Author : Jasbir Singh
ਡੇਰਾਬੱਸੀ, 05 ਜਨਵਰੀ : ਧਰਮ, ਭਗਤੀ ਅਤੇ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਰਹੇ ਪੰਡਿਤ ਨਰੇਸ਼ ਚੰਚਲ ਜੀ ਦੀ ਪਾਵਨ ਯਾਦ ਵਿੱਚ ਸ਼ਿਵਾ ਚੈਰਿਟੇਬਲ ਸੇਵਾ ਸੋਸਾਇਟੀ ਵੱਲੋਂ ਗੁਲਾਬਗੜ੍ਹ ਰੋਡ ਸਥਿਤ ਗਿੱਲ ਕਾਲੋਨੀ ਦੇ ਸਾਹਮਣੇ ਚਾਹ, ਬ੍ਰੈਡ ਅਤੇ ਰਸ ਦਾ ਲੰਗਰ ਲਗਾਇਆ ਗਿਆ। ਇਸ ਲੰਗਰ ਸੇਵਾ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ, ਸਥਾਨਕ ਵਸਨੀਕਾਂ ਅਤੇ ਰਾਹਗੀਰਾਂ ਨੇ ਭਾਗ ਲਿਆ ਅਤੇ ਪੁੰਨ ਲਾਹਾ ਪ੍ਰਾਪਤ ਕੀਤਾ।
ਇਸ ਮੌਕੇ ਪੰਡਿਤ ਨਰੇਸ਼ ਚੰਚਲ ਜੀ ਦੇ ਜੀਵਨ ਨੂੰ ਯਾਦ ਕਰਦਿਆਂ ਵਕਤਾਵਾਂ ਨੇ ਕਿਹਾ ਕਿ ਉਹ ਸਿਰਫ਼ ਇੱਕ ਧਾਰਮਿਕ ਵਿਅਕਤੀ ਨਹੀਂ, ਸਗੋਂ ਮਨੁੱਖਤਾ ਦੇ ਸੱਚੇ ਮਾਰਗਦਰਸ਼ਕ ਸਨ। ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਪ੍ਰਭੂ ਭਗਤੀ, ਸਮਾਜ ਸੇਵਾ ਅਤੇ ਲੋਕ ਭਲਾਈ ਲਈ ਸਮਰਪਿਤ ਕਰ ਦਿੱਤੀ। ਉਨ੍ਹਾਂ ਦੀ ਸੋਚ ਸਦਾ ਇਹ ਰਹੀ ਕਿ ਧਰਮ ਸਿਰਫ਼ ਕਰਮਕਾਂਡ ਨਹੀਂ, ਬਲਕਿ ਦਇਆ, ਸੇਵਾ ਅਤੇ ਸਹਿਯੋਗ ਦਾ ਨਾਮ ਹੈ।
ਪੰਡਿਤ ਨਰੇਸ਼ ਚੰਚਲ ਜੀ ਵੱਲੋਂ ਆਪਣੇ ਜੀਵਨ ਦੌਰਾਨ ਮੋਹਾਲੀ ਜ਼ਿਲ੍ਹੇ ਸਮੇਤ ਡੇਰਾਬੱਸੀ ਖੇਤਰ ਵਿੱਚ 76 ਗਾਇਤਰੀ 11 ਕੁੰਡੀ ਅਤੇ 21 ਕੁੰਡੀ ਯੱਗਾਂ ਦਾ ਆਯੋਜਨ ਕਰਵਾਇਆ ਗਿਆ। ਇਨ੍ਹਾਂ ਧਾਰਮਿਕ ਸਮਾਗਮਾਂ ਰਾਹੀਂ ਉਨ੍ਹਾਂ ਨੇ ਲੋਕਾਂ ਨੂੰ ਆਤਮਿਕਤਾ, ਸੱਚਾਈ ਅਤੇ ਚੰਗੇ ਕਰਮਾਂ ਦੀ ਰਾਹ ਦਿਖਾਈ। ਅੱਜ ਵੀ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਕਈ ਧਾਰਮਿਕ ਅਭਿਆਨ ਨਿਰੰਤਰ ਚੱਲ ਰਹੇ ਹਨ।
ਪੰਡਿਤ ਜੀ ਨੂੰ ਪਸ਼ੂ–ਪੰਛੀਆਂ ਨਾਲ ਵੀ ਬਹੁਤ ਪਿਆਰ ਸੀ। ਉਹ ਗੋਸ਼ਾਲਾਵਾਂ ਨਾਲ ਡੂੰਘੇ ਤੌਰ ‘ਤੇ ਜੁੜੇ ਰਹੇ ਅਤੇ ਜੈਨ ਮੁਨੀ ਗੋਸ਼ਾਲਾ ਧਨੋਨੀ, ਡੇਰਾਬੱਸੀ ਵਿੱਚ ਹਰ ਅਮਾਵਸਿਆ ਦੇ ਦਿਨ ਮਹਾਯੱਗ ਦਾ ਆਯੋਜਨ ਕਰਵਾਉਂਦੇ ਰਹੇ। ਇਹ ਮਹਾਯੱਗ ਅੱਜ ਵੀ ਉਨ੍ਹਾਂ ਦੀ ਯਾਦ ਨੂੰ ਸੰਜੋਏ ਹੋਏ ਲਗਾਤਾਰ ਜਾਰੀ ਹਨ, ਜੋ ਉਨ੍ਹਾਂ ਦੀ ਸੋਚ ਅਤੇ ਸੰਕਲਪ ਦਾ ਪ੍ਰਤੀਕ ਹਨ।
ਸਮਾਜ ਸੇਵਾ ਦੇ ਖੇਤਰ ਵਿੱਚ ਵੀ ਪੰਡਿਤ ਨਰੇਸ਼ ਚੰਚਲ ਜੀ ਦਾ ਯੋਗਦਾਨ ਅਮੁੱਲਕ ਰਿਹਾ। ਉਨ੍ਹਾਂ ਨੇ ਗਰੀਬ ਅਤੇ ਲੋੜਵੰਦ ਬੱਚਿਆਂ ਦੀ ਸਿੱਖਿਆ ਲਈ ਮੁਫ਼ਤ ਕਿਤਾਬਾਂ, ਮੁਫ਼ਤ ਪੜ੍ਹਾਈ ਅਤੇ ਬਾਲ ਸੰਸਕਾਰ ਕੇਂਦਰਾਂ ਦੀ ਸਥਾਪਨਾ ਕਰਵਾਈ। ਉਨ੍ਹਾਂ ਦਾ ਮੰਨਣਾ ਸੀ ਕਿ ਚੰਗੀ ਸਿੱਖਿਆ ਅਤੇ ਚੰਗੇ ਸੰਸਕਾਰ ਹੀ ਇੱਕ ਮਜ਼ਬੂਤ ਸਮਾਜ ਦੀ ਨੀਂਹ ਹੁੰਦੇ ਹਨ।
ਪੰਡਿਤ ਜੀ ਮਨੁੱਖਤਾ ਦੀ ਸੇਵਾ ਲਈ ਸ਼ਿਵਾ ਚੈਰਿਟੇਬਲ ਸੇਵਾ ਸੋਸਾਇਟੀ ਅਤੇ ਸੇਵਾ ਭਾਰਤੀ ਨਾਲ ਵੀ ਸਰਗਰਮ ਤੌਰ ‘ਤੇ ਜੁੜੇ ਰਹੇ। ਉਹ ਸਮੇਂ-ਸਮੇਂ ‘ਤੇ ਇਨ੍ਹਾਂ ਸੰਗਠਨਾਂ ਨੂੰ ਆਪਣਾ ਮਾਰਗਦਰਸ਼ਨ ਦਿੰਦੇ ਰਹੇ ਅਤੇ ਸੇਵਾ ਕਾਰਜਾਂ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਂਦੇ ਰਹੇ।
ਇਸ ਲੰਗਰ ਸੇਵਾ ਦੌਰਾਨ ਸੋਸਾਇਟੀ ਦੇ ਮੈਂਬਰਾਂ ਸੰਜੇ ਕੁਮਾਰ, ਸਤਨਾਮ ਸਿੰਘ, ਅਨੀਲ ਚੌਧਰੀ, ਨਿਤੀਨ ਭਗਤ, ਅਭਿਸ਼ੇਕ ਚੋਹਾਨ, ਮਹਿਪਾਲ ਸਿੰਘ, ਸਮਸਾਦ, ਨਰੇਸ਼ ਚੰਦਰਾ, ਰਿੰਕੂ ਸਿੰਘ, ਚੰਦਨ ਸਿੰਘ, ਸੁਮਨ ਰਾਏ, ਅੰਮ੍ਰਿਤ ਲਾਲ, ਦਿਲਜੀਤ ਸਿੰਘ, ਅੰਕਿਤ ਅਤੇ ਹੋਰ ਮੈਂਬਰਾਂ ਵੱਲੋਂ ਪਰਮਾਤਮਾ ਅੱਗੇ ਪੰਡਿਤ ਨਰੇਸ਼ ਚੰਚਲ ਜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ।
ਲੰਗਰ ਦੇ ਆਯੋਜਨ ਸਮੇਂ ਭਾਜਪਾ ਮੰਡਲ ਪ੍ਰਧਾਨ ਪਵਨ ਧੀਮਾਨ (ਪੰਮਾ), ਸਾਬਕਾ ਮੰਡਲ ਪ੍ਰਧਾਨ ਰਾਕੇਸ਼ ਮਹੇਤਾ, ਹੈਪੀ ਕੋਸ਼ਲ, ਦਿਨੇਸ਼ ਵੈਸ਼ਨਵ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰ ਕੇ ਪੰਡਿਤ ਨਰੇਸ਼ ਚੰਚਲ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਉਨ੍ਹਾਂ ਦੇ ਦੱਸੇ ਰਾਹ ‘ਤੇ ਚੱਲਣ ਦਾ ਸੰਕਲਪ ਲਿਆ।
Amritsar Airport Drone Activity: ਅੰਮ੍ਰਿਤਸਰ ਹਵਾਈ ਅੱਡੇ ਨੇੜੇ 3 ...
ਅੰਮ੍ਰਿਤਸਰ ਹਵਾਈ ਅੱਡੇ ਨੇੜੇ ਤਿੰਨ ਸ਼ੱਕੀ ਡਰੋਨ ਦਿਖਾਈ ਦੇਣ ਮਗਰੋਂ ਏਅਰ ਇੰਡੀਆ, ਇੰਡੀਗੋ ਤੇ ਮਲੇਸ਼ੀਆ ਏਅਰਲਾਈਨਜ਼ ਦੀਆਂ
Amritsar Police Action: 15 ਕਿਲੋ ਅਫੀਮ, M16 ਰਾਈਫਲ ਅਤੇ 9 ਪਿਸਤੌਲ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ। 4 ਮੁਲਜ਼ਮ
Punjab CBI Case: CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ ਕੇਸ, ...
ਪੰਜਾਬ CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ CBI ਕੇਸ ਦਰਜ, 7 ਸ਼ਹਿਰਾਂ ’ਚ 8 ਥਾਵਾਂ ’ਤੇ ਤਲਾਸ਼ੀ
LPU Students Bus Accident: ਬੰਗਾ-ਫਗਵਾੜਾ ਹਾਈਵੇਅ ’ਤੇ ਬੱਸ ਪਲਟੀ, ...
ਬੰਗਾ-ਫਗਵਾੜਾ ਹਾਈਵੇਅ ’ਤੇ ਬੱਸ ਪਲਟਣ ਨਾਲ 3 ਲੋਕਾਂ ਦੀ ਮੌਤ ਅਤੇ 24 ਜ਼ਖ਼ਮੀ ਹੋਏ। ਬੱਸ ਵਿੱਚ LPU ਦੇ ਵਿਦਿਆਰਥੀ ਵੀ ਸਵ
US Cargo Theft Case: ਪੰਜਾਬ ਦੇ ਦੋ ਨੌਜਵਾਨਾਂ ਨੂੰ $2 ਮਿਲੀਅਨ ਦੀ ਚ...
ਅਮਰੀਕਾ ਵਿੱਚ ਪੰਜਾਬ ਦੇ ਦੋ ਭਾਰਤੀ ਨਾਗਰਿਕ $2 ਮਿਲੀਅਨ ਦੇ Cargo Theft ਮਾਮਲੇ ਵਿੱਚ ਦੋਸ਼ੀ ਕਰਾਰ, ਜਨਵਰੀ 2027 ਵਿੱਚ
Rabi MSP Hike: ਕਿਸਾਨਾਂ ਲਈ ਵੱਡੀ ਖ਼ਬਰ, ਰਬੀ ਦੀਆਂ 6 ਫਸਲਾਂ ਦੇ MSP...
ਕੇਂਦਰ ਸਰਕਾਰ ਨੇ 2027-28 ਲਈ 6 ਰਬੀ ਫਸਲਾਂ ਦੇ MSP ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ। ਕੁਸੁੰਭ ਲਈ ਸਭ ਤੋਂ ਵੱਧ ₹675
Gurdaspur Murder Case: ਤਜਿੰਦਰ ਸਿੰਘ ਕਤਲ ਮਾਮਲੇ ’ਚ ਲੜਕੀ ਦੇ ਪਿਤਾ...
ਗੁਰਦਾਸਪੁਰ ਤਜਿੰਦਰ ਸਿੰਘ ਕਤਲ ਮਾਮਲੇ ’ਚ ਲੜਕੀ ਦੇ ਪਿਤਾ ਦੀ ਗ੍ਰਿਫ਼ਤਾਰੀ, ਪਰਿਵਾਰ ਦੀ ਮੰਗ ’ਤੇ SIT ਗਠਿਤ, ਹੋਰ ਮੁਲਜ਼