀਆ ਨੂੰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ, ਘਟਨਾ ਨ
ਪੰਜਾਬ ‘ਚ ਇੱਕ ਹੋਰ ਸਰਪੰਚ ਦਾ ਗੋਲੀਆਂ ਮਾਰ ਕਤਲ, ਬਣਿਆ ਦਹਿਸ਼ਤ ਦਾ ਮਾਹੌ...
ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਸਰਪੰਚ ਹਰਵਿੰਦਰ ਸਿੰਘ ਉਰਫ਼ ਹੈਪੀ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕੀ
ਪੰਜਾਬ ਵਿਧਾਨਸਭਾ ਦੀ ਕਾਰਵਾਈ 8 ਮਾਰਚ ਤੱਕ ਮੁਲਤਵੀ...
ਪੰਜਾਬ ਵਿਧਾਨ ਸਭਾ ਦੀ ਕਾਰਵਾਈ 8 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ ਹੈ, ਬਜਟ ਪੇਸ਼ਗੀ ਲਈ ਸੈਸ਼ਨ ਐਤਵਾਰ ਸਵੇਰੇ 11 ਵਜੇ ਦ
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਡੇਅਰੀਵਾਲ ਦਰੋਗਾ ਵਿੱਚ ਨਵੀਂ ਸੜਕ ਦਾ...
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵਲੋਂ ਪਿੰਡ ਡੇਅਰੀਵਾਲ ਦਰੋਗਾ ਵਿੱਚ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ, ਲੋਕਾਂ ਲਈ ਆਵ